ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IIT (BHU) ਨੇ ਬਣਾਇਆ ਪੂਰੇ ਸਰੀਰ ਦੀ ਸੈਨੀਟਾਈਜ਼ੇਸ਼ਨ ਲਈ ਉਪਕਰਣ

IIT (BHU) ਨੇ ਬਣਾਇਆ ਪੂਰੇ ਸਰੀਰ ਦੀ ਸੈਨੀਟਾਈਜ਼ੇਸ਼ਨ ਲਈ ਉਪਕਰਣ

ਅੱਜ ਦੇ ਵਿਸ਼ਵ ਵਾਤਾਵਰਣ ’ਚ, ਹਰੇਕ ਵਿਅਕਤੀ ਕੋਵਿਡ–19 ਵਾਇਰਸ ਵਿਰੁੱਧ ਲੜਨ ਦਾ ਜਤਨ ਕਰ ਰਿਹਾ ਹੈ। ਇਸ ਵੇਲੇ ਕੋਰੋਨਾ ਤੋਂ ਖੁਦ ਨੂੰ ਸੁਰੱਖਿਅਤ ਰੱਖਣ ਦਾ ਇਹੋ ਰਾਹ ਹੈ ਕਿ ਪੂਰੀ ਤਰ੍ਹਾਂ ਸਾਫ਼–ਸਫ਼ਾਈ (ਸੈਨੀਟਾਈਜ਼ੇਸ਼ਨ) ਰੱਖੀ ਜਾਵੇ ਤੇ ਸਮਾਜਕ–ਦੂਰੀ ਬਣਾ ਕੇ ਰੱਖੀ ਜਾਵੇ। ਆਈਆਈਟੀ (ਬੀਐੱਚਯੂ) [IIT (BHU)] ’ਚ ‘ਮਾਲਵੀਆ ਸੈਂਟਰ ਫ਼ਾਰ ਇਨੋਵੇਸ਼ਨ, ਇਨਕਿਊਬੇਸ਼ਨ ਐਂਡ ਐਂਟ੍ਰੀਪ੍ਰਿਨਯੋਰਸ਼ਿਪ’ (ਐੱਮਸੀਆਈਆਈਈ) ਦੇ ਇੱਕ ਇਨਕਿਊਬੇਟ ਸ੍ਰੀ ਜੀਤੂ ਸ਼ੁਕਲਾ ਨੇ ਇੱਕ ਉਪਕਰਣ ਵਿਕਸਤ ਕੀਤਾ ਹੈ, ਜਿਸ ਦੀ ਵਰਤੋਂ ਸਮੁੱਚੇ ਸਰੀਰ ਨੂੰ ਸੈਨੀਟਾਈਜ਼ ਕਰਨ ਲਈ ਕੀਤੀ ਜਾ ਸਕਦੀ ਹੈ।

 

 

ਇਹ ਉਪਕਰਣ ਕਿਸੇ ਵੀ ਥਾਂ ’ਤੇ ਸਥਾਪਤ ਕੀਤਾ ਜਾ ਸਕਦਾ ਹੈ ਤੇ ਇਹ ਆਪਣੇ–ਆਪ ਹੀ ਕੰਮ ਕਰਦਾ ਹੈ। ਇਹ ਉਪਕਰਣ ਸੈਂਸਰ ਉੱਤੇ ਆਧਾਰਤ ਹੈ ਜਿਹੜਾ ਕਿਸੇ ਵੀ ਕੈਂਪਸ ਦੇ ਬਾਹਰ ਸਥਾਪਤ ਕੀਤਾ ਜਾ ਸਕਦਾ ਹੈ। ਸੈਂਸਰ ਆਧਾਰਤ ਇਹ ਸਥਾਪਤ ਮਸ਼ੀਨ ਆਪਣੇ–ਆਪ ਹੀ ਪਤਾ ਲਾ ਲਵੇਗੀ ਕਿ ਕੋਈ ਵਿਅਕਤੀ ਇਸ ਉਪਕਰਣ ਦੇ ਸਾਹਮਣਿਓਂ ਲੰਘੇਗਾ ਤੇ ਇਹ 15 ਸੈਕੰਡਾਂ ਲਈ 10–15 ਮਿਲੀ ਲਿਟਰ ਸੈਨੀਟਾਈਜ਼ਰ ਦਾ ਛਿੜਕਾਅ ਕਰੇਗੀ ਤੇ ਇਹ ਵਿਅਕਤੀ ਦੇ ਸਮੁੱਚੇ ਸਰੀਰ, ਕੱਪੜਿਆਂ, ਜੁੱਤੀਆਂ ਆਦਿ ਨੂੰ ਸੈਨੀਟਾਈਜ਼ ਕਰ ਦੇਵੇਗੀ। ਇਹ ਉਪਕਰਣ ਕਿਸੇ ਵੀ ਅਜਿਹੀ ਥਾਂ ’ਤੇ ਸਥਾਪਤ ਕੀਤਾ ਜਾ ਸਕਦਾ ਹੈ, ਜਿੱਥੋਂ ਆਮ ਲੋਕਾਂ ਦਾ ਆਉਣਾ–ਜਾਣਾ ਹੋਵੇ, ਤਾਂ ਜੋ ਹਰੇਕ ਵਿਅਕਤੀ ਸਿਰਫ਼ ਸੈਨੀਟਾਈਜ਼ ਹੋਣ ਤੋਂ ਬਾਅਦ ਹੀ ਉਸ ਕੈਂਪਸ ਦੇ ਅੰਦਰ ਜਾ ਸਕੇ।

 

 

ਇਸ ਬਾਰੇ ਜਾਣਕਾਰੀ ਦਿੰਦਿਆਂ ‘ਮਾਲਵੀਆ ਸੈਂਟਰ ਫ਼ਾਰ ਇਨੋਵੇਸ਼ਨ, ਇਨਕਿਊਬੇਸ਼ਨ ਐਂਡ ਐਂਟ੍ਰੀਪ੍ਰਿਨਯੋਰਸ਼ਿਪ’ (ਐੱਮਸੀਆਈਆਈਈ) ਦੇ ਕੋਆਰਡੀਨੇਟਰ ਪ੍ਰੋ. ਪੀ.ਕੇ. ਮਿਸ਼ਰਾ ਨੇ ਦੱਸਿਆ ਕਿ ਇਹ ਉਪਕਰਣ ਅੱਜ ਦੀ ਜ਼ਰੂਰਤ ਅਨੁਸਾਰ ਬਣਾਇਆ ਗਿਆ ਹੈ। ਅਸੀਂ ਸਰਕਾਰ ਵੱਲੋਂ ਇਸ ਵੇਲੇ ਵਰਤਿਆ ਜਾ ਰਿਹਾ ਆਮ ਸੈਨੀਟਾਈਜ਼ਰ ਵਰਤ ਰਹੇ ਹਾਂ। ਇਸ ਸੈਨੀਟਾਈਜ਼ੇਸ਼ਨ ਕਾਰਨ ਮਨੁੱਖ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਹੁਤੇ ਵਾਇਰਸਾਂ ਤੋਂ ਬਚਾਅ ਸੰਭਵ ਹੈ। ਡੋਜ਼ ਦੀ ਉਚਿਤਤਾ, ਛਿੜਕਾਅ ਦਾ ਸਮਾਂ, ਬਾਰੰਬਾਰਤਾ ਪ੍ਰਕਿਰਿਆ ਅਧੀਨ ਹੈ।

 

 

ਇਸ ਉਪਕਰਣ ਨਾਲ ਸੈਨੀਟਾਈਜ਼ ਹੋਣ ਤੋਂ ਬਾਅਦ ਵਿਅਕਤੀ ਨੂੰ ਮਾਸਕ ਪਹਿਨਣ, ਸਮਾਜਕ–ਦੂਰੀ ਰੱਖਣ ਤੇ ਨਿਯਮਤ ਵਕਫ਼ਿਆਂ ’ਤੇ ਸਾਬਣ ਨਾਲ ਹੱਥ ਧੋਣ ਦੀ ਜ਼ਰੂਰਤ ਵੀ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IIT BHU invented a device for full body Sanitization