ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਗ 21 ਦੀ ਬਜਾਏ ਅਭਿਨੰਦਨ ਰਾਫੇਲ ਉੱਡਾ ਰਹੇ ਹੁੰਦੇ ਤਾਂ ਨਤੀਜਾ ਕੁਝ ਹੋਰ ਹੁੰਦਾ : ਬੀ.ਐਸ. ਧਨੋਆ

ਸਾਬਕਾ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਨੇ ਫੌਜੀ ਹਥਿਆਰਾਂ ਦੇ ਸੌਦਿਆਂ 'ਚ ਸਿਆਸੀਕਰਨ ਅਤੇ ਇਸ ਦੀ ਖਰੀਦ 'ਚ ਹੋ ਰਹੀ ਦੇਰੀ ਬਾਰੇ ਵੱਡਾ ਬਿਆਨ ਦਿੱਤਾ ਹੈ। ਆਈਆਈਟੀ ਮੁੰਬਈ 'ਚ ਇੱਕ ਪ੍ਰਗਰਾਮ 'ਚ ਉਨ੍ਹਾਂ ਕਿਹਾ ਕਿ ਜੇ ਬੀਤੇ ਸਾਲ ਪਾਕਿਸਤਾਨ ਨਾਲ ਮੁਕਾਬਲੇ ਦੌਰਾਨ ਕੈਪਟਨ ਅਭਿਨੰਦਰ ਵਰਤਮਾਨ ਮਿਗ 21 ਦੀ ਬਜਾਏ ਰਾਫੇਟ ਲੜਾਕੂ ਜਹਾਜ਼ ਉ਼ਡਾ ਰਹੇ ਹੁੰਦੇ ਤਾਂ ਨਤੀਜਾ ਕੁੱਝ ਹੋਰ ਹੁੰਦਾ।
 

ਧਨੋਆ ਨੇ ਰਾਫੇਲ ਵਿਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਕਾਰਨਾਂ ਕਰ ਕੇ ਹਥਿਆਰਾਂ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਨਾਲ ਫੌਜ ਦੀ ਸਮਰੱਥਾ 'ਤੇ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੁਪੀਰਮ ਕੋਰਟ ਨੇ ਇਸ ਮਾਮਲੇ (ਨਰਿੰਦਰ ਮੋਦੀ ਸਰਕਾਰ ਨੂੰ ਕਲੀਨ ਚਿੱਟ) 'ਤੇ ਇੱਕ ਵਧੀਆ ਫੈਸਲਾ ਦਿੱਤਾ ਹੈ।
 

ਉਨ੍ਹਾਂ ਕਿਹਾ ਕਿ ਮੇਰਾ ਨਿੱਜੀ ਤੌਰ 'ਤੇ ਮੰਨਣਾ ਹੈ ਕਿ ਜਦੋਂ ਰਾਫੇਲ ਜਿਹਾ ਮੁੱਦਾ ਚੁੱਕਿਆ ਜਾਵੇਗਾ ਤਾਂ ਤੁਸੀ ਖਰੀਦ ਪ੍ਰਣਾਲੀ ਨੂੰ ਸਿਆਸੀ ਰੰਗ ਦਿਓਗੇ, ਉਦੋਂ ਪੂਰਾ ਸਿਸਟਮ ਲੇਟ ਹੋ ਜਾਂਦਾ ਹੈ। ਸਾਰੀਆਂ ਦੂਜੀਆਂ ਫਾਈਲਾਂ ਵੀ ਹੌਲੀ ਗਤੀ ਨਾਲ ਵਧਣਗੀਆਂ, ਕਿਉਂਕਿ ਉਦੋਂ ਲੋਕ ਬਹੁਤ ਸੁਚੇਤ ਹੋਣਾ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਬੋਫੋਰਸ ਤੋਪ ਵੀ ਚੰਗੀ ਹੋਣ ਤੋਂ ਬਾਅਦ ਵਿਵਾਦਾਂ 'ਚ ਘਿਰ ਗਈ ਸੀ। 
 

ਧਨੋਆ ਨੇ ਕਿਹਾ ਕਿ ਸਾਲ 2016 'ਚ ਨੋਟਬੰਦੀ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 625 ਟਨ ਨਵੇਂ ਕਰੰਸੀ ਨੋਟ ਪਹੁੰਚਾਏ ਸਨ। ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦਾ ਪ੍ਰਚਲਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਨਾਲ ਇਹ ਨੋਟ ਰੱਦੀ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Abhinandan was flying a Rafale instead of a MiG 21 equation in air battle would have been different BS Dhanoa