ਅਗਲੀ ਕਹਾਣੀ

ਕਾਂਗਰਸ ਨੇ ਸਮਝਦਾਰੀ ਵਰਤੀ ਹੁੰਦੀ ਤਾਂ ਕਰਤਾਰਪੁਰ ਸਾਡੇ ਤੋਂ ਵੱਖ ਨਾ ਹੁੰਦਾ: ਮੋਦੀ

ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦਾ ਪ੍ਰਚਾਰ ਕਰਨ ਲਈ ਰਾਜਸਥਾਨ ਦੇ ਹਨੁੰਮਾਨਗੜ੍ਹ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਤਿੱਖਾ ਹਮਲਾ ਕੀਤਾ ਹੈ। ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਤਾ ਦੇ ਮੋਹ 'ਚ ਕਾਂਗਰਸ ਪਾਰਟੀ ਨੇ ਐਂਨੀਆਂ ਗਲਤੀਆਂ ਕੀਤੀਆਂ ਜਿਨ੍ਹਾਂ ਕਾਰਨ ਅੱਜ ਪੂਰੇ ਦੇਸ਼ ਨੂੰ ਇਸਦਾ ਸਿੱਟਾ ਭੁੱਗਤਣਾ ਪੈ ਰਿਹਾ ਹੈ। ਕਾਂਗਰਸ ਦੀ ਹਰੇਕ ਵੱਡੀ ਗਲਤੀ ਨੂੰ ਠੀਕ ਕਰਨ ਦਾ ਕੰਮ ਮੇਰੇ ਨਸੀਬ ਚ ਆਇਆ ਹੈ ਅਤੇ ਮੇਰਾ ਨਸੀਬ ਮੇਰੀ ਹੱਥ ਦੀਆਂ ਲਕੀਰਾਂ ਨੇ ਨਹੀਂ ਬਲਕਿ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਹੱਥ ਚ ਹੈ।

 

ਮੋਦੀ ਨੇ ਕਿਹਾ ਕਿ ਜੇਕਰ ਦੇਸ਼ ਦੀ ਵੰਡ ਵੇਲੇ ਕਾਂਗਰਸੀਆਂ ਆਗੂਆਂ ਚ ਮਾੜੀ ਜਿਹੀ ਵੀ ਸਮਝਦਾਰੀ, ਗੰਭੀਰਤਾ ਆਦਿ ਹੁੰਦੀ ਹੈ ਤਾਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਸਾਡਾ ਕਰਤਾਰਪੁਰ ਸਾਹਿਬ ਸਾਡੇ ਤੋਂ ਵੱਖ ਨਹੀਂ ਹੁੰਦਾ। ਕਾਂਗਰਸ ਨੂੰ 1947 ਚ ਕਿਉਂ ਯਾਦ ਨਹੀਂ ਆਇਆ ਕਿ ਕਰਤਾਰਪੁਰ ਹਿੰਦੁਸਤਾਨ ਚ ਹੋਣਾ ਚਾਹੀਦਾ ਹੈ, ਜੇਕਰ ਅੱਜ ਕਰਤਾਪੁਰ ਲਾਂਘਾ ਬਣ ਰਿਹਾ ਹੈ ਤਾਂ ਇਸਦਾ ਸਿਹਰਾ ਮੋਦੀ ਦੇ ਸਿਰ ਨਹੀਂ ਬਲਕਿ ਦੇਸ਼ ਦੇ ਲੋਕਾਂ ਦੀ ਵੋਟ ਨੂੰ ਜਾਂਦਾ ਹੈ। ਤੁਸੀਂ ਵੋਟ ਦੇ ਕੇ ਇੱਕ ਅਜਿਹੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾਇਆ ਜੋ ਜਿਊਂਦਾ ਹੇ ਤੁਹਾਡੇ ਲਈ, ਜਾਗਦਾ ਹੈ ਤੁਹਾਡੇ ਲਈ, ਉਹ ਜੂਝਦਾ ਹੈ ਤੁਹਾਡੇ ਲਈ ਅਤੇ ਜੇਕਰ ਉਹ ਝੁੱਕਦਾ ਵੀ ਹੈ ਤਾਂ ਉਹ ਵੀ ਤੁਹਾਡੇ ਲਈ।

 

 

ਕਾਂਗਰਸ ਦੀ ਗਲਤ ਨੀਤੀਆਂ ਅਤੇ ਪਾਪਾਂ ਦਾ ਹੀ ਨਤੀਜਾ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਭਾਰੀਆਂ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਮੋਦੀ ਨੇ ਕਿਹਾ ਕਿ ਇੱਕ ਹੀ ਪਰਿਵਾਰ ਦੀ ਚਾਰ ਪੀੜ੍ਹੀਆਂ ਜਿਨ੍ਹਾਂ ਨੂੰ ਨਾ ਖੇਤ ਦਾ ਪਤਾ ਤੇ ਨਹੀ ਕਿਸਾਨ ਦੀ ਸਮਝ ਹੈ, ਉਨ੍ਹਾਂ ਨੇ ਅਜਿਹੀ ਨੀਤੀ ਬਣਾਈ ਕਿ ਮੇਰੇ ਦੇਸ਼ ਦਾ ਕਿਸਾਨ ਬਰਬਾਦ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਟੇਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਹੁੰਦੇ ਤਾਂ ਮੇਰੇ ਦੇਸ਼ ਦੇ ਕਿਸਾਨਾਂ ਦੀ ਇਹ ਹਾਲਤ ਨਾ ਹੁੰਦੀ।

 

ਪੀਐਮ ਮੋਦੀ ਨੇ ਕਿਹਾ ਕਿ ਅੱਜ ਤੋਂ 5 ਸਾਲ ਪਹਿਲਾਂ ਜਦੋਂ ਕੋਈ ਅਖਬਾਰ ਚੁੱਕਦਾ ਸੀ ਤਾਂ ਉਸਨੂੰ ਘੁਟਾਲਿਆਂ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਸਨ ਪਰ ਪਿਛਲੇ 5 ਸਾਲਾਂ ਚ ਸਾਡੀ ਸਰਕਾਰ ਚ ਇੱਕ ਵੀ ਘੁਟਾਲਾ ਸਾਹਮਣੇ ਨਹੀਂ ਆਇਆ ਹੈ।

 

ਦੱਸਣਯੋਗ ਹੈ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਵੋਟਿੰਗ 7 ਦਸੰਬਰ ਨੂੰ ਹੋਣੀ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Congressmen used reasonableness in the distribution Kartarpur would have been ours PM Modi