ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ NRC ਲਾਗੂ ਹੋਇਆ ਤਾਂ ਮਨੋਜ ਤਿਵਾੜੀ ਨੂੰ ਪਹਿਲਾਂ ਜਾਣਾ ਪਊ: ਕੇਜਰੀਵਾਲ

ਦਿੱਲੀ ’ਚ NRC ਲਾਗੂ ਹੋਇਆ ਤਾਂ ਮਨੋਜ ਤਿਵਾੜੀ ਨੂੰ ਪਹਿਲਾਂ ਜਾਣਾ ਪਊ: ਕੇਜਰੀਵਾਲ

ਆਸਾਮ ’ਚ ਐੱਨਆਰਸੀ (NRC) ਲਿਸਟ ਜਾਰੀ ਹੋਣ ਤੋਂ ਬਾਅਦ ਦੇਸ਼ ਦੇ ਵੱਖੋ–ਵੱਖਰੇ ਸੁਬਿਆਂ ਵਿੱਚ ਵੀ ਇਸ ਨੂੰ ਲਾਗੂ ਕਰਨ ਦੀ ਮੰਗ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਦਿੱਲੀ ਸੂਬਾ ਪ੍ਰਧਾਨ ਮਨੋਜ ਤਿਵਾੜੀ ਵੀ ਦਿੱਲੀ ’ਚ ਐੱਨਆਰਸੀ ਲਾਗੂ ਕਰਵਾਉਣ ਦੀ ਗੱਲ ਆਖ ਚੁੱਕੇ ਹਨ।

 

 

ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਨੋਜ ਤਿਵਾੜੀ ਉੱਤੇ ਇਸੇ ਮਾਮਲੇ ਉੱਤੇ ਜਵਾਬੀ ਸਿਆਸੀ ਹਮਲਾ ਬੋਲਦਿਆਂ ਕਿਹਾ ਹੈ ਕਿ ਜੇ ਦਿੱਲੀ ਵਿੱਚ NRC ਲਾਗੂ ਹੋਇਆ, ਤਾਂ ਸਭ ਤੋਂ ਪਹਿਲਾਂ ਮਨੋਜ ਤਿਵਾੜੀ ਨੂੰ ਹੀ ਜਾਣਾ ਪਵੇਗਾ।

 

 

ਅੱਜ ਬੁੱਧਵਾਰ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਨਆਰਸੀ ਬਾਰੇ ਬਿਆਨ ਦਿੰਦਿਆਂ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਆਖੀ।

 

 

ਚੇਤੇ ਰਹੇ ਕਿ ਬੀਤੀ 31 ਅਗਸਤ ਨੂੰ ਦਿੱਲੀ ਭਾਜਪਾ ਸੂਬਾ ਪ੍ਰਧਾਨ ਤੇ ਉੱਤਰ–ਪੂਰਬੀ ਦਿੱਲੀ ਤੋਂ MP ਮਨੋਜ ਤਿਵਾੜੀ ਨੇ ਦਿੱਲੀ ’ਚ ਵੀ NRC ਲਾਗੂ ਕਰਨ ਦੀ ਵਕਾਲਤ ਕੀਤੀ ਸੀ।

 

 

ਸ੍ਰੀ ਤਿਵਾੜੀ ਨੇ ਕਿਹਾ ਸੀ ਕਿ ਦਿੱਲੀ ਵਿੱਚ NRC ਦੀ ਜ਼ਰੂਰਤ ਹੋ ਗਈ ਹੈ ਕਿਉਂਕਿ ਹੁਣ ਹਾਲਤ ਕਾਫ਼ੀ ਖ਼ਤਰਨਾਕ ਹੈ। ਗ਼ੈਰ–ਕਾਨੂੰਨੀ ਨਿਵਾਸੀ ਜੋ ਇੱਥੇ ਆ ਕੇ ਵਸ ਗਏ ਹਨ, ਉਹ ਕਾਫ਼ੀ ਖ਼ਤਰਨਾਕ ਹਨ। ਅਸੀਂ ਇੱਥੇ NRC ਲਾਗੂ ਕਰਾਂਗੇ।

 

 

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਮਨੋਜ ਤਿਵਾੜੀ ਨੇ ਰਾਸ਼ਟਰੀ ਰਾਜਧਾਨੀ ਤੋਂ ਗ਼ੈਰ–ਕਾਨੂੰਨੀ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਲਈ ਐੱਨਆਰਸੀ ਦੀ ਮੰਗ ਕੀਤੀ ਹੋਵੇ। ਉਨ੍ਹਾਂ ਪਹਿਲਾਂ ਇਸੇ ਵਰ੍ਹੇ ਮਈ ਮਹੀਨੇ ਦੌਰਾਨ ਵੀ ਅਜਿਹਾ ਬਿਆਨ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If NRC implemented in Delhi Manoj Tiwari has to go from here Kejriwal