ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ–ਅਮਰੀਕਾ ਤਣਾਅ ਕਾਰਨ ਖਾੜੀ ਤੋਂ ਤੇਲ ਸਪਲਾਈ ਰੁਕੀ, ਤਾਂ ਭਾਰਤ ਹੋਵੇਗਾ ਔਖਾ

ਈਰਾਨ–ਅਮਰੀਕਾ ਤਣਾਅ ਕਾਰਨ ਖਾੜੀ ਤੋਂ ਤੇਲ ਸਪਲਾਈ ਰੁਕੀ, ਤਾਂ ਭਾਰਤ ਹੋਵੇਗਾ ਔਖਾ

ਭਾਰਤ ’ਚ ਕੱਚੇ ਤੇਲ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਇਸ ਮਾਮਲੇ ’ਚ ਭਾਰਤ ਇਸੇ ਵਰ੍ਹੇ ਦੇ ਅੱਧ ਤੱਕ ਚੀਨ ਨੂੰ ਪਛਾੜ ਦੇਵੇਗਾ। ਇਹ ਅਨੁਮਾਨ ਕੌਮਾਂਤਰੀ ਊਰਜਾ ਏਜੰਸੀ (IEA) ਦਾ ਹੈ। ਏਜੰਸੀ ਨੇ ਕਿਹਾ ਕਿ ਭਾਰਤ ਨੂੰ ਆਪਣਾ ਕੱਚਾ ਤੇਲ ਭੰਡਾਰ ਵਧਾਉਣ ਦੀ ਲੋੜ ਹੈ। ਭਾਰਤ ਦਾ ਕੱਚਾ ਤੇਲ ਭੰਡਾਰ ਉਸ ਦੇ 10 ਦਿਨਾਂ ਦੀ ਦਰਾਮਦ ਦੇ ਬਰਾਬਰ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇ ਕਿਤੇ ਈਰਾਨ ਤੇ ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਕਾਰਨ ਖਾੜੀ ਤੋਂ ਤੇਲ ਦੀ ਸਪਲਾਈ ਰੁਕ ਗਈ, ਤਾਂ ਭਾਰਤ ਦੇ ਵਾਹਨ ਸਿਰਫ਼ 10 ਦਿਨ ਹੀ ਚੱਲ ਸਕਣਗੇ ਕਿਉਂਕਿ ਤੇਲ ਤੋਂ ਬਗ਼ੈਰ ਉਹ ਚੱਲ ਨਹੀਂ ਸਕਣਗੇ।

 

 

ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਦੇ ਹਾਲਾਤ ਨੂੰ ਵੇਖਦਿਆਂ ਭਾਰਤ ਨੂੰ ਆਪਣਾ ਕੱਚੇ ਤੇਲ ਦਾ ਸਟਾਕ ਵਧਾਉਣ ਦੀ ਜ਼ਰੂਰਤ ਹੈ। ਕੱਚੇ ਤੇਲ ਦੀਆਂ ਕੀਮਤਾਂ ’ਚ ਹੋਏ ਹਾਲੀਆ ਉਤਾਰ–ਚੜ੍ਹਾਅ ਨੂੰ ਲੈ ਕੇ ਭਾਰਤ ਦੇ ਪੈਟਰੋਲੀਅਮ ਮੰਤਰੀ ਵੀ ਚਿੰਤਾ ਜ਼ਾਹਿਰ ਕਰ ਚੁੱਕੇ ਹਨ।

 

 

ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਕੱਚੇ ਤੇਲ ਦੀਆਂ ਕੀਮਤਾਂ ’ਚ ਉਤਾਰ–ਚੜ੍ਹਾਅ ਭਾਰਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਸੀ ਕਿ ਹੁਣ ਅਸੀਂ ਅਜਿਹੇ ਵੇਲੇ ਮਿਲ ਰਹੇ ਹਾਂ, ਜਦੋਂ ਪੱਛਮੀ ਏਸ਼ੀਆ ’ਚ ਤਣਾਅ ਚੱਲ ਰਿਹਾ ਹੈ।

 

 

ਖੇਤਰ ਦੀ ਸਥਿਰਤਾ ਤੇ ਸੁਰੱਖਿਆ ਉੱਤੇ ਇਸ ਦਾ ਅਸਰ ਪੈ ਰਿਹਾ ਹੈ। ਅਸੀਂ ਕੱਚੇ ਤੇਲ ਦੀਆਂ ਕੀਮਤਾਂ ’ਚ ਉਤਾਰ–ਚੜ੍ਹਾਅ ਭਾਰਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਸੀ ਕਿ ਹਾਲੇ ਅਸੀਂ ਅਜਿਹੇ ਸਮੇਂ ’ਚ ਮਿਲ ਰਹੇ ਹਾਂ ਜਦੋਂ ਪੱਛਮੀ ਏਸ਼ੀਆ ’ਚ ਤਣਾਅ ਹੈ ਤੇ ਖੇਤਰ ਦੀ ਸਥਿਰਤ ਤੇ ਸੁਰੱਖਿਆ ਉੱਤੇ ਉਸ ਦਾ ਅਸਰ ਪੈ ਰਿਹਾ ਹੈ। ਅਸੀਂ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ–ਘਾਟੇ ਨੂੰ ਲੈ ਕੇ ਫ਼ਿਕਰਮੰਦ ਹਾਂ।

 

 

IEA ਦਾ ਅਨੁਮਾਨ ਹੈ ਕਿ ਭਾਰਤ ਦੀ ਕੱਚੇ ਤੇਲ ਦੀ ਮੰਗ ਸਾਲ 2017 ਦੇ 44 ਲੱਖ ਬੈਰਲ ਪ੍ਰਤੀ ਦਿਨ ਤੋਂ ਵਧ ਕੇ 2024 ’ਚ 60 ਲੱਖ ਬੈਰਲ ਪ੍ਰਤੀ ਦਿਨ ਤੱਕ ਪੁੱਜ ਜਾਵੇਗੀ। ਚੀਨ ਦੀ ਤੇਲ ਦੀ ਮੰਗ 2020 ਦੇ ਅੱਧ ਵਿੱਚ ਭਾਰਤ ਤੋਂ ਘੱਟ ਰਹਿਣ ਦਾ ਅਨੁਮਾਨ ਹੈ।

 

 

ਭਾਰਤ ਉਂਝ ਵੀ ਦੁਨੀਆ ’ਚ ਕੱਚੇ ਤੇਲ ਦਾ ਤੀਜਾ ਸਭ ਤੋਂ ਵੱਡਾ ਖਪਤਕਾਰ ਹੈ। ਤੇਲ ਦੀ ਸਭ ਤੋਂ ਵੱਧ ਮੰਗ ਅਮਰੀਕਾ ’ਚ ਹੈ ਤੇ ਦੂਜੇ ਨੰਬਰ ਉੱਤੇ ਚੀਨ ਆਉਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Oil Supply stops due to Iran US tension India would be in difficulty