ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਦੇ ਮੰਦਰ `ਚੋਂ 50 ਲੱਖ ਦੀਆਂ ਮੂਰਤੀਆਂ ਚੋਰੀ

ਬਿਹਾਰ ਦੇ ਮੰਦਰ `ਚੋਂ 50 ਲੱਖ ਦੀਆਂ ਮੂਰਤੀਆਂ ਚੋਰੀ

ਬਿਹਾਰ ਦੇ ਗੋਪਾਲਗੰਜ ਜਿ਼ਲ੍ਹੇ ਦੇ ਪਿੰਡ ਬਨੌਰਾ ਸਥਿਤ ਰਾਮ-ਜਾਨਕੀ ਮੰਦਰ `ਚੋਂ ਚੋਰਾਂ ਨੇ ਸ੍ਰੀਰਾਮ-ਸੀਤਾ ਤੇ ਲਛਮਣ ਦੀਆਂ ਲਗਭਗ 50 ਲੱਖ ਰੁਪਏ ਮੁੱਲ ਦੀਆਂ ਤਿੰਨ ਮੂਰਤੀਆਂ ਚੋਰੀ ਕਰ ਲਈਆਂ ਹਨ। ਇਨ੍ਹਾਂ ਮੂਰਤੀਆਂ ਦੀ ਖ਼ਾਸੀਅਤ ਇਹ ਹੈ ਕਿ ਇਹ ਅੱਠ ਧਾਤਾਂ ਨੂੰ ਮਿਲਾ ਕੇ ਤਿਆਰ ਕੀਤੀਆਂ ਗਈਆਂ ਸਨ।


ਪਿੰਡ ਵਾਸੀਆਂ ਨੇ ਦੱਸਿਆ ਕਿ ਸੰਨ 1970 `ਚ ਇੱਥੇ ਲਗਭਗ ਇੱਕ ਲੱਖ ਰੁਪਏ ਦੀ ਲਾਗਤ ਨਾਲ ਭਗਵਾਨ ਸ੍ਰੀਰਾਮ, ਲਛਮਣ ਤੇ ਸੀਤਾ ਦੀਆਂ ਅਸ਼ਟ-ਧਾਤੂ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਸਨ। ਇਸ ਵੇਲੇ ਇਨ੍ਹਾਂ ਦੀ ਕੀਮਤ 50 ਲੱਖ ਰੁਪਏ ਹੈ।


48 ਵਰ੍ਹਿਆਂ ਬਾਅਦ ਬੀਤੀ ਰਾਤ ਚੋਰਾਂ ਨੇ ਮੂਰਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਸਵੇਰੇ ਪੂਜਾ ਕਰਨ ਗਏ ਪਿੰਡ ਵਾਸੀਆਂ ਇਸ ਚੋਰੀ ਦੀ ਵਾਰਦਾਤ ਦਾ ਪਤਾ ਚੱਲਿਆ। ਤਦ ਪਿੰਡ ਵਾਸੀ ਰੋਹ `ਚ ਆ ਗਏ।


ਸਥਾਨਕ ਨਿਵਾਸੀਆਂ ਨੇ ਇਸ ਵਾਰਦਾਤ ਦੀ ਜਾਣਕਾਰੀ ਬੈਕੁੰਠਪੁਰ ਪੁਲਿਸ ਨੂੰ ਦਿੱਤੀ ਹੈ। ਸੂਚਨਾ ਮਿਲਦਿਆਂ ਹੀ ਐੱਸਐੱਚਓ ਅਮਿਤੇਸ਼ ਕੁਮਾਰ ਪਿੰਡ ਦੇ ਮੰਦਰ ਪੁੱਜੇ ਤੇ ਤਫ਼ਤੀਸ਼ ਸ਼ੁਰੂ ਕੀਤੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:idols worth Rs 50 lakh stolen from Bihar village