ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਅਸੈਂਬਲੀ ਲਟਕਵੀਂ ਹੋਈ, ਤਾਂ ਇਹ ਹੋਣਗੇ ਕਿੰਗ–ਮੇਕਰ

ਝਾਰਖੰਡ ਅਸੈਂਬਲੀ ਲਟਕਵੀਂ ਹੋਈ, ਤਾਂ ਇਹ ਹੋਣਗੇ ਕਿੰਗ–ਮੇਕਰ

ਝਾਰਖੰਡ ਵਿਧਾਨ ਸਭਾ ਦੀਆਂ 81 ਸੀਟਾਂ ਉੱਤੇ ਵੋਟਾਂ ਦੀ ਗਿਣਤੀ ਜਾਰੀ ਹੈ। ਜੇ ਲਟਕਵੀਂ ਵਿਧਾਨ ਸਭਾ ਦੇ ਹਾਲਾਤ ਬਣੇ, ਤਾਂ ਆਜਸੂ ਦੇ ਪ੍ਰਧਾਨ ਸੁਦੇਸ਼ ਮਹਿਤੋ, ਝਾਰਖੰਡ ਵਿਕਾਸ ਮੋਰਚਾ ਦੇ ਪ੍ਰਧਾਨ ਬਾਬੂਲਾਲ ਮਰਾਂਡੀ ਕਿੰਗ–ਮੇਕਰ ਬਣ ਸਕਦੇ ਹਨ।

 

 

19 ਵਰ੍ਹੇ ਪਹਿਲਾਂ 2000 ’ਚ ਝਾਰਖੰਡ ਦੇ ਹੋਂਦ ’ਚ ਆਉਣ ਤੋਂ ਬਾਅਦ ਹੁਣ ਤੱਕ ਇੱਕ ਵੀ ਅਜਿਹੀ ਸਰਕਾਰ ਨਹੀਂ ਬਣੀ, ਜਿਸ ਵਿੱਚ ਸੁਦੇਸ਼ ਮਹਿਤੋ ਸ਼ਾਮਲ ਨਾ ਹੋਏ ਹੋਣ। ਸਰਕਾਰ ਭਾਵੇਂ ਕਿਸੇ ਦੀ ਵੀ ਬਣੇ ਪਰ ਸੁਦੇਸ਼ ਦੀ ਪਾਰਟੀ ਦਾ ਕੋਈ ਨਾ ਕੋਈ ਆਗੂ ਜ਼ਰੂਰ ਹੀ ਸੂਬਾ ਵਜ਼ਾਰਤ ’ਚ ਸ਼ਾਮਲ ਰਿਹਾ।

 

 

ਰਘੂਬਰ ਦਾਸ ਦੀ ਸਰਕਾਰ ਵਿੱਚ ਸ਼ਾਮਲ ਰਹੇ ਸੁਦੇਸ਼ ਮਹਿਤੋ ਨੇ ਇਕੱਲਿਆਂ ਚੋਣ ਲੜੀ। ਉਨ੍ਹਾਂ ਨੇ ਚੋਣਾਂ ਤੋਂ ਐਨ ਪਹਿਲਾਂ ਸੀਟਾਂ ਦੇ ਮਸਲੇ ’ਤੇ ਤਾਲਮੇਲ ਨਾ ਬੈਠ ਸਕਣ ਕਾਰਨ ਆਪਣਾ ਰਾਹ ਵੱਖ ਕਰ ਲਿਆ ਸੀ।

 

 

ਕਦੇ ਭਾਜਪਾ ਦੇ ਸਭ ਤੋਂ ਵੱਡੇ ਆਦਿਵਾਸੀ ਆਗੂ ਮੰਨੇ ਜਾਣ ਵਾਲੇ ਬਾਬੂਲਾਲ ਮਰਾਂਡੀ ਉੱਤੇ ਵੀ ਨਜ਼ਰ ਰਹੇਗੀ। ਉਹ ਝਾਰਖੰਡ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ ਪਰ ਉਨ੍ਹਾਂ 2006 ਦੌਰਾਨ ਭਾਜਪਾ ਤੋਂ ਲਾਂਭੇ ਹੋ ਕੇ ਝਾਰਖੰਡ ਵਿਕਾਸ ਮੋਰਚਾ ਕਾਇਮ ਕਰ ਲਿਆ ਸੀ। ਸ੍ਰੀ ਮਰਾਂਡੀ ਦੀ ਪਕੜ ਸ਼ਹਿਰੀ ਵੋਟਰਾਂ ਦੇ ਨਾਲ–ਨਾਲ ਆਦਿਵਾਸੀ ਲੋਕਾਂ ਵਿੱਚ ਵੀ ਹੈ।

 

 

ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਮਹਾਂਗੱਠਜੋੜ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਉਨ੍ਹਾਂ ਆਪਣੀ ਪਾਰਟੀ ਨੂੰ ਕਾਂਗਰਸ ਗੱਠਜੋੜ ਤੋਂ ਵੱਖ ਕਰ ਲਿਆ ਸੀ।

 

 

ਜੇ ਰੁਝਾਨਾਂ ਨੂੰ ਵੇਖੀਏ, ਤਾਂ ਭਾਜਪਾ ਦੀ ਪੂਰਨ ਬਹੁਮੱਤ ਵਾਲੀ ਸਰਹਕਾਰ ਬਣਦੀ ਨਹੀਂ ਦਿਸਦੀ। ਤਦ ਭਾਜਪਾ ਨੂੰ ਗੱਠਜੋੜ ਸਰਕਾਰ ਬਣਾਉਣ ਵੱਲ ਅੱਗੇ ਵਧਣਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Hung Jharkhand Assembly becomes these leaders would be King Makers