ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਜੇ ਟਿਕਟ ਨਾ ਮਿਲੀ ਤਾਂ ਰਾਹੁਲ ਗਾਂਧੀ ਦੇ ਘਰ ਬਾਹਰ ਕਰ ਲਵਾਂਗਾ ਖੁ਼ਦਕੁਸ਼ੀ’

1 / 3‘ਜੇ ਟਿਕਟ ਨਾ ਮਿਲੀ ਤਾਂ ਰਾਹੁਲ ਗਾਂਧੀ ਦੇ ਘਰ ਬਾਹਰ ਕਰ ਲਵਾਂਗਾ ਖੁ਼ਦਕੁਸ਼ੀ’

2 / 3‘ਜੇ ਟਿਕਟ ਨਾ ਮਿਲੀ ਤਾਂ ਰਾਹੁਲ ਗਾਂਧੀ ਦੇ ਘਰ ਬਾਹਰ ਕਰ ਲਵਾਂਗਾ ਖੁ਼ਦਕੁਸ਼ੀ’

3 / 3‘ਜੇ ਟਿਕਟ ਨਾ ਮਿਲੀ ਤਾਂ ਰਾਹੁਲ ਗਾਂਧੀ ਦੇ ਘਰ ਬਾਹਰ ਕਰ ਲਵਾਂਗਾ ਖੁ਼ਦਕੁਸ਼ੀ’

PreviousNext

ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਬੁੱਧਵਾਰ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੁੰਦਿਆਂ ਹੀ ਪਾਰਟੀ ਚ ਚੱਲ ਰਿਹਾ ਅੰਦਰੁਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਗਿਆ। ਖੁੱਦ ਜਾਂ ਆਪਣੇ ਨੇਤਾ ਨੂੰ ਟਿਕਟ ਨਾ ਮਿਲਣ ਕਾਰਨ ਨਾਰਾਜ਼ ਕਾਂਗਰਸੀਆਂ ਨੇ ਦਿੱਲੀ ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਹੰਗਾਮਾ ਕਰਦਿਆਂ ਧਰਨਾ ਲਾ ਦਿੱਤਾ। ਧਰਨਾ ਦੇ ਰਹੀ ਕਾਂਗਰਸੀਆਂ ਨੇ ਦੋਸ਼ ਲਗਾਇਆ ਕਿ ਕਈ ਅਮੀਰ ਉਮੀਦਵਾਰਾਂ ਨੂੰ ਪੈਸੇ ਲੈ ਕੇ ਟਿਕਟਾਂ ਵੰਡੀਆਂ ਗਈਆਂ ਹਨ।

 

ਰਾਜਸਥਾਨ ਦੇ ਨਦਬਈ ਬਲਾਕ ਪ੍ਰਧਾਨ ਪ੍ਰਸ਼ਾਂਤ ਉਪਾਧਿਆਏ ਅਤੇ ਮੇੜਤਾ ਤੋਂ ਦੇਵੀਕਿਸ਼ਨ ਦਾਇਮਾ ਨੇ ਟਿਕਟ ਨਾ ਮਿਲਣ ਕਾਰਨ ਰੱਜ ਕੇ ਰੋਸ ਪ੍ਰਗਟਾਇਆ। ਪ੍ਰਸ਼ਾਂਤ ਦਾ ਕਹਿਣਾ ਹੈ ਕਿ ਨਦਬਈ ਤੋਂ ਬਾਹਰੀ ਨੂੰ ਟਿਕਟ ਦਿੱਤਾ ਗਿਆ ਹੈ, ਇਸ ਲਈ ਮੈਂ ਉਨ੍ਹਾਂ ਦਾ ਵਿਰੋਧ ਜ਼ਰੂਰ ਕਰਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਗਈ ਤਾਂ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਖੁ਼ਦਕੁਸ਼ੀ ਕਰ ਲਵਾਂਗਾ।

 

 

ਦੂਜੇ ਪਾਸੇ ਮੇੜਤਾ ਤੋਂ ਦਾਅਵੇਦਾਰੀ ਕਰ ਰਹੇ ਦੇਵੀਕਿਸ਼ਨ ਨੇ ਵਿਰੋਧ ਪ੍ਰਗਟਾਉਂਦਿਆਂ ਕਿਹਾ ਕਿ ਬਾਹਰੀ ਨੂੰ ਟਿਕਟ ਦਿੱਤਾ ਗਿਆ ਅਤੇ ਸਥਾਨਿਕ ਵਰਕਰਾਂ ਨੂੰ ਅਣਗੋਲਿਆ ਗਿਆ ਹੈ। ਇਸ ਲਈ ਮੇਰਾ ਭਵਿੱਖ ਖਰਾਬ ਹੋ ਗਿਆ। ਭਰਤਪੁਰ ਤੋਂ ਸੰਜੇ ਸ਼ੁਕਲਾ, ਮੇੜਤਾ ਤੋਂ ਦੇਵੀਕਿਸ਼ਨ ਦਾਇਮਾ ਬਾਹਰੀ ਨੂੰ ਟਿਕਟ ਦਿੱਤੇ ਜਾਣ ਖਿਲਾਫ ਧਰਨੇ ਤੇ ਬੈਠ ਗਏ। ਤਨਵੀਰ ਖ਼ਾਨ ਨੇ ਚੂਰੁ ਤੋਂ ਟਿਕਟ ਲੈਣ ਵਾਲੇ ਰਫੀਫ ਮੰਡੇਲੀਆ ਦਾ ਵਿਰੋਧ ਕਰਦਿਆਂ ਧਰਨੇ ਤੇ ਬੈਠ ਗਏ। ਤਨਵੀਰ ਨੇ ਦੋਸ਼ ਲਗਾਇਆ ਕਿ ਰਫੀਫ ਈਡੀ ਦੇ ਵਾਂਟਿਡ ਹਨ ਤੇ ਉਨ੍ਹਾਂ ਤੇ 100 ਤੋਂ ਜਿ਼ਆਦਾ ਮੁਕੱਦਮੇ ਦਰਜ ਹਨ। ਕਾਂਗਰਸ ਨੇ ਇਨ੍ਹਾਂ ਨੂੰ ਟਿਕਟ ਦਿੱਤੀ ਹੈ ਜਿਸਦਾ ਅਸੀਂ ਵਿਰੋਧ ਕਰਦੇ ਹਾਂ।

 

ਸੂਬੇ ਚ 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ ਕਾਂਗਰਸ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ। ਇਸ ਵਿਚ 152 ਉਮੀਦਵਾਰਾਂ ਦੇ ਨਾਂ ਜਨਤਕ ਕੀਤੇ ਗਏ। ਕਾਂਗਰਸ ਨੇ ਸੂਬੇ ਦੇ ਲਗਭਗ ਸਾਰੇ ਵੱਡੇ ਨੇਤਾਵਾਂ ਨੂੰ ਟਿਕਟ ਦਿੱਤੀ ਹੈ। ਟਿਕਟਾਂ ਲੈਣ ਵਾਲਿਆਂ ਚ ਸੂਬਾਈ ਕਾਂਗਰਸ ਪ੍ਰਧਾਨ ਸਚਿਨ ਪਾਇਲਟ, ਸਾਬਕਾ ਸੀਐਮ ਨੇਤਾ ਅਸ਼ੋਕ ਗਿਹਲੋਤ, ਸਾਬਕਾ ਕੇਂਦਰੀ ਮੰਤਰੀ ਸੀਪੀ ਜੋਸ਼ੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਮੇਸ਼ਵਰ ਡੂਡੀ ਦਾ ਨਾਂ ਸ਼ਾਮਲ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If the ticket is not received then suicide will take Rahul Gandhis house out