ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਵਿਦੇਸ਼ੀ MPs ਕਸ਼ਮੀਰ ਜਾ ਸਕਦੇ ਨੇ ਤਾਂ ਸਾਡੇ ਕਿਉਂ ਨਹੀਂ: ਰਾਹੁਲ ਗਾਂਧੀ ਦਾ ਸੁਆਲ

ਜੇ ਵਿਦੇਸ਼ੀ MPs ਕਸ਼ਮੀਰ ਜਾ ਸਕਦੇ ਨੇ ਤਾਂ ਸਾਡੇ ਕਿਉਂ ਨਹੀਂ: ਰਾਹੁਲ ਗਾਂਧੀ ਦਾ ਸੁਆਲ

ਕੱਲ੍ਹ ਸੋਮਵਾਰ ਨੂੰ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ (MPs) ਦੇ ਵਫ਼ਦ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਅੱਜ ਉਨ੍ਹਾਂ ਦਾ ਜੰਮੂ–ਕਸ਼ਮੀਰ ਜਾਣ ਦਾ ਪ੍ਰੋਗਰਾਮ ਹੈ। ਇਸ ਤੋਂ ਬਾਅਦ ਭਾਰਤ ਦੀ ਸਿਆਸਤ ਇੱਕ ਵਾਰ ਫਿਰ ਭਖ ਗਈ ਹੈ।

 

 

ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਸੁਆਲ ਪੁੱਛਿਆ ਹੈ ਕਿ ਜੇ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰ ਕਸ਼ਮੀਰ ਜਾ ਸਕਦੇ ਹਨ, ਤਾਂ ਸਾਡੇ ਆਪਣੇ ਸੰਸਦ ਮੈਂਬਰਾਂ ਨੂੰ ਉੱਥੇ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ।

 

 

ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰ ਅੱਜ ਮੰਗਲਵਾਰ ਨੂੰ ਜੰਮੂ–ਕਸ਼ਮੀਰ ਦੇ ਮੁੱਖ ਸਕੱਤਰ, ਰਾਜਪਾਲ ਸੱਤਪਾਲ ਮਲਿਕ, ਕਸ਼ਮੀਰ ਦੇ ਨੌਜਵਾਨਾਂ ਸਮੇਤ ਕਈ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ। ਉਹ ਏਅਰ ਇੰਡੀਆ ਦੀ ਉਡਾਣ ਰਾਹੀਂ ਸਵੇਰੇ 10:15 ਵਜੇ ਦਿੱਲੀ ਤੋਂ ਰਵਾਨਾ ਹੋ ਕੇ 11:15 ਵਜੇ ਸ੍ਰੀਨਗਰ ਪੁੱਜਣਗੇ।

 

 

ਸ੍ਰੀ ਰਾਹੁਲ ਗਾਂਧੀ ਨੇ ਇਸ ਮੁੱਦੇ ’ਤੇ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਸ਼ਮੀਰ ਦੌਰੇ ਲਈ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦਾ ਤਾਂ ਸੁਆਗਤ ਹੋ ਰਿਹਾ ਹੈ; ਜਦ ਕਿ ਸਾਡੇ ਜਾਣ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਹਨ।

 

 

ਜੰਮੂ–ਕਸ਼ਮੀਰ ਦੇ ਮੁੱਖ ਸਕੱਤਰ ਵਿਦੇਸ਼ੀ ਸੰਸਦ ਮੈਂਬਰਾਂ ਲਈ ਰਾਤ ਦੇ ਖਾਣੇ ਦਾ ਵੀ ਇੰਤਜ਼ਾਮ ਕਰ ਰਹੇ ਹਨ। ਉਨ੍ਹਾਂ ਦਾ ਉੱਥੇ ਡੱਲ ਝੀਲ ’ਤੇ ਵੀ ਜਾਣ ਦਾ ਪ੍ਰੋਗਰਾਮ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦਾ ਇਹ ਕੋਈ ਅਧਿਕਾਰਤ ਦੌਰਾ ਨਹੀਂ ਹੈ।

 

 

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦੇ ਖ਼ਾਤਮੇ ਭਾਵ ਬੀਤੀ 5 ਅਗਸਤ ਤੋਂ ਬਾਅਦ ਕਿਸੇ ਵਫ਼ਦ ਦਾ ਇਹ ਪਹਿਲਾ ਕਸ਼ਮੀਰ ਦੌਰਾ ਹੋਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If foreigner MPs can go Kashmir then why not ours Asks Rahul Gandhi