ਅਗਲੀ ਕਹਾਣੀ

ਵਿਆਹੁਤਾ ਨੂੰ ਕਿਹਾ, ਸੁਹਰੇ ਰਹਿਣਾ ਤਾਂ ਕਰਨੀ ਹੋਵੇਗੀ ਮਾਲਿਸ਼

ਵਿਆਹੁਤਾ ਨੂੰ ਕਿਹਾ, ਸੁਹਰੇ ਰਹਿਣਾ ਤਾਂ ਕਰਨੀ ਹੋਵੇਗੀ ਮਾਲਿਸ਼

ਉਤਰ ਪ੍ਰਦੇਸ਼ ਦੇ ਬਰੇਲੀ ਦੇ ਕਿਲਾ ਖੇਤਰ ਵਿਚ ਇਕ ਵਿਆਹੁਤਾ ਸਾਹਮਣੇ ਉਸਦੇ ਸੁਹਰੇ ਪਰਿਵਾਰ ਨੇ ਅਜਿਹੀ ਸ਼ਰਤ ਰੱਖ ਦਿੱਤੀ ਜਿਸ ਨੂੰ ਸੁਥੇ ਉਹ ਹੈਰਾਨ ਹੋ ਗਈ। ਸੁਹਰਾ ਪਰਿਵਾਰ ਦਾ ਕਹਿਣਾ ਹੈ ਕਿ ਉਹ ਸੁਹਰੇ ਅਤੇ ਜੇਠ ਦੀ ਮਾਲਿਸ਼ ਕਰੇਗੀ ਤਾਂ ਹੀ ਇੱਥੇ ਰਹਿ ਸਕਦੀ ਹੈ। ਪੱਕੇ ਵਿਚ ਰਹਿ ਰਹੀ ਵਿਆਹੁਤਾ ਨੇ ਸਹੁਰਾ ਪਰਿਵਾਰ ਦੇ ਨੌ ਮੈਂਬਰਾਂ ਖਿਲਾਫ ਮੁਕਦਮਾ ਦਰਜ ਕਰਵਾਇਆ ਹੈ।

 

ਇਹ ਮਾਮਲਾ ਵੱਡਾ ਇਮਾਮਬਾੜਾ ਮੁਹੱਲੇ ਬਾਕਰਗੰਜ ਦਾ ਹੈ। ਇੱਥੋਂ ਦੀ ਲੜਕੀ ਦਾ ਨਿਕਾਹ 16 ਫਰਵਰੀ 2019 ਨੂੰ ਆਈਵੀਆਰਆਈ ਕਾਲੋਨੀ ਵਾਸੀ ਸਲਮਾਨ ਨਾਲ ਹੋਇਆ ਸੀ। ਨਿਕਾਹ ਦੇ ਕੁਝ ਮਹੀਨੇ ਬਾਅਦ ਹੀ ਸੁਹਰਾ ਪਰਿਵਾਰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗਿਆ।

 

ਸੱਸ, ਨਣਦ ਅਤੇ ਜੇਠਾਣੀ ਦਾ ਕਹਿਣਾ ਸੀ ਕਿ ਤੇਰੇ ਪਿਤਾ ਨੂੰ ਸੱਠ ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ। ਉਨ੍ਹਾਂ ਤੋਂ ਰੁਪਏ ਲਿਆਕੇ ਸਾਨੂੰ ਦੇ। ਜੇਕਰ ਅਜਿਹਾ ਨਹੀਂ ਕਰ ਸਕਦੀ ਤਾਂ ਤੈਨੂੰ ਆਪਣੇ ਸੁਹਰੇ, ਜੇਠ ਦੀ ਰੋਜ਼ ਮਾਲਿਸ ਕਰਨੀ ਪਵੇਗੀ। 30 ਅਗਸਤ ਨੂੰ ਸਹੁਰਾ ਪਰਿਵਾਰ ਨੇ ਉਸ ਨੂੰ ਕਮਰੇ ਵਿਚ ਬੰਦ ਕਰਕੇ ਮਾਰਕੁੱਟ ਵੀ ਕੀਤੀ। ਕਿਲਾ ਪੁਲਿਸ ਨੇ ਪਤੀ ਸਮੇਤ ਸਾਹੁਰਾ ਨਾਸਿਰ, ਸੱਸ ਮੁੰਨੀ, ਜੇਠ ਆਮਿਰ, ਜੇਠਾਣੀ ਹਸੀਬਾ, ਨਣਦ ਸ਼ਬਨਮ ਤੇ ਸ਼ਹਨਾਜ ਖਿਲਾਫ ਕੇਸ ਦਰਜ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If you want to live in your in-laws then you will have do massage know what is the whole matter