ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CJI ਨੇ ਕੀਤੀ ਕੇਜਰੀਵਾਲ ਸਰਕਾਰ ਦੀ ਪ੍ਰਸ਼ੰਸਾ

CJI ਨੇ ਕੀਤੀ ਕੇਜਰੀਵਾਲ ਸਰਕਾਰ ਦੀ ਪ੍ਰਸ਼ੰਸਾ

ਮੁੱਖ ਜੱਜ ਰੰਜਨ ਗੋਗੋਈ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਅਸੀਂ ਨੌਜਵਾਨਾਂ ਨੂੰ ਖੁਸ਼ ਰਹਿਣਾ ਸਿਖਾ ਦਈਏ, ਤਾਂ ਅਸੀਂ ਦੇਸ਼ ਵਿਚ ਮੁਕਦਮਿਆਂ ਦੀ ਗਿਣਤੀ ਨੂੰ ਕੰਟਰੋਲ ਕਰ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨਿਆਂਇਕ ਅਕਾਦਮੀਆਂ ਵਿਚ ‘ਹੈਪੀਨੈੱਸ ਕਲਾਸਜ਼’ ਚਲਾਉਣ ਦਾ ਵਿਚਾਰ ਵੀ ਰੱਖਿਆ।

 

ਦਿੱਲੀ ਸਰਕਾਰ ਵੱਲੋਂ ਸਕੂਲਾਂ ਵਿਚ ਚਲਾਏ ਜਾਂਦੇ ‘ਹੈਪੀਨੈੱਸ ਕਲਾਸ’ ਦੀ ਸ਼ੁਰੂਆਤ ਦੀ ਪਹਿਲੀ ਵਰ੍ਹੇਗੰਢ ਮੰਨਾਉਣ ਲਈ ਇੱਥੇ ਆਯੋਜਿਤ ਇਕ ਪ੍ਰੋਗਰਾਮ ਵਿਚ ਗੋਗੋਈ ਨੇ ਆਪਣੇ ਸੰਬੋਧਨ ਦੌਰਾਨ ਦਿੱਲੀ ਸਰਕਾਰ ਦੇ ਇਸ ਯਤਨ ਦੀ ਜੰਮਕੇ ਪ੍ਰਸ਼ੰਸਾ ਕੀਤੀ।

 

ਉਨ੍ਹਾਂ ਕਿਹਾ ਕਿ ਲੋਕ ਐਨੇ ਦੁੱਖੀ ਹਨ ਕਿ ਵੱਡੀ ਗਿਣਤੀ ਵਿਚ ਮੁਕਦਮੇ ਪਏ ਹਨ, ਜੋ ਅੱਗੇ ਚਲਕੇ ਲੋਕਾਂ ਨੂੰ ਦੁੱਖੀ ਕਰਦੇ ਹਨ। ਜੇਕਰ ਅਸੀਂ ਆਪਣੇ ਨੌਜਵਾਨਾਂ ਨੂੰ ਖੁਸ਼ ਅਤੇ ਸੰਤੁਸ਼ਟ ਰਹਿਣਾ ਸਿਖਾ ਦੇਈਏ ਤਾਂ ਮੁਕਦਮਿਆਂ ਵਿਚ ਆਪਣੇ ਆਪ ਕਮੀ ਆ ਜਾਵੇਗੀ। ਗੋਗੋਈ ਨੇ ਪ੍ਰੋਗਰਾਮ ਵਿਚ ਕਿਹਾ ਕਿ ਹੈਪੀਨੈੱਸ ਕਲਾਸ ਚਲਾਉਣਾ ਇਕ ਸ਼ਾਨਦਾਰ ਵਿਚਾਰ ਹੈ। ਅਸੀਂ ਅਜਿਹਾ ਆਪਣੀਆਂ ਨਿਆਇਕ ਅਕਾਦਮੀਆਂ ਵਿਚ ਵੀ ਕਰ ਸਕਦੇ ਹਾਂ।

 

ਦਿੱਲੀ ਸਰਕਾਰ ਵੱਲੋਂ ਸਕੂਲਾਂ ਵਿਚ ਸ਼ੁਰੂ ਕੀਤੇ ਗਏ ਹੈਪੀਨੈੱਸ ਪਾਠਕ੍ਰਮ ਦੇ ਇਕ ਸਾਲ ਪੂਰਾ ਹੋਣ ਉਤੇ ਸਕੂਲਾਂ ਵਿਚ 15 ਦਿਨ ਦੇ ‘ਹੈਪੀਨੇਸ ਉਤਸਵ’ ਦੇ ਸਮਾਪਤੀ ਸਮਾਰੋਹ ਤੌਰ ਉਤੇ ਤਾਲਕਟੋਰਾ ਸਟੇਡੀਐਮ ਵਿਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If we can teach youth to be happy we can control number of litigations Says CJI Ranjan Gogoi