ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਗਾਂਧੀ ਦੇ ਕਹੇ `ਤੇ ਜਿੰਨਾਹ ਪ੍ਰਧਾਨ ਮੰਤਰੀ ਬਣਦੇ, ਤਾਂ ਦੇਸ਼ ਦੀ ਵੰਡ ਨਾ ਹੁੰਦੀ: ਦਲਾਈ ਲਾਮਾ

ਜੇ ਗਾਂਧੀ ਦੇ ਕਹੇ `ਤੇ ਜਿੰਨਾਹ ਪ੍ਰਧਾਨ ਮੰਤਰੀ ਬਣਦੇ, ਤਾਂ ਦੇਸ਼ ਦੀ ਵੰਡ ਨਾ ਹੁੰਦੀ: ਦਲਾਈ ਲਾਮਾ

ਤਿੱਬਤ ਦੇ ਰੂਹਾਨੀ ਆਗੂ ਦਲਾਈ ਲਾਮਾ ਨੇ ਕਿਹਾ ਹੈ ਕਿ ਜਵਾਹਰਲਾਲ ਨਹਿਰੂ ਕੁਝ ‘ਆਤਮ-ਕੇਂਦ੍ਰਿਤ ਰਵੱਈਏ` ਵਾਲੇ ਵਿਅਕਤੀ ਸਨ ਤੇ ਉਹ ਖ਼ੁਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਤਦ ਚਾਹੁੰਦੇ ਸਨ ਕਿ ਮੁਹੰਮਦ ਅਲੀ ਜਿੰਨਾਹ ਪ੍ਰਧਾਨ ਮੰਤਰੀ ਬਣਨ। ‘ਜੇ ਮਹਾਤਮਾ ਗਾਂਧੀ ਦੀ ਖ਼ਾਹਿਸ਼ ਅਨੁਸਾਰ ਜੇ ਜਿੰਨਾਹ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਂਦਾ, ਤਾਂ ਭਾਰਤ ਦੀ ਵੰਡ ਨਹੀਂ ਹੋਣੀ ਸੀ।`


83 ਸਾਲਾ ਦਲਾਈ ਲਾਮਾ ਪਣਜੀ ਤੋਂ 40 ਕਿਲੋਮੀਟਰ ਦੂਰ ਗੋਆ ਦੇ ਸਾਂਖਾਲਿਮ ਕਸਬੇ ਦੇ ‘ਗੋਆ ਇੰਸਟੀਚਿਊਟ ਆਫ਼ ਮੈਨੇਜਮੈਂਟ` `ਚ ਇੱਕ ਸਮਾਰੋਹ ਨੁੰ ਸੰਬੋਧਨ ਕਰ ਰਹੇ ਸਨ। ਸਹੀ ਫ਼ੈਸਲੇ ਲੈਣ ਬਾਰੇ ਇੱਕ ਵਿਦਿਆਰਥੀ ਵੱਲੋਂ ਪੁੱਛੇ ਗਏ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ,‘ਮੈਨੂੰ ਲੱਗਦਾ ਹੈ ਕਿ ਜਗੀਰੂ ਪ੍ਰਬੰਧਾਂ ਨਾਲੋਂ ਜਮਹੂਰੀ ਪ੍ਰਣਾਲੀਆਂ ਬਹੁਤ ਵਧੀਆ ਹਨ ਕਿਉਂਕ ਜਗੀਰੂ ਸਿਸਟਮ ਵਿੱਚ ਫ਼ੈਸਲੇ ਲੈਣ ਦੀ ਤਾਕਤ ਸਿਰਫ਼ ਕੁਝ ਲੋਕਾਂ ਦੇ ਹੱਥਾਂ `ਚ ਹੁੰਦੀ ਹੈ।`


ਉਨ੍ਹਾਂ ਕਿਹਾ,‘ਹੁਣ ਭਾਰਤ ਵੱਲ ਵੇਖੋ, ਮਹਾਤਮਾ ਗਾਂਧੀ ਜੀ ਪ੍ਰਧਾਨ ਮੰਤਰੀ ਦਾ ਅਹੁਦਾ ਜਿੰਨਾਹ ਨੂੰ ਦੇਣਾ ਚਾਹੁੰਦੇ ਸਨ ਪਰ ਪੰਡਿਤ ਨਹਿਰੂ ਨੇ ਇੰਝ ਹੋਣ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਜੇ ਕਿਤੇ ਪੰਡਿਤ ਨਹਿਰੂ ਨੇ ਆਤਮ-ਕੇਂਦ੍ਰਿਤ ਰਵੱਈਆ ਨਾ ਵਿਖਾਇਆ ਹੁੰਦਾ, ਤਾਂ ਅੱਜ ਭਾਰਤ ਤੇ ਪਾਕਿਸਤਾਨ ਇੱਕਜੁਟ ਹੁੰਦੇ। ਪੰਡਿਤ ਨਹਿਰੂ ਬਹੁਤ ਤਜਰਬੇਕਾਰ ਤੇ ਸਿਆਣੇ ਵਿਅਕਤੀ ਸਨ ਪਰ ਕਦੀ-ਕਦਾਈਂ ਗ਼ਲਤੀਆਂ ਵੀ ਹੋ ਜਾਂਦੀਆਂ ਹਨ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Jinnah had been first PM then country would have not been divided