ਕੇਂਦਰ ਸਰਕਾਰ ਖੇਤੀਬਾੜੀ ਮੰਤਰਾਲੇ ਵੱਲੋਂ ਸੂਬਾ ਸਰਕਾਰ ਨੂੰ ਜਾਰੀ ਪੱਤਰ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੇ ਨਾਮ ਇਕ ਫਰਵਰੀ 2019 ਤੱਕ ਲੈਂਡ ਰਿਕਾਰਡ ਵਿਚ ਦਰਜ ਹਨ, ਉਨ੍ਹਾਂ ਨੂੰ ਹੀ ਛੇ ਹਜ਼ਾਰ ਨਗਦ ਮਿਲਣਗੇ।
ਬਿਹਾਰ ਦੇ ਮੁੱਖ ਸਕੱਤਰ ਨੂੰ ਭੇਜੇ ਇਕ ਪੱਤਰ ਵਿਚ ਕੇਂਦਰ ਮੰਤਰਾਲੇ ਨੇ ਦੱਸਿਆ ਕਿ ਇਸ ਮਿਤੀ ਦੇ ਬਾਅਦ ਜੇਕਰ ਜ਼ਮੀਨ ਦੀ ਖਰੀਦ–ਵਿਕਰੀ ਦੇ ਬਾਅਦ ਜ਼ਮੀਨ ਦਸਤਾਵੇਜਾਂ ਵਿਚ ਮਾਲਕਾਣਾ ਹੱਕ ਦਾ ਬਦਲਾਅ ਹੋਇਆ ਤਾਂ ਅਗਲੇ ਪੰਜ ਸਾਲ ਤੱਕ ਇਸ ਯੋਜਨਾ ਦਾ ਲਾਭ ਉਨ੍ਹਾਂ ਨੂੰ ਨਹੀਂ ਮਿਲੇਗਾ। ਹਾਲਾਂਕਿ, ਜੇਕਰ ਆਪਨਿਆਂ ਦੇ ਨਾਮ ਉਤੇ ਜ਼ਮੀਨ ਬਦਲਣ ਵਿਚ ਮਾਲਕਾਣਾ ਹੱਕ ਵਿਚ ਬਦਲਾਅ ਹੁੰਦਾ ਹੈ ਤਾਂ ਇਸ ਯੋਜਨਾ ਲਈ ਯੋਗ ਮੰਨੇ ਜਾਣਗੇ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ–ਕਿਸਾਨ) ਯੋਜਨਾ ਲਾਗੂ ਕਰਨ ਲਈ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਸੰਜੇ ਅਗਰਵਾਲ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਪੱਤਰ ਭੇਜਿਆ ਹੈ। ਦੋ ਹੇਕਟੇਅਰ ਤੋਂ ਘੱਟ ਜੋਤ ਵਾਲੇ ਕਿਸਾਨਾਂ ਨੂੰ ਸਾਲਾਨਾ ਛੇ ਹਜ਼ਾਰ ਦੇਣ ਲਈ ਸੂਬਾ ਸਰਕਾਰ ਨੂੰ ਇਸ ਅਮਲ ਕਰਨ ਨੁੰ ਕਿਹਾ ਗਿਆ ਹੈ।
ਕੇਂਦਰ ਨੇ ਇਸ ਨੂੰ ਲਾਗੂ ਕਰਨ ਵਿਚ ਸਰਕਾਰ ਨੂੰ ਤੁਰੰਤ ਕੰਮ ਕਰਨ ਨੂੰ ਕਿਹਾ ਹੈ। ਮੁੱਖ ਸਕੱਤਰ ਨੂੰ ਇਸ ਯੋਜਨਾ ਦਾ ਆਪਣੇ ਪੱਧਰ ਉਤੇ ਨਿਗਰਾਨੀ ਕਰਨ ਨੂੰ ਕਿਹਾ ਗਿਆ ਹੈ। ਯੋਜਨਾ ਵਿਚ ਪਰਿਵਾਰ ਦਾ ਅਰਥ ਪਤੀ–ਪਤਨੀ ਤੇ 18 ਤੋਂ ਘੱਟ ਉਮਰ ਦੇ ਬੱਚੇ ਹੋਣਗੇ ਜੋ ਸਮੂਹਿਕ ਤੌਰ ਉਤੇ ਦੋ ਹੈਕਟੇਅਰ ਤੋਂ ਘੱਟ ਜੋਤ ਦੇ ਮਾਲਿਕ ਹੈ।