ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਕ ਖਾਤੇ ’ਚ ਗ਼ਲਤੀ ਨਾਲ ਆਏ ਪੈਸੇ ਨਾ ਮੋੜਨ ’ਤੇ ਜਾਣਾ ਪਵੇਗਾ ਜੇਲ੍ਹ

ਬੈਂਕ ਖਾਤੇ ’ਚ ਗ਼ਲਤੀ ਨਾਲ ਆਏ ਪੈਸੇ ਨਾ ਮੋੜਨ ’ਤੇ ਜਾਣਾ ਪਵੇਗਾ ਜੇਲ੍ਹ

ਜੇ ਤੁਹਾਡੇ ਬੈਂਕ ਖਾਤੇ ’ਚ ਕਿਸੇ ਗ਼ਲਤੀ ਕਾਰਨ ਪੈਸੇ ਆ ਗਏ ਹਨ, ਤਾਂ ਹੁਣ ਉਹ ਵਾਪਸ ਕਰ ਦੇਵੋ, ਨਹੀਂ ਤਾਂ ਤੁਹਾਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਭਾਰਤੀ ਦੰਡ ਸੰਘਤਾ (IPC) ਦੀ ਧਾਰਾ 402 ਤੇ 120ਬੀ ਅਧੀਨ ਅਜਿਹਾ ਕਰਨਾ ਜੁਰਮ ਹੈ। ਤਾਮਿਲ ਨਾਡੂ ਦੇ ਤਿਰੂਪੁਰ ’ਚ ਇੱਕ ਜੋੜੀ ਨੂੰ ਅਜਿਹੇ ਹੀ ਇੱਕ ਮਾਮਲੇ ’ਚ ਤਿੰਨ ਸਾਲ ਕੈ ਦੀ ਸਜ਼ਾ ਹੋਈ ਹੈ।

 

 

ਸਾਲ 2012 ਦੌਰਾਨ ਗੁਨਾਸਕਰਨ ਤੇ ਉਨ੍ਹਾਂ ਦੀ ਪਤਨੀ ਰਾਧਾ ਦੇ ਖਾਤੇ ਵਿੱਚ 40 ਲੱਖ ਰੁਪਏ ਆ ਗਏ ਸਨ। ਉਨ੍ਹਾਂ ਇਹ ਪਤਾ ਲਾਉਣ ਦਾ ਕੋਈ ਜਤਨ ਨਹੀਂ ਕੀਤਾ ਕਿ ਇਹ ਪੈਸੇ ਕਿੱਥੋਂ ਆਏ ਤੇ ਉਨ੍ਹਾਂ ਇੰਨੀ ਮੋਟੀ ਰਕਮ ਵਾਪਸ ਕਰਨ ਲਈ ਵੀ ਕੋਈ ਕਦਮ ਨਹੀਂ ਚੁੱਕਿਆ।

 

 

ਉਨ੍ਹਾਂ ਇਸੇ ਧਨ ਨਾਲ 40 ਲੱਖ ਰੁਪਏ ਦਾ ਮਕਾਨ ਖ਼ਰੀਦਿਆ ਤੇ ਆਪਣੀ ਧੀ ਦਾ ਵਿਆਹ ਕਰ ਦਿੱਤਾ। ਹੁਣ ਤਿਰੂਪੁਰ ਦੀ ਹੇਠਲੀ ਅਦਾਲਤ ਨੇ ਦੋਵਾਂ ਨੂੰ ਤਿੰਨ–ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ।

 

 

ਇਹ ਧਨ ਐੱਮਪੀ ਸਥਾਨਕ ਖੇਤਰੀ ਵਿਕਾਸ ਯੋਜਨਾ ਅਧੀਨ ਸ਼ਹਿਰ ਦੇ ਸਥਾਨਕ ਕੰਮਾਂ ਲਈ ਜਾਰੀ ਕੀਤੇ ਗਏ ਸਨ ਪਰ ਉਹ ਗ਼ਲਤੀ ਨਾਲ ਗੁਨਾਸਕਰਨ ਦੇ ਖਾਤੇ ਵਿੱਚ ਚਲੇ ਗਏ।

 

 

ਸਰਕਾਰੀ ਵਿਭਾਗ ਨੂੰ ਵੀ ਇਸ ਦੀ ਜਾਣਕਾਰੀ ਅੱਠ ਮਹੀਨਿਆਂ ਬਾਅਦ ਮਿਲੀ ਪਰ ਤਦ ਤੱਕ ਇਹ ਜੋੜੀ ਸਾਰੇ ਪੈਸੇ ਖ਼ਰਚ ਵੀ ਕਰ ਚੁੱਕੀ ਸੀ। ਫਿਰ ਕਾਰਪੋਰੇਸ਼ਨ ਬੈਂਕ  ਮੈਨੇਜਰ ਦੀ ਸ਼ਿਕਾਇਤ ਉੱਤੇ ਕਾਨੂੰਨੀ ਕਾਰਵਾਈ ਹੋਈ ਤੇ ਹੁਣ ਇਹ ਜੋੜ ਕੋਇੰਬਟੂਰ ਜੇਲ੍ਹ ਵਿੱਚ ਸਜ਼ਾ ਭੁਗਤ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If your account has been debited erroneously you may have to go to jail