ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਦੀਆਂ 1300 ਬ੍ਰਾਂਚਾਂ ਦੇ ਬਦਲ ਗਏ IFSC ਕੋਡ

SBI ਦੀਆਂ 1300 ਬ੍ਰਾਂਚਾਂ ਦੇ ਬਦਲ ਗਏ IFSC ਕੋਡ

ਭਾਰਤੀ ਸਟੇਟ ਬੈਂਕ (SBI - ਐੱਸਬੀਆਈ - ਸਟੇਟ ਬੈਂਕ ਆਫ਼ ਇੰਡੀਆ) ਨੇ ਦੇਸ਼ `ਚ ਆਪਣੀਆਂ ਲਗਭਗ 1,300 ਸ਼ਾਖਾਵਾਂ ਦੇ ਨਾਂਅ ਤੇ ਆਈਐੱਫ਼ਐੱਸਸੀ (IFSC) ਕੋਡ ਵਿੱਚ ਤਬਦੀਲੀ ਕੀਤੀ ਹੈ। ਬੈਂਕ ਅਜਿਹਾ ਉਸ ਦੇ ਛੇ ਸਹਿਯੋਗੀ ਬੈਂਕਾਂ ਤੇ ਭਾਰਤੀ ਮਹਿਲਾ ਬੈਂਕ ਦਾ ਉਸ ਵਿੱਚ ਰਲੇਵਾਂ ਹੋਣ ਤੋਂ ਬਾਅਦ ਕੀਤਾ ਹੈ।


ਬੈਂਕ ਨੇ ਇਨ੍ਹਾਂ ਸ਼ਾਖਾਵਾਂ ਦੇ ਨਵੇਂ ਨਾਂਅ ਤੇ ਨਵੇਂ ਆਈਐੱਫ਼ਐੱਸਸੀ (IFSC) ਕੋਡ ਦੀ ਸੂਚੀ ਜਾਰੀ ਕੀਤੀ ਹੈ। ਕੁੱਲ 1,295 ਸ਼ਾਖਾਵਾਂ ਦੇ ਨਾਂਵਾਂ ਵਿੱਚ ਤਬਦੀਲੀ ਲਿਆਂਦੀ ਗਈ ਹੈ।


ਇੱਥੇ ਵਰਨਣਯੋਗ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਦੇ ਛੇ ਸਹਿਯੋਗੀ ਬੈਂਕਾਂ ਤੇ ਭਾਰਤੀ ਮਹਿਲਾ ਬੈਂਕ ਦਾ ਉਸ ਵਿੱਚ ਰਲੇਵਾਂ ਇੱਕ ਅਪ੍ਰੈਲ, 2017 ਤੋਂ ਲਾਗੂ ਹੋ ਚੁੱਕਾ ਹੈ। ਬੈਂਕ ਨੇ ਜੋ ਸੂਚੀ ਜਾਰੀ ਕੀਤੀ ਹੈ, ਉਨ੍ਹਾਂ ਵਿੱਚ ਇਨ੍ਹਾਂ ਸ਼ਾਖਾਵਾਂ ਦੇ ਪੁਰਾਣੇ ਨਾਂਅ ਤੇ ਆਈਐੱਫ਼ਐੱਸਸੀ (IFSC) ਕੋਡ ਦਾ ਵੀ ਜਿ਼ਕਰ ਵੀ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IFSC codes of 1300 branches changed