ਯੋਗ ਗੁਰੂ ਰਾਮਦੇਵ ਨੇ ਸ਼ਨਿੱਚਰਵਾਰ ਨੂੰ ਰਾਮ ਮੰਦਰ ਦੀ ਉਸਾਰੀ ਲਈ ਬਿੱਲ ਲਿਆਉਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਜੇਕਰ ਅਯੁਧਿੱਆ ਚ ਰਾਮ ਮੰਦਰ ਦਾ ਨਿਰਮਾਣਾ ਨਾ ਹੋਇਆ ਤਾਂ ਲੋਕਾਂ ਦਾ ਭਾਜਪਾ ਤੇ ਭਰੋਸਾ ਉੱਠ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਲੋਕਤੰਤਰ ਚ ਸੰਸਦ ਨਿਆਏ ਲਈ ਸਿ਼ਖਰ ਮੰਦਰ ਹੈ ਅਤੇ ਨਰਿੰਦਰ ਮੋਦੀ ਸਰਕਾਰ ਰਾਮ ਮੰਦਿਰ ਨਿਰਮਾਣ ਲਈ ਇੱਕ ਬਿੱਲ ਲਿਆ ਸਕਦੀ ਹੈ।
ਯੋਗ ਗੁਰੂ ਨੇ ਕਿਹਾ, ਜੇਕਰ ਮੰਦਰ ਨਹੀਂ ਬਣਿਆ, ਉਹ ਵੀ ਉਦੋਂ ਤੱਕ ਕਰੋੜਾਂ ਲੋਕ ਉਸਨੂੰ ਬਣਦੇ ਹੋਏ ਦੇਖਣਾ ਚਾਹੁੰਦੇ ਹਨ ਤਾਂ ਲੋਕਾਂ ਦਾ ਭਾਜਪਾ ਤੋਂ ਭਰੋਸਾ ਉੱਠ ਜਾਵੇਗਾ ਜੋ ਪਾਰਟੀ ਲਈ ਚੰਗਾ ਨਹੀਂ ਹੋਵੇਗਾ। ਰਾਮਦੇਵ ਦੀ ਇਹ ਟਿੱਪਣੀ ਅਯੁਧਿੱਆ ਚ ਰਾਮ ਮੰਦਰ ਦੇ ਨਿਰਮਾਣ ਚ ਤੇਜ਼ੀ ਲਿਆਉਣ ਦੀ ਮੰਗ ਵਿਚਾਲੇ ਆਈ ਹੈ।
ਬਾਬਾ ਰਾਮਦੇਵ ਨੇ ਕਿਹਾ ਕਿਹਾ ਕਿ ਰਾਮ ਸਿਆਸਤ ਦਾ ਵਿਸ਼ਾ ਨਹੀਂ ਹੈ ਬਲਕਿ ਦੇਸ਼ ਦਾ ਮਾਣ ਹੈ। ਰਾਮ ਸਾਡੇ ਵੱਡ ਵਡੇਰੇ ਹਨ, ਸਾਡਾ ਸਭਿਆਚਾਰ, ਮਾਣ ਅਤੇ ਸਾਡੀ ਆਤਮਾ ਹਨ। ਉਨ੍ਹਾਂ ਨੂੰ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਖੁੱਦ ਮੰਦਰ ਬਣਾਉਣਾ ਹੈ ਤਾਂ ਇਸਦਾ ਮਤਲਬ ਹੋਵੇਗਾ ਕਿ ਉਹ ਜਾਂ ਤਾਂ ਨਿਆਪਾਲਿਕਾ ਜਾਂ ਸੰਸਦ ਦਾ ਸਤਿਕਾਰ ਨਹੀਂ ਕਰਦੇ। ਪਿਛਲੇ ਹਫਤੇ ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਰਾਮ ਭਗਤ ਮੰਦਰ ਦੀ ਉਸਾਰੀ ਤੇ ਜ਼ੋਰ ਦੇਣ ਲਈ ਇੱਕ ਦੱਖਣੀ ਪੱਥੀ ਸਮੂਹ ਵਿਸ਼ਵ ਹਿੰਦੂ ਸੰਗਠਨ ਦੁਆਰਾ ਕਰਵਾਏ ਗਏ ਲੋਕ ਸਮਾਗਮ ਚ ਹਿੱਸਾ ਲੈਣ ਲਈ ਇਕੱਠੇ ਹੋਏ ਸਨ।