ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਾ ਕੋਚਰ ਨੇ ICICI ਬੈਂਕ ਦੇ CEO ਦਾ ਅਹੁਦਾ ਛੱਡਿਆ

ਚੰਦਾ ਕੋਚਰ ਨੇ ਆਈਸੀਆਈਸੀਆਈ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਤੇ ਸੀਈਓ ਦਾ ਅਹੁਦਾ ਛੱਡਿਆ

ਆਈਸੀਆਈਸੀਆਈ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਚੰਦਾ ਕੋਚਰ ਨੇ ਤੁਰੰਤ ਪ੍ਰਭਾਵ ਨਾਲ ਅਹੁਦਾ ਛੱਡ ਦਿੱਤਾ ਹੈ। ਬੈਂਕ ਦੇ ਬੋਰਡ ਨੇ ਕੋਚਰ ਦੀ ਸੇਵਾ ਮੁਕਤੀ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ।

 


ਬੋਰਡ ਨੇ ਸੰਦੀਪ ਬਖਸ਼ੀ ਨੂੰ ਬੈਂਕ ਦਾ ਪ੍ਰਬੰਧ ਨਿਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਬਖਸ਼ੀ ਦਾ ਕਾਰਜਕਾਲ ਪੰਜ ਸਾਲ ਭਾਵ ਤਿੰਨ ਅਕਤੂਬਰ 2023 ਤੱਕ ਹੋਵੇਗਾ।


ਸ਼ੇਅਰ ਬਾਜ਼ਾਰ ਦੇ ਨਾਲ ਵੀਰਵਾਰ ਨੂੰ ਸਾਂਝਾ ਕੀਤੀ ਗਈ ਸੂਚਨਾ ਅਨੁਸਾਰ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਕੋਚਰ ਦਾ ਤਿਆਗ ਪੱਤਰ ਮਨਜ਼ੂਰ ਕਰ ਲਿਆ ਹੈ। ਬੈਂਕ ਨੇ ਕਿਹਾ ਕਿ ਨਿਰਦੇਸ਼ਕ ਮੰਡਲ ਨੇ ਕੋਚਰ ਦਾ ਤਿਆਗ ਪੱਤਰ ਤੁਰੰਤ ਪ੍ਰਭਾਵ ਨਾਲ ਮਨਜ਼ੂਰ ਕਰ ਲਿਆ ਹੈ। ਨਿਦੇਸ਼ਕ ਮੰਡਲ ਵੱਲੋਂ ਕੀਤੀ ਜਾ ਰਹੀ ਜਾਂਚ `ਤੇ ਇਸਦਾ ਕੋਹੀ ਅਸਰ ਨਹੀਂ ਪਵੇਗਾ।
ਇਸ ਤੋਂ ਇਲਾਵਾ ਬਿਆਨ `ਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸੁਤੰਤਰ ਨਿਰਦੇਸ਼ ਐਮਡੀ ਮਾਲਿਆ ਨੇ ਵੀ ਬੋਰਡ ਤੋਂ ਅਸਤੀਫਾ ਦੇ ਦਿੱਤਾ ਅਤੇ ਬੋਰਡ ਨੇ ਇਹ ਅਸਤੀਫਾ ਮਨਜ਼ੂਰ ਵੀ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icici bank ceo chanda kochhar resigns sandeep bakshi replaces her