ਅਗਲੀ ਕਹਾਣੀ

ਰਾਮ ਮੰਦਰ ਦਾ ਨਿਰਮਾਣ ਨਾ ਹੋਇਆ ਤਾਂ 6 ਦਸੰਬਰ ਨੂੰ ਅਯੁੱਧਿਆ ਕਰਾਂਗੇ ਕੂਚ : ਬ੍ਰਹਮਚਾਰੀ

ਰਾਮ ਮੰਦਰ ਦਾ ਨਿਰਮਾਣ ਨਾ ਹੋਇਆ ਤਾਂ 6 ਦਸੰਬਰ ਨੂੰ ਅਯੁੱਧਿਆ ਕਰਾਂਗੇ ਕੂਚ : ਬ੍ਰਹਮਚਾਰੀ

ਉਤਰਾ ਖੰਡ ਦੇ ਹਰਿਦੁਆਰ `ਚ ਮਹਾਮੰਡਲੇਸ਼ਵਰ ਕੈਲਾਸ਼ਾਨੰਦ ਬ੍ਰਹਮਚਾਰੀ ਨੇ ਕਿਹਾ ਕਿ ਰਾਮ ਮੰਦਰ ਨੂੰ ਲੈ ਕੇ ਦੇਸ਼ ਦੇ ਨਾਮੀ ਸੰਤਾਂ ਦੀ ਮੀਟਿੰਗ ਹੋਵੇਗੀ ਅਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ 6 ਦਸੰਬਰ ਨੂੰ ਅਯੁੱਧਿਆਂ ਜਾਂ ਦਿੱਲੀ ਕੂਚ ਕਰ ਸਕਦੇ ਹਨ।


ਮਹਾਮੰਡਲੇਸ਼ਵਰ ਕੈਲਾਸ਼ਨੰਦ ਨੇ ਕਿਹਾ ਕਿ ਮੰਦਰ ਨਿਰਮਾਣ `ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਵੇਗੀ। ਰਾਮ ਮੰਦਰ ਦਾ ਮੰਦਰ ਨਿਰਮਾਣ ਹੋਵੇਗਾ। ਜੇਕਰ ਨਹੀਂ ਹੋਇਆ ਤਾਂ ਭਾਰਤ ਦੇ ਸੰਤ ਰਾਮਲਲਾ ਲਈ ਤਤਪਰ ਹਨ। ਕਾਰਜ ਸੇਵਾ ਕਰਨ ਲਈ, ਭੁੱਖ ਹੜਤਾਲ ਲਈ, ਅਯੁੱਧਿਆ ਕੂਚ ਕਰਨ ਲਈ, ਦਿੱਲੀ ਕੂਚ ਕਰਨ ਲਈ, ਸਾਨੂੰ ਕੇਵਲ ਰਾਮ ਮੰਦਰ ਚਾਹੀਦਾ। ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਉਥੇ ਬਹੁਤ ਤਿਆਰੀਆਂ ਹੋ ਚੁੱਕੀਆਂ ਹਨ, ਬਹੁਤ ਸਮਾਂ ਲੱਗਣ ਵਾਲਾ ਨਹੀਂ ਹੈ। ਜੇਕਰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਚਾਹੇ ਤਾਂ ਤੁਰੰਤ ਰਾਮ ਮੰਦਰ ਦਾ ਨਿਰਮਾਣ ਹੋ ਸਕਦਾ ਹੈ।


ਸਤਿਆਮਿਤਰਾ ਨੰਦ ਨੇ ਵੀ ਅੱਜ ਚੇਤਾਵਨੀ ਦਿੱਤੀ ਕਿ ਉਹ 6 ਦਸੰਬਰ ਦੇ ਬਾਅਦ ਭੁੱਖ ਹੜਤਾਲ `ਤੇ ਬੈਠਣਗੇ, ਚਾਹੇ ਉਹ ਮਰਨ ਵਰਤ ਕਿਉਂ ਨਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਸਾਰੇ ਸੰਤ ਰਾਮਲਲਾ ਵਾਸਤੇ ਭੁੱਖ ਹੜਤਾਲ `ਤੇ ਬੈਠਣ ਲਈ ਤਿਆਰ ਹਨ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਭਾਜਪਾ ਦੀ ਸਰਕਾਰ ਹੀ ਰਾਮਲਲਾ ਮੰਦਰ ਨਿਰਮਾਣ ਕਰਾ ਸਕਦੀ ਹੈ।


ਉਨ੍ਹਾਂ ਕਿਹਾ ਕਿ ਸਰਕਾਰ ਨੇ ਧੋਖਾ ਦਿੱਤਾਂ ਤਾਂ ਰਾਮ ਮੰਦਰ ਨਹੀਂ ਤਾਂ ਆਉਣ ਵਾਲੀ ਸਰਕਾਰ ਵੀ ਨਹੀਂ, ਸਰਕਾਰ ਰਾਮਲਲਾ ਨਾਲ ਹੈ। ਭਾਜਪਾ ਦੀ ਸਰਕਾਰ ਰਾਮਲਲਾ ਨਾਲ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:if Ram temple is not built move to Ayodhya on December 6: Mahamandaleshwar Kailashanand Brahmachari