ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਲਾਜ਼ਮਾ ਥੈਰੇਪੀ ਕੋਰੋਨਾ ਮਰੀਜ਼ਾਂ ਨੂੰ ਪਹੁੰਚਾ ਸਕਦੀ ਹੈ ਨੁਕਸਾਨ:ICMR

ਕੋਰੋਨਾ ਵਾਇਰਸ ਦੀ ਲਾਗ ਦੇ ਵਿਚਕਾਰ ਪਲਾਜ਼ਮਾ ਥੈਰੇਪੀ ਚਰਚਾ ਦੇ ਕੇਂਦਰ ਵਿੱਚ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਹੈ ਕਿ ਪਲਾਜ਼ਮਾ ਥੈਰੇਪੀ ਕੋਈ 'ਸਿਲਵਰ ਬੁਲੇਟ' ਟੈਸਟ ਨਹੀਂ ਹੈ ਅਤੇ ਠੋਸ ਵਿਗਿਆਨਕ ਖੋਜ ਦੇ ਬਿਨਾਂ ਇਸ ਦੀ ਵਰਤੋਂ ਦੀ ਸਿਫਾਰਸ਼ ਕਰਨ ਨਾਲ ਮਰੀਜ਼ਾਂ ਨੂੰ ਲਾਭ ਦੀ ਥਾਂ ਨੁਕਸਾਨ ਹੋ ਸਕਦਾ ਹੈ।
 

ਆਈ.ਸੀ.ਐੱਮ.ਆਰ. ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਦਾ ਇੱਕ ਅੰਗਰੇਜ਼ੀ ਅਖ਼ਬਾਰ ਦਾ ਲੇਖ ਸਪੱਸ਼ਟ ਕਰਦਾ ਹੈ ਕਿ ਆਈ.ਸੀ.ਐੱਮ.ਆਰ ਇਸ ਵੇਲੇ ਇਸ 'ਤੇ ਖੋਜ ਕਰ ਰਹੀ ਹੈ ਅਤੇ ਇਸ ਇਲਾਜ ਦੀ ਸੁਰੱਖਿਆ ਅਤੇ ਪ੍ਰਭਾਵ ਲਈ ਇਹ "ਖੁੱਲ੍ਹਾ ਟਰਾਇਲ",ਹੈ ਜੋ ਇਸ ਥੈਰੇਪੀ ਦੀ ਸੁਰੱਖਿਆ ਅਤੇ ਪ੍ਰਭਾਵਿਤਾ ਲਈ ਕੀਤਾ ਜਾ ਰਿਹਾ ਹੈ।
 

ਉਨ੍ਹਾਂ ਕਿਹਾ ਕਿ ਇਸ ਇਲਾਜ ਨਾਲ ਕੁਝ ਮਰੀਜ਼ਾਂ ਵਿੱਚ ਬੁਖਾਰ, ਖੁਜਲੀ, ਫੇਫੜਿਆਂ ਨੂੰ ਨੁਕਸਾਨ ਅਤੇ ਗੰਭੀਰ ਜਾਨਲੇਵਾ ਪ੍ਰਭਾਵ ਪੈ ਸਕਦੇ ਹਨ। ਹੁਣ ਤੱਕ, ਪਲਾਜ਼ਮਾ ਥੈਰੇਪੀ ਦੇ ਤਿੰਨ ਲੇਖ ਸਿਰਫ 19 ਮਰੀਜ਼ਾਂ ਉੱਤੇ ਪ੍ਰਕਾਸ਼ਤ ਕੀਤੇ ਜਾ ਚੁੱਕੇ ਹਨ ਅਤੇ ਇੰਨੀ ਘੱਟ ਮਰੀਜ਼ਾਂ ਦੇ ਆਧਾਰ ਉੱਤੇ ਇਸ ਦੀ ਸਿਫਾਰਸ਼ ਨਹੀਂ ਕੀਤੀ ਜਾ ਸਕਦੀ। ਇਹ ਕਹਿਣਾ ਵੀ ਸਹੀ ਨਹੀਂ ਹੈ ਕਿ ਇਹ ਥੈਰੇਪੀ ਸਾਰੇ ਮਰੀਜ਼ਾਂ ਲਈ ਬਰਾਬਰ ਪ੍ਰਭਾਵਸ਼ਾਲੀ ਹੋਵੇਗੀ।
 

ਦਰਅਸਲ, ਮਹਾਰਾਸ਼ਟਰ ਵਿੱਚ ਪਲਾਜ਼ਮਾ ਥੈਰੇਪੀ ਵਿੱਚ ਇੱਕ ਮਰੀਜ਼ ਦੀ ਮੌਤ ਹੋ ਜਾਣ ਨਾਲ ਇਸ ਦੀ ਸਟੀਕਤਾ ਉੱਤੇ ਸਵਾਲ ਖੜ੍ਹੇ ਹੋ ਗਏ ਹਨ ਅਤੇ ਸਿਹਤ ਮੰਤਰਾਲੇ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਪਲਾਜ਼ਮਾ ਥੈਰੇਪੀ ਦੀ ਪੁਸ਼ਟੀ ਦੁਨੀਆ ਵਿੱਚ ਕਿਤੇ ਵੀ ਇੱਕ ਯੋਗ ਇਲਾਜ ਵਜੋਂ ਨਹੀਂ ਕੀਤੀ ਗਈ ਹੈ। ਇਹ ਸਿਰਫ ਟਰਾਇਲ ਵਜੋਂ ਹੀ ਕੀਤੀ ਜਾ ਰਹੀ ਹੈ ਅਤੇ ਇਹ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੇ ਬਗ਼ੈਰ ਘਾਤਕ ਸਿੱਧ ਹੋ ਸਕਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICMR said plasma therapy may harm coronavirus covid19 patients