ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਦਾ ਇੱਕ ਵੀ ਫ਼ੌਜੀ ਜਵਾਨ ਸ਼ਹੀਦ ਹੋਇਆ, ਤਾਂ ਦੁਸ਼ਮਣ ਦੇ 10 ਮਾਰਾਂਗੇ: ਅਮਿਤ ਸ਼ਾਹ

​​​​​​​ਭਾਰਤ ਦਾ ਇੱਕ ਵੀ ਫ਼ੌਜੀ ਜਵਾਨ ਸ਼ਹੀਦ ਹੋਇਆ, ਤਾਂ ਦੁਸ਼ਮਣ ਦੇ 10 ਮਾਰਾਂਗੇ: ਅਮਿਤ ਸ਼ਾਹ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀਆਂ ਕਈ ਰੈਲੀਆਂ ਹਨ। ਮਹਾਰਾਸ਼ਟਰ ਦੇ ਸਾਂਗਲੀ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਸ਼ਮੀਰ ’ਚੋਂ 370 ਦਾ ਖ਼ਾਤਮਾ ਕਰ ਦਿੱਤਾ ਤੇ ਇਸ ਮੁੱਦੇ ’ਤੇ ਅੱਜ ਸਮੁੱਚਾ ਵਿਸ਼ਵ ਸਾਡੇ ਨਾਲ ਹੈ। ਧਾਰਾ–370 ਉੱਤੇ ਕਾਂਗਰਸ ਤੋਂ ਲੈ ਕੇ ਐੱਨਸੀਪੀ ਨੇ ਵੋਟ ਬੈਂਕ ਦੀ ਸਿਆਸਤ ਖ਼ਾਤਰ ਵਿਰੋਧ ਕੀਤਾ।

 

 

ਸ੍ਰੀ ਸ਼ਾਹਾ ਨੇ ਕਿਹਾ ਕਿ ਧਾਰਾ–370 ਨੂੰ ਹਟਾ ਕੇ ਜਿੱਥੇ ਅਸੀਂ ਦੇਸ਼ ਨੂੰ ਇੱਕ ਕੀਤਾ, ਉੱਥੇ ਕਾਂਗਰਸ ਤੇ ਐੱਨਸੀਪੀ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਮੋਦੀ ਧਾਰਾ–370 ਹਟਾਉਣ ਦਾ ਪ੍ਰਸਤਾਵ ਲੈ ਕੇ ਆਏ, ਤਾਂ ਕਾਂਗਰਸ ਤੇ ਐੱਨਸੀਪੀ ਦੋਵੇਂ 370 ਹਟਾਉਣ ਦਾ ਵਿਰੋਧ ਕਰ ਰਹੇ ਸਨ। ਮੈਂ ਰਾਹੁਲ ਗਾਂਧੀ ਤੇ ਸ਼ਰਦ ਪਵਾਰ ਨੂੰ ਆਖਣਾ ਚਾਹੁੰਦਾ ਹਾਂ ਕਿ ਉਹ ਮਹਾਰਾਸ਼ਟਰ ਦੀ ਜਨਤਾ ਨੂੰ ਦੱਸਣ ਕਿ ਉਹ ਇਸ ਨੂੰ ਹਟਾਉਣ ਦੇ ਪੱਖ ਵਿੱਚ ਹਨ ਜਾਂ ਨਹੀਂ।

 

 

ਅੱਜ ਮਹਾਰਾਸ਼ਟਰ ’ਚ ਸਾਂਗਲੀ ਵਿਖੇ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਰਾਸ਼ਟਰੀ ਸੁਰੱਖਿਆ ਨੂੰ ਸੁਰੱਖਿਅਤ ਕੀਤਾ ਹੈ। ਜੇ ਸਾਡਾ ਇੱਕ ਵੀ ਜਵਾਨ ਸ਼ਹੀਦ ਹੋਇਆ, ਤਾਂ ਅਸੀਂ ਦੁਸ਼ਮਣ ਦੇ 10 ਮਾਰਾਂਗੇ।

 

 

ਚੋਣ ਕਮਿਸ਼ਨ ਨੇ ਮਹਾਰਾਸ਼ਟਰ ’ਚ 21 ਅਕਤੂਬਰ ਨੂੰ ਇੱਕੋ ਗੇੜ ਦੌਰਾਨ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ। ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ। ਲੋਕ ਸਭਾ ਚੋਣ 2019 ਵਿੱਚ ਭਾਰੀ ਬਹੁਮੱਤ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਤਾ ਵਿੱਚ ਵਾਪਸੀ ਤੋਂ ਬਾਅਦ ਇਹ ਪਹਿਲੀ ਵਿਧਾਨ ਸਭਾ ਚੋਣ ਹੈ। ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If India s one soldier martyrs we will kill enemy s 10 says Amit Shah