ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੰਗਲਵਾਰ ਨੂੰ ਨਿਜ਼ਾਮੂਦੀਨ ਮਰਕਜ਼ ਨਾਲ ਸਬੰਧਤ 83 ਵਿਦੇਸ਼ੀ ਤਬਲੀਗੀ ਜਮਾਤੀਆਂ ਵਿਰੁੱਧ ਸਾਕੇਤ ਕੋਰਟ ਵਿੱਚ 20 ਦੋਸ਼ ਪੱਤਰ ਦਾਖ਼ਲ ਕੀਤੇ ਹਨ। ਸਾਕੇਤ ਅਦਾਲਤ ਇਸ ਕੇਸ ਦੀ ਸੁਣਵਾਈ 12 ਜੂਨ ਨੂੰ ਕਰੇਗੀ। ਇਹ ਚਾਰਜਸ਼ੀਟ, ਵਿਦੇਸ਼ੀ ਐਕਟ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਹੋਵੇਗੀ।
ਜਾਣਕਾਰੀ ਅਨੁਸਾਰ ਜਿਨ੍ਹਾਂ 83 ਵਿਦੇਸ਼ੀ ਨਾਗਰਿਕਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਸਾਊਦੀ ਅਰਬ ਦੇ 10, ਚੀਨ ਦੇ 7, ਫਿਲਪੀਨਜ਼ ਦੇ 6, ਬ੍ਰਾਜ਼ੀਲ ਦੇ 8, ਰੂਸ ਦਾ ਇੱਕ ਹੋਰ ਬਾਕੀ ਹੋਰ ਦੇਸ਼ਾਂ ਦੇ ਨਾਗਰਿਕ ਦੱਸੇ ਜਾ ਰਹੇ ਹਨ।
Crime Branch of Delhi Police files 20 charge sheets against 83 foreign nationals, in Saket court, in connection with Tablighi Jamaat case. https://t.co/vCrgRXn9v3 pic.twitter.com/71iuMiroLT
— ANI (@ANI) May 26, 2020
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰਿਆਂ ਦੇ ਵੀਜ਼ਾ ਫਾਰਮ ਵਿੱਚ ਨਿਜ਼ਾਮੂਦੀਨ ਮਰਕਜ ਦਾ ਪਤਾ ਦਿੱਤਾ ਹੋਇਆ ਹੈ। ਇਸ ਦੇ ਆਧਾਰ ਉੱਤੇ, ਇਹ ਮੰਨਿਆ ਜਾਂਦਾ ਹੈ ਕਿ ਉਹ ਵਿਦੇਸ਼ ਤੋਂ ਮਰਕਜ ਵਿੱਚ ਜਮਾਤ ਵਿੱਚ ਸ਼ਾਮਲ ਹੋਣ ਲਈ ਆਏ ਸਨ। ਸਾਰੇ ਵਿਦੇਸ਼ੀ ਜਮਾਤੀਆਂ ਨੂੰ ਪਹਿਲੇ 41 ਦਾ ਨੋਟਿਸ ਦੇ ਕੇ ਜਾਂਚ ਵਿੱਚ ਸ਼ਾਮਲ ਕਰਵਾਇਆ ਗਿਆ ਸੀ ਅਤੇ ਪੁੱਛਗਿੱਛ ਕੀਤੀ ਗਈ ਸੀ।
ਦਰਅਸਲ, ਅਪਰਾਧ ਸ਼ਾਖਾ ਵਿਦੇਸ਼ੀ ਜਮਾਤੀਆਂ ਦੇ ਬਿਆਨ ਦਰਜ ਕਰ ਰਹੀ ਕੁਆਰੰਟੀਨ ਸੈਂਟਰ ਵਿੱਚ ਰੱਖੇ ਵਿਦੇਸ਼ੀ ਜਮਾਤੀਆਂ ਨੂੰ ਵੀ ਨੋਟਿਸ ਦੇ ਕੇ ਉਨ੍ਹਾਂ ਦੇ ਪਾਸਪੋਰਟ, ਵੀਜ਼ਾ ਸਣੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤਾ ਜਾ ਰਹੀ ਹੈ। ਕ੍ਰਾਈਮ ਬ੍ਰਾਂਚ ਵੀ ਉਨ੍ਹਾਂ ਦੇ ਬਿਆਨ ਦਰਜ ਕਰ ਰਹੀ ਹੈ। ਵਿਦੇਸ਼ਾਂ ਤੋਂ ਆਏ 916 ਜਮਾਤੀਆਂ ਨੂੰ ਰਾਜਧਾਨੀ ਦੇ ਵੱਖ ਵੱਖ ਕੁਆਰੰਟੀਨ ਸੈਂਟਰਾਂ ਵਿੱਚ ਰੱਖਿਆ ਗਿਆ ਹੈ।
67 ਦੇਸ਼ਾਂ ਤੋਂ 2041 ਜਮਾਤੀ ਆਏ ਸਨ
ਕ੍ਰਾਈਮ ਬ੍ਰਾਂਚ ਦੀ ਜਾਂਚ ਤੋਂ ਪਤਾ ਲੱਗਿਆ ਕਿ ਨਿਜ਼ਾਮੂਦੀਨ ਵਿੱਚ ਸਥਿਤ ਤਬਲੀਗੀ ਜਮਾਤ ਦੇ ਮਰਕਜ ਵਿੱਚ 2041 ਵਿਦੇਸ਼ੀ ਚੀਨ ਸਮੇਤ 67 ਦੇਸ਼ਾਂ ਤੋਂ ਆਏ ਸਨ। ਇਨ੍ਹਾਂ ਵਿੱਚ ਇੰਡੋਨੇਸ਼ੀਆ ਤੋਂ 553, ਬੰਗਲਾਦੇਸ਼ ਤੋਂ 497, ਥਾਈਲੈਂਡ ਤੋਂ 151, ਕਿਰਗਿਸਤਾਨ ਤੋਂ 145 ਅਤੇ ਮਲੇਸ਼ੀਆ ਤੋਂ 118 ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ 62 ਦੇਸ਼ਾਂ ਦੇ 577 ਲੋਕ ਸ਼ਾਮਲ ਹਨ।
ਹੁਣ ਤੱਕ ਦੀ ਜਾਂਚ ਵਿੱਚ ਕੀ ਹੋਇਆ?
ਕ੍ਰਾਈਮ ਬ੍ਰਾਂਚ ਨੇ ਦੋ ਵਾਰ ਮਰਕਜ, ਮੌਲਾਨਾ ਸਾਦ ਦੇ ਘਰ ਅਤੇ ਸ਼ਾਮਲੀ ਸਥਿਤ ਫਾਰਮ ਹਾਊਸ ਉੱਤੇ ਛਾਪੇਮਾਰੀ ਕੀਤੀ। ਕੁੱਲ 47 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ 40 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਜਮਾਤ ਦੇ ਹੈੱਡਕੁਆਰਟਰਾਂ ਸਮੇਤ 11 ਬੈਂਕ ਅਕਾਊਂਟ, 18 ਫੋਨ ਅਤੇ ਮੌਲਾਨਾ ਦੇ ਨਜ਼ਦੀਕ ਛੇ ਲੋਕਾਂ ਦੀ ਪੁੱਛਗਿੱਛ। ਹਵਾਲਾ ਨੈਟਵਰਕ ਨਾਲ ਸਬੰਧਤ ਪੰਜ ਵਿਅਕਤੀਆਂ, ਇਕ ਟਰੱਸਟ ਦੇ ਤਿੰਨ ਲੋਕਾਂ ਅਤੇ ਜਮਾਤੀਆਂ ਨੂੰ ਬਾਹਰ ਭੇਜਣ ਵਾਲੇ ਨੌਂ ਟੂਰ ਅਤੇ ਟਰੈਵਲ ਏਜੰਟਾਂ ਤੋਂ ਪੁੱਛਗਿੱਛ ਕੀਤੀ ਗਈ।