ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਬਣਾਈ ਤਾਂ ਪੈਨਸ਼ਨ 5,000 ਰੁਪਏ ਕਰ ਦੇਵਾਂਗੇ: ਦਿੱਲੀ ਕਾਂਗਰਸ

ਸਰਕਾਰ ਬਣਾਈ ਤਾਂ ਪੈਨਸ਼ਨ 5,000 ਰੁਪਏ ਕਰ ਦੇਵਾਂਗੇ: ਦਿੱਲੀ ਕਾਂਗਰਸ

ਦਿੱਲੀ ਕਾਂਗਰਸ ਨੇ ਸੰਤਾ ’ਚ ਆਉਣ ’ਤੇ ਬਜ਼ੁਰਗਾਂ, ਵਿਧਵਾਵਾਂ ਤੇ ਦਿਵਯਾਂਗਾਂ ਨੂੰ ਮਿਲਣ ਵਾਲੀ ਪੈਨਸ਼ਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਹੈ। ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਨੇ ਕੱਲ੍ਹ ਐਤਵਾਰ ਨੂੰ ਮਾਡਲ ਟਾਊਨ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਦਿੱਲੀ ’ਚ ਕਾਂਗਰਸ ਦੀ ਸਰਕਾਰ ਬਣੀ, ਤਾਂ ਇਹ ਪੈਨਸ਼ਨ ਵਧਾ ਕੇ 5,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਜਾਵੇਗੀ।

 

 

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਸ੍ਰੀ ਚੋਪੜਾ ਸੱਤਾ ’ਚ ਆਉਣ ’ਤੇ 600 ਯੂਨਿਟਾਂ ਤੱਕ ਬਿਜਲੀ ਮੁਫ਼ਤ ਦੇਣ ਦੀ ਗੱਲ ਵੀ ਆਖ ਚੁੱਕੇ ਹਨ। ਕੱਲ੍ਹ ਦੀ ਰੈਲੀ ’ਚ ਸ੍ਰੀ ਚੋਪੜਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਪੈਨਸ਼ਨਾਂ ਦੀ ਰਕਮ ਦੀ ਦੁਰਵਰਤੋਂ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮੱਦ ਵਿੱਚ ਪੂਰਾ ਬਜਟ ਖ਼ਰਚ ਹੀ ਨਹੀਂ ਕਰ ਸਕੀ ਤੇ 1.45 ਲੱਖ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਬਜਟ ਵਿਵਸਥਾ ਹੋਣ ਦੇ ਬਾਵਜੂਦ ਨਹੀਂ ਦਿੱਤਾ ਗਿਆ।

 

 

ਸ੍ਰੀ ਚੋਪੜਾ ਨੇ ਕਿਹਾ ਕਿ ਦਿੱਲੀ ਹਾਈ ਕੋਰਟ ’ਚ ਦਾਖ਼ਲ ਇੱਕ ਪਟੀਸ਼ਨ ਦੇ ਜਵਾਬ ’ਚ ਦਿੱਲੀ ਸਰਕਾਰ ਨੇ ਖ਼ੁਦ ਇਹ ਗੱਲ ਮੰਨੀ ਹੈ ਕਿ ਉਹ ਨਿਰਧਾਰਤ ਟੀਚਾ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਲਾਡਲੀ ਯੋਜਨਾ ਦਾ ਅੱਜ ਕੁਝ ਵੀ ਪਤਾ ਨਹੀਂ ਲੱਗਦਾ।

 

 

ਇਸ ਮੌਕੇ ਸਾਬਕਾ ਸੰਸਦ ਮੈਂਬਰ ਜੈ ਪ੍ਰਕਾਸ਼ ਅਗਰਵਾਲ ਤੇ ਮਹਾਬਲ ਮਿਸ਼ਰਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਹਰ ਮੋਰਚੇ ’ਤੇ ਨਾਕਾਮ ਸਿੱਧ ਹੋਈ ਹੈ। ਦਿੱਲੀ ਕਾਂਗਰਸ ਦੇ ਮੁੱਖ ਬੁਲਾਰੇ ਮੁਕੇਸ਼ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਾਰੇ 70 ਵਿਧਾਨ ਸਭਾ ਹਲਕਿਆਂ ’ਚ ਤੇਜ਼–ਰਫ਼ਤਾਰ ਮੁਹਿੰਮਾਂ ਚਲਾ ਕੇ ਆਮ ਆਦਮੀ ਪਾਰਟੀ ਦੀ ਪੋਲ ਖੋਲ੍ਹੇਗੀ।

 

 

ਵੱਖੋ–ਵੱਖਰੇ ਧਰਮਾਂ ਦੇ ਲੋਕਾਂ ’ਚ ਸ਼ਾਂਤੀ ਤੇ ਏਕਤਾ ਦਾ ਸੁਨੇਹਾ ਦੇਣ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਦੇਵੇਂਦਰ ਯਾਦਵ ਨੇ ਬਾਦਲੀ ਖੇਤਰ ’ਚ ਸਦਭਾਵਨਾ ਯਾਤਰਾ ਕੱਢੀ।

 

 

ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਭ ਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਹੈ। ਭਾਵੇਂ ਕੋਈ ਵੀ ਜਾਤ ਜਾਂ ਧਰਮ ਹੋਵੇ, ਸਾਰੇ ਇਸੇ ਦੇਸ਼ ਦੇ ਸਮਾਨ ਨਾਗਰਿਕ ਹਨ। ਉਨ੍ਹਾਂ ਕਿਹਾ ਕਿ ਇਸ ਸਦਭਾਵਨਾ ਯਾਤਰਾ ਰਾਹੀਂ ਸਾਡਾ ਸੰਦੇਸ਼ ਹੈ ਕਿ ਅਸੀਂ ਸਾਰੇ ਇੱਕ ਹਾਂ ਤੇ ਸਾਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If make Government Pension will be Rs 5000 says Delhi Congress