ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਚ ਨਕਸਲੀਆਂ ਵਲੋਂ ਪੁਲਿਸ ਵਾਹਨ ਉਤੇ ਆਈਈਡੀ ਬਲਾਸਟ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿਚ ਸ਼ਹੀਦ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਸਮਾਚਾਰ ਏਜੰਸੀ ਆਈਏਐਨਐਸ ਅਨੁਸਾਰ ਨਕਸਲੀਆਂ ਨੇ ਬੁੱਧਵਾਰ ਨੂੰ ਸਵੇਰੇ ਗੜ੍ਹਚਿਰੌਲੀ ਦੇ ਕੁਰਖੇੜਾ ਉਪ ਜ਼ਿਲ੍ਹੇ ਵਿਚ ਨਿੱਜੀ ਠੇਕੇਦਾਰਾਂ ਨਾਲ ਜੁੜੇ ਤਿੰਨ ਦਰਜਨ ਵਾਹਨਾਂ ਨੂੰ ਅੱਗ ਲਗਾ ਦਿੱਤੀ।
ਇਹ ਵਾਹਨ ਦਾਦਾਪੁਰ ਪਿੰਡ ਕੋਲ ਐਨਐਚ 136 ਦੇ ਪੁਰਾਦਾ–ਯਰਕਦ ਸੈਕਟਰ ਲਈ ਨਿਰਮਾਣ ਕੰਮ ਵਿਚ ਲੱਗੇ ਹੋਏ ਸਨ।