ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IGNOU 'ਚ ਦੋ ਸਾਲਾਂ B.Ed ਲਈ ਬਿਨੈਪੱਤਰ ਪ੍ਰਕਿਰਿਆ ਸ਼ੁਰੂ

IGNOU 'ਚ ਦੋ ਸਾਲਾਂ B.Ed ਲਈ ਬਿਨੈਪੱਤਰ ਪ੍ਰਕਿਰਿਆ ਸ਼ੁਰੂ

ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਨੇ ਦੋ ਸਾਲਾ ਦੀ ਬੀ.ਐਡ ਬੈਚਲਰ ਆਫ਼ ਐਜੂਕੇਸ਼ਨ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਹੈ।  ਵਿਦਿਆਰਥੀ 15 ਨਵੰਬਰ ਤੱਕ ਵੈਬਸਾਇਟ https://onlineadmission.ignou.ac.in/admission ਉੱਤੇ ਜਾ ਕੇ ਆਨਲਾਈਨ ਅਰਜੀ ਦੇ ਸਕਦੇ ਹਨ। 

 

ਇਗਨੂ ਦੇ ਅਨੁਸਾਰ, ਇੱਕ ਲਿਖਤੀ ਪ੍ਰੀਖਿਆ ਦਸੰਬਰ ਵਿੱਚ ਹੋਵੇਗੀ.ਲਿਖਤੀ ਇਮਤਿਹਾਨ ਵਿੱਚ ਸਫਲ ਹੋਣ ਵਾਲੇ ਵਿਦਿਆਰਥੀਆਂ ਨੂੰ ਬੀ.ਐਡ ਵਿੱਚ ਦਾਖਲਾ ਮਿਲੇਗਾ।  ਬੀ.ਐਡ ਕੋਰਸ ਹਿੰਦੀ ਤੇ ਅੰਗਰੇਜ਼ੀ ਮਾਧਿਅਮ ਵਿੱਚ ਚਲਾਇਆ ਜਾਵੇਗਾ।  ਕੋਰਸ ਵਿੱਚ ਦਾਖ਼ਲਾ ਲੈਣ ਲਈ, ਉਹੀ ਵਿਦਿਆਰਥੀ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ ਆਰਟਸ, ਸਾਇੰਸ, ਬੈਚਲਰ ਆਫ ਕਾਮਰਸ ਵਿੱਚ 50% ਜਾਂ ਬੀ.ਟੈਕ ਵਿੱਚ 55% ਅੰਕ ਪ੍ਰਾਪਤ ਕੀਤੇ ਹਨ। 

 

ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰਾਇਮਰੀ ਸਿੱਖਿਆ ਦੀ ਸਿਖਲਾਈ ਪੂਰੀ ਕੀਤੀ ਹੈ ਤੇ ਜਿਨ੍ਹਾਂ ਨੇ ਐਨਸੀਟੀਈ-ਸਬੰਧਤ ਸੰਸਥਾ ਤੋਂ ਅਧਿਆਪਕ ਸਿੱਖਿਆ ਪ੍ਰੋਗਰਾਮ ਪੂਰਾ ਕੀਤਾ ਹੈ ਉਹ ਵੀ ਕੋਰਸ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IGNOU BEd Admission 2019: Apply Now at Onlineadmission ignou ac in For Bachelor Of Education B Ed