ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈ ਸਕਦੈ ਹਨ ਧੋਨੀ

ਸੰਭਾਵਨਾ ਹੈ ਕਿ ਭਾਰਤੀ ਟੀਮ ਦੇ ਮੌਜੂਦਾ ਵਿਸ਼ਵ ਕੱਪ ਵਿੱਚ ਅੰਤਿਮ ਮੈਚ ਮਹਿੰਦਰ ਸਿੰਘ ਧੋਨੀ ਲਈ ਵੀ ਆਖ਼ਰੀ ਮੁਕਾਬਲਾ ਹੋ ਸਕਦਾ ਹੈ। ਜੇਕਰ ਭਾਰਤੀ ਟੀਮ ਫਾਈਨਲ ਲਈ ਕੁਆਈਫਾਈ ਕਰਦੀ ਹੈ ਅਤੇ ਲੰਡਨ ਵਿੱਚ 14 ਜੁਲਾਈ ਨੂੰ ਵਿਸ਼ਵ ਕੱਪ ਜਿੱਤਦਾ ਹੈ ਤਾਂ ਇਹ ਭਾਰਤੀ ਕ੍ਰਿਕਟ ਦੇ ਮਹਾਨ ਕ੍ਰਿਕਟਰਾਂ ਵਿੱਚੋਂ ਇਕ ਲਈ ਇਹ ਆਦਰਸ਼ ਵਿਦਾਇਗੀ ਹੋਵੇਗੀ। 


ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ ਕਿ ਮਹਿੰਦਰ ਸਿੰਘ ਧੋਨੀ ਬਾਰੇ ਤੁਸੀਂ ਕੁਝ ਨਹੀਂ ਕਹਿ ਸਕਦੇ ਪਰ ਜਿਹੀ ਸੰਭਾਵਨਾ ਨਹੀਂ ਹੈ ਕਿ ਉਹ ਇਸ ਵਰਲਡ ਕੱਪ ਤੋਂ ਬਾਅਦ ਭਾਰਤ ਲਈ ਖੇਡੇਣਾ ਜਾਰੀ ਰਖਣਗੇ।  ਉਨ੍ਹਾਂ ਨੇ ਤਿੰਨੋਂ ਰੂਪਾਂ ਤੋਂ ਕਪਤਾਨੀ ਛੱਡਣ ਦਾ ਫ਼ੈਸਲਾ ਵੀ ਅਚਾਨਕ ਹੀ ਲਿਆ ਸੀ ਤਾਂ ਇਸ ਬਾਰੇ ਵਿੱਚ ਭਵਿੱਖਵਾਣੀ ਕਰਨਾ ਬਹੁਤ ਮੁਸ਼ਕਲ ਹੈ।
 

ਮੌਜੂਦਾ ਚੋਣ ਕਮੇਟੀ ਅਕਤੂਬਰ ਵਿੱਚ ਹੋਣ ਵਾਲੀ ਆਮ ਸਾਲਾਨਾ ਬੈਠਕ ਤੱਕ ਰਹਿਣ ਦੀ ਸੰਭਾਵਨਾ ਹੈ ਅਤੇ ਉਹ ਨਿਸ਼ਚਿਤ ਰੂਪ ਨਾਲ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਆਈਸੀਸੀ ਵਿਸ਼ਵ ਟੀ -20 ਨੂੰ ਦੇਖਦੇ ਹੋਏ ਬਦਲਾਅ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਹਾਲਾਂਕਿ ਭਾਰਤ ਦੇ ਇਥੇ ਵਿਸ਼ਵ ਕੱਪ ਸੈਮੀ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਬਾਅਦ ਨਾ ਤਾਂ ਟੀਮ ਪ੍ਰਬੰਧਨ ਨਾ ਹੀ ਬੀਸੀਸੀਆਈ ਇਸ ਮੁੱਦੇ ਬਾਰੇ ਗੱਲ ਕਰਨਾ ਚਾਹੁੰਦੇ ਹਨ।
 

ਜਿੱਥੋਂ ਤੱਕ ਦੌੜਾਂ ਬਣਾਉਣ ਦੀ ਗੱਲ ਹੈ ਤਾਂ ਧੋਨੀ ਨੇ ਵਿਸ਼ਵ ਕੱਪ ਵਿੱਚ ਸੱਤ ਮੈਚਾਂ ਵਿੱਚ 93 ਤੋਂ ਜ਼ਿਆਦਾ ਦੀ ਸਟ੍ਰਾਇਕ ਰੇਟ ਤੋਂ 223 ਦੌੜਾਂ ਬਣਾਈਆਂ ਹਨ ਪਰ ਇਸ ਨਾਲ ਉਨ੍ਹਾਂ ਦੀ ਸਟ੍ਰਾਇਕ ਰੋਰੇਟ ਕਰਨ ਦੀ ਅਸਮਰੱਥਾ ਨਹੀਂ ਦਿਖਾਈ ਦਿੰਦੀ। ਹਾਲਾਂਕਿ ਕਈਆਂ ਨੇ ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਇੱਛਾ ਦੀ ਕਮੀ ਅਤੇ ਕੁਝ ਨੇ ਫਿਨਿਸ਼ਰ ਦੇ ਰੂਪ ਵਿੱਚ ਉਨ੍ਹਾਂ ਦੀ ਘੱਟ ਹੁੰਦੀ ਕਾਬੀਲੀਅਤ ਵਲ ਇਸ਼ਾਰਾ ਕੀਤਾ।  
 

ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਨੇ ਵੀ ਉਨ੍ਹਾਂ ਦੇ ਬੱਲੇਬਾਜ਼ੀ ਕਰਨ ਦੇ ਰਵੱਈਏ ਦੀ ਆਲੋਚਨਾ ਕੀਤੀ। ਇਸ ਨਾਲ, ਟੀਮ ਪ੍ਰਬੰਧਕ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਵਿਸ਼ਵ ਕੱਪ ਤੋਂ ਬਾਅਦ ਆਪਣੇ "ਪਿਆਰੇ ਕਪਤਾਨ" ਨੂੰ ਨਹੀਂ ਖਿਡਾ ਸਕਦੇ ਹਨ। ਉਨ੍ਹਾਂ ਦਾ ਮੈਦਾਨ ਵਿੱਚ ਯੋਗਦਾਨ ਬੇਮਿਸਾਲ ਹੈ, ਜੋ ਹਰ ਪ੍ਰੈਸ ਕਾਨਫਰੰਸ ਵਿਚ ਖਿਡਾਰੀ ਦੇ ਉਨ੍ਹਾਂ ਦੀ ਤਾਰੀਫ ਕਰਨ ਤੋਂ ਸਾਫ ਦਿਖਦਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup 2019 wicket keeper MS Dhoni may retire after World Cup