ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ’ ਨੇ ਦੋਸ਼ ਸਿੱਧ ਕਰ ਦਿੱਤੇ, ਤਾਂ ਸਭ ਦੇ ਸਾਹਮਣੇ ਫਾਂਸੀ ਲਾ ਲਵਾਂਗਾ: ਗੌਤਮ ਗੰਭੀਰ

‘ਆਪ’ ਨੇ ਦੋਸ਼ ਸਿੱਧ ਕਰ ਦਿੱਤੇ, ਤਾਂ ਸਭ ਦੇ ਸਾਹਮਣੇ ਫਾਂਸੀ ਲਾ ਲਵਾਂਗਾ–ਗੌਤਮ ਗੰਭੀਰ

ਪੂਰਬੀ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੌਤਮ ਗੰਭੀਰ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਜੇ ਸਿੱਧ ਕਰ ਦੇਵੇ ਕਿ ਉਨ੍ਹਾਂ ਦੇ ਵਿਰੋਧੀ ‘ਆਪ’ ਉਮੀਦਵਾਰ ਆਤਿਸ਼ੀ ਮਾਰਲੇਨਾ ਵਿਰੁੱਧ ਵੰਡੇ ਗਏ ਕਥਿਤ ਅਪਮਾਨਜਨਕ ਪਰਚੇ ਨਾਲ ਉਨ੍ਹਾਂ ਦਾ ਕੋਈ ਲੈਣਾ–ਦੇਣਾ ਹੈ, ਤਾਂ ਉਹ ਜਨਤਕ ਤੌਰ ਉੱਤੇ ਫਾਂਸੀ ਲਾ ਲੈਣਗੇ।

 

 

ਸਾਬਕਾ ਕ੍ਰਿਕੇਟਰ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਦੋਸ਼ਾਂ ਨੂੰ ਸਿੱਧ ਨਹੀਂ ਕਰ ਸਕਦੀ, ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ।

 

 

ਗੌਤਮ ਗੰਭੀਰ ਨੇ ਟਵੀਟ ਕੀਤਾ,‘ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਤੀਜੀ ਚੁਣੌਤੀ। ਜੇ ਉਹ ਸਿੱਧ ਕਰ ਸਕਦੇ ਹਨ ਕਿ ਮੇਰਾ ਇਸ ਪਰਚਾ–ਵਿਵਾਦ ਨਾਲ ਕੋਈ ਲੈਣਾ–ਦੇਣਾ ਹੈ, ਤਾਂ ਮੈਂ ਜਨਤਕ ਤੌਰ ਉੱਤੇ ਫਾਂਸੀ ਲਾ ਲਵਾਂਗਾ। ਨਹੀਂ ਤਾਂ ਅਰਵਿੰਦ ਕੇਜਰੀਵਾਲ ਨੂੰ ਸਿਆਸਤ ਛੱਡ ਦੇਣੀ ਚਾਹਦੀ ਹੈ। ਕਬੂਲ ਹੈ?’

 

 

ਭਾਜਪਾ ਨੇ ਪੂਰਬੀ ਦਿੱਲੀ ਲੋਕ ਸਭਾ ਸੀਟ ਦੇ ਚੋਣ ਅਧਿਕਾਰੀ ਕੇ. ਮਹੇਸ਼ ਤੋਂ ਗੌਤਮ ਗੰਭੀਰ ਵਿਰੁੱਧ ਦੋਸ਼ਾਂ ਦੇ ਮਾਮਲੇ ਵਿੱਚ ਪੁਲਿਸ ਜਾਂਚ ਦੀ ਮੰਗ ਕੀਤੀ ਹੈ। ਮਾਮਲਾ ਆਤਿਸ਼ੀ ਨੂੰ ਨਿਸ਼ਾਨਾ ਬਣਾ ਕੇ ਅਸੱਭਿਅਕ ਭਾਸ਼ਾ ਵਿੱਚ ਲਿਖੇ ਗਏ ਪਰਚੇ ਵੰਡਣ ਨਾਲ ਜੁੜਿਆ ਹੈ। ਦਿੱਲੀ ਭਾਜਪਾ ਦੇ ਬੁਲਾਰੇ ਹਰੀਸ਼ ਖੁਰਾਨਾ ਨੇ ਦੱਸਿਆ ਕਿ ਕ੍ਰਿਸ਼ਨਾ ਨਗਰ ਤੋਂ ਭਾਜਪਾ ਕੌਂਸਲਰ ਸੰਦੀਪ ਕਪੂਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਤੇ ਚੋਣ ਅਧਿਕਾਰੀ ਨੂੰ ਸ਼ਿਕਾਇਤ ਕਰ ਕੇ ਮੰਗ ਕੀਤੀ ਹੈ ਕਿ ਪੁਲਿਸ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ।

 

 

ਚੋਣ ਅਧਿਕਾਰੀ ਪਹਿਲਾਂ ਹੀ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਨ ਲਈ ਆਖ ਚੁੱਕੇ ਹਨ। ਗੌਤਮ ਗੰਭੀਰ ਨੇ ਵੀਰਵਾਰ ਰਾਤ ਨੂੰ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਆਤਿਸ਼ੀ ਨੂੰ ਮਾਨਹਾਨੀ ਦੇ ਨੋਟਿਸ ਭੇਜ ਕੇ ਦੋਸ਼ ਵਾਪਸ ਲੈਣ, ਬਿਨਾ ਸ਼ਰਤ ਮਾਫ਼ੀ ਮੰਗਣ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਕਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If AAP proves allegations I shall hang myself Gautam Gambhir