ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਵਾਜਾਈ ਦੇ ਨੇਮਾਂ ਦੀ ਉਲੰਘਣਾ ਕੀਤੀ ਤਾਂ ਨਹੀਂ ਮਿਲੇਗਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK ਦਾ ਵੀਜ਼ਾ

ਆਵਾਜਾਈ ਦੇ ਨੇਮਾਂ ਦੀ ਉਲੰਘਣਾ ਕੀਤੀ ਤਾਂ ਨਹੀਂ ਮਿਲੇਗਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK ਦਾ ਵੀਜ਼ਾ

ਜੇ ਤੁਸੀਂ ਭਾਰਤ ’ਚ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋ, ਤਾਂ ਤੁਹਾਨੂੰ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਤੇ ਇੰਗਲੈਂਡ (UK) ਦਾ ਸਥਾਈ ਨਾਗਰਿਕਤਾ ਵੀਜ਼ਾ ਮਿਲਣ ’ਚ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਇਨ੍ਹਾਂ ਚਾਰ ਦੇਸ਼ਾਂ ਦੇ ਦੂਤਾਵਾਸ ਹੁਣ ਲੁਧਿਆਣਾ ਪੁਲਿਸ ਤੋਂ ਅਜਿਹੇ ਲੋਕਾਂ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ।

 

 

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਖ਼ਬਰ ਏਜੰਸੀ ANI ਨੂੰ ਦੱਸਿਆ ਹੈ ਕਿ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਤੇ ਇੰਗਲੈਂਡ ਦੇ ਦੂਤਾਵਾਸ ਇਨ੍ਹਾਂ ਦੇਸ਼ਾਂ ’ਚ ਸਥਾਈ ਨਿਵਾਸੀ (PR) ਵੀਜ਼ਾ ਲਈ ਅਰਜ਼ੀ ਦੇਣ ਵਾਲੇ ਲੋਕਾਂ ਦੇ ਟ੍ਰੈਫ਼ਿਕ ਉਲੰਘਣਾ ਦੇ ਰਿਕਾਰਡ ਮੰਗ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਲੋਕਾਂ ਦੀ ਰਿਪੋਰਟ ਜੇ ਸਹੀ ਨਹੀਂ ਹੋਈ, ਤਾਂ ਅਜਿਹੇ ਲੋਕਾਂ ਦੀ ਵੀਜ਼ਾ ਅਰਜ਼ੀ ਰੱਦ ਵੀ ਕੀਤੀ ਜਾ ਸਕਦੀ ਹੈ।

 

 

ਇੱਕ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਦੁਨੀਆ ’ਚ ਟ੍ਰੈਫ਼ਿਕ ਦੇ ਲਿਹਾਜ਼ ਨਾਲ ਭੀੜ–ਭੜੱਕੇ ਵਾਲੇ 10 ਪ੍ਰਮੁੱਖ ਸ਼ਹਿਰਾਂ ਵਿੱਚੋਂ ਚਾਰ ਭਾਰਤ ਦੇ ਹਨ; ਜਿਨ੍ਹਾਂ ਵਿੱਚੋਂ ਬੈਂਗਲੁਰੂ ਪਹਿਲੇ ਨੰਬਰ ’ਤੇ ਹੈ; ਜਦ ਕਿ ਮੁੰਬਈ ਚੌਥ, ਪੁਣੇ ਪੰਜਵੇਂ ਤੇ ਰਾਜਧਾਨੀ ਦਿੱਲੀ ਅੱਠਵੇਂ ਨੰਬਰ ਉੱਤੇ ਹੈ।

 

 

ਦਿੱਲੀ ਨਿਵਾਸੀਆਂ ਦੇ ਰੁਝੇਵੇਂ ਵਾਲੇ ਸਮੇਂ ਦੌਰਾਨ ਗੱਡੀ ਚਲਾਉਂਦੇ ਸਮੇਂ ਹਰ ਸਾਲ 190 ਘੰਟੇ ਭਾਵ 7 ਦਿਨ 22 ਘੰਟਿਆਂ ਦਾ ਸਮਾਂ ਨਸ਼ਟ ਹੋ ਜਾਂਦਾ ਹੈ।

 

 

ਲੋਕੇਸ਼ਨ ਟੈਕਨਾਲੋਜੀ ਖੇਤਰ ਦੀ ਕੰਪਨੀ ਟਾੱਮਟਾੱਮ (Tom2) ਨੇ ਇੱਕ ਆਵਾਜਾਈ ਸੂਚਕ–ਅੰਕ ਜਾਰੀ ਕੀਤਾ ਹੈ; ਜਿਸ ਵਿੱਚ 57 ਦੇਸ਼ਾਂ ਦੇ 416 ਸ਼ਹਿਰਾਂ ਵਿੱਚ ਆਵਾਜਾਈ ਦੀ ਸਥਿਤੀ ਰਿਪੋਰਟ ਪੇਸ਼ ਕੀਤੀ ਗਈ ਹੈ। ਦਿੱਲੀ ਨੂੰ ਇਸ ਵਰ੍ਹੇ ਯਾਤਰਾ ਦੌਰਾਨ ਆਵਾਜਾਈ ’ਚ ਫਸਣ ਸਮੇਂ ਵਾਧੂ ਸਮਾਂ ਲੱਗਣ ਦੇ ਮਾਮਲੇ ’ਚ 8ਵਾਂ ਸਥਾਨ ਮਿਲਿਆ ਹੈ।

 

 

ਦਿੱਲੀ ’ਚ ਪਿਛਲੇ ਵਰ੍ਹੇ ਸਭ ਤੋਂ ਵੱਧ ਭੀੜ ਵਾਲਾ ਦਿਨ 23 ਅਕਤੂਬਰ ਸੀ, ਜਦ ਕਿ ਸਭ ਤੋਂ ਘੱਟ 21 ਮਾਰਚ ਨੂੰ ਰਹੀ ਸੀ।

 

 

ਸੂਚਨਾ ਤਕਨਾਲੋਜੀ ਕੇਂਦਰ ਵਜੋਂ ਸਥਾਪਤ ਹੋ ਚੁੱਕਾ ਬੈਂਗਲੁਰੂ ਸਾਲ 2019 ਦੌਰਾਨ ਪਹਿਲੇ ਸਥਾਨ ’ਤੇ ਰਿਹਾ; ਜਿੱਥੇ ਆਵਾਜਾਈ ਦੇ ਜਾਮ ਵਿੱਚ ਫਸ ਕੇ ਗੱਡੀਆਂ ਨੂੰ ਨਿੱਕਲਣ ਵਿੱਚ 71 ਫ਼ੀ ਸਦੀ ਵੱਧ ਸਮਾਂ ਲੱਗਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Traffic Rules defied would not be approved US Canada Australia UK s Visa