ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਮੰਦਰ ਲਈ ਜੇ ਆਰਡੀਨੈਂਸ ਲਿਆਂਦਾ, ਤਾਂ ਮੁਸਲਿਮ ਬੋਰਡ ਜਾਏਗਾ ਸੁਪਰੀਮ ਕੋਰਟ

ਰਾਮ ਮੰਦਰ ਲਈ ਜੇ ਆਰਡੀਨੈਂਸ ਲਿਆਂਦਾ, ਤਾਂ ਮੁਸਲਿਮ ਬੋਰਡ ਜਾਏਗਾ ਸੁਪਰੀਮ ਕੋਰਟ

ਆਲ ਇੰਡੀਆ ਮੁਸਲਿਮ ਪਰਸਨਲ ਲਾੱਅ ਬੋਰਡ ਦੀ ਮੀਟਿੰਗ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ `ਚ ਹੋਈ। ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬੋਰਡ ਦੀ ਕਾਰਜਕਾਰਨੀ ਦੇ ਮੈਂਬਰ ਤੇ ਬੁਲਾਰੇ ਜ਼ਬਰਯਾਬ ਜੀਲਾਨੀ ਐਡਵੋਕੇਟ ਨੇ ਕਿਹਾ ਕਿ ਅਯੁੱਧਿਆ ਮਾਮਲੇ `ਚ ਜੇ ਰਾਮ ਮੰਦਰ ਲਈ ਸੰਸਦ ਵਿੱਚ ਆਰਡੀਨੈਂਸ ਲਿਆਂਦਾ ਗਿਆ, ਤਾਂ ਮੁਸਲਿਮ ਪਰਸਨਲ ਲਾਅ ਬੋਰਡ ਸੁਪਰੀਮ ਕੋਰਟ `ਚ ਉਸ ਨੂੰ ਚੁਣੌਤੀ ਦੇਵੇਗਾ। ਉਨ੍ਹਾਂ ਕਿਹਾ ਕਿ ਅਯੁੱਧਿਆ `ਚ ਕਾਨੂੰਨ ਬਣਾ ਕੇ ਮੰਦਰ ਨਿਰਮਾਣ ਬਾਰੇ ਹੋ ਰਹੇ ਆਯੋਜਨਾਂ ਤੇ ਬਿਆਨਾਂ ਬਾਰੇ ਅੱਜ ਐਤਵਾਰ ਨੂੰ ਲਖਨਊ ਦੇ ਨਦਵਾ ਕਾਲਜ `ਚ ਬਰਡ ਦੀ ਕਾਰਜਕਾਰਨੀ ਮੀਟਿੰਗ ਦੌਰਾਨ ਵਿਚਾਰ-ਚਰਚਾ ਹੋਈ।


ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਲਖਨਊ `ਚ ਬੋਰਡ ਦੇ ਮਹਿਲਾ ਵਿੰਗ ਦੀ ਵਰਕਸ਼ਾਪ ਵਿੱਚ ਬੋਰਡ ਦੇ ਜਨਰਲ ਸਕੱਤਰ ਮੌਲਾਨਾ ਵਲੀ ਰਹਿਮਾਨੀ ਨੇ ਕਿਹਾ ਸੀ ਕਿ ਇਸਲਾਮੀ ਸ਼ਰੀਅਤ ਔਰਤਾਂ ਦੀ ਰਾਖੀ ਕਰਨ ਵਾਲੀ ਹੈ। ਇਹ ਸ਼ਰੀਅਤ ਕਿਆਮਤ ਤੱਕ ਕਾਇਮ ਰਹੇਗੀ।


‘ਤਹੱਫ਼ੁਜ਼-ਏ-ਸ਼ਰੀਅਤ ਔਰ ਇਸਲਾਹ-ਏ-ਮਾਅਸ਼ਰਾ` ਸਿਰਲੇਖ ਹੇਠ ਆਯੋਜਿਤ ਇਸ ਵਰਕਸ਼ਾਪ ਵਿੱਚ ਬੋਰਡ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਬੁਲਾਰੇ ਜ਼ਬਰਯਾਬ ਜੀਲਾਨੀ ਐਡਵੋਕੇਟ ਨੇ ਕਿਹਾ ਕਿ ਮੁਸਲਿਮ ਲਾੱਅ ਬੋਰਡ ਦੇ ਪੈਗ਼ਾਮ, ਮਕਸਦ ਤੇ ਇਸ ਦੇ ਫ਼ੈਸਲੇ ਮੁਸਲਮਾਨਾਂ ਦੇ ਘਰ-ਘਰ ਤੱਕ ਪਹੁੰਚਾਉਣ ਲਈ ਬੋਰਡ ਦੀ ਮਹਿਲਾ ਵਿੰਗ ਦੀ ਸਥਾਪਨਾ ਕੀਤੀ ਗਈ ਹੈ।


ਇਮਾਮ ਈਦਗਾਹ ਮੌਲਾਨਾ ਾਖ਼ਾਲਿਦ ਰਸ਼ੀਦ ਫ਼ਰੰਗੀ ਮਹਿਲੀ ਨੇ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇੱਕ ਸੱਚੇ ਸਮਾਜ ਦੀ ਸਥਾਪਨਾ `ਚ ਵੱਡੇ ਪੱਧਰ `ਤੇ ਭਾਗ ਲੈਣ ਤੇ ਇਸਲਾਮੀ ਸ਼ਰੀਅਤ `ਚ ਔਰਤਾਂ ਨੂੰ ਦਿੱਤੇ ਗਏ ਅਧਿਕਾਰਾਂ ਤੋਂ ਲੋਕਾਂਾਂ ਨੂੰ ਜਾਣੂ ਕਰਵਾਉਣ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Ordinance passed for Ram Temple Muslim Board will go SC