ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਕੋਵਿਡ–19 ਜਾਂਚ–ਮੁਕਤ ਰੀਅਲ–ਟਾਈਮ ਪੀਸੀਆਰ ਡਾਇਓਗਨੌਸਟਿਕ ਕਿਟ ਦੇ ਵਿਕਾਸ ’ਚ ਸ਼ਾਮਲ ਆਈਆਈਟੀ ਦਿੱਲੀ ਦੇ ਵਿਗਿਆਨੀਆਂ ਦੀ ਟੀਮ ਨੂੰ ਵਧਾਈ ਦਿੱਤੀ। ਮੀਟਿੰਗ ’ਚ ਮੰਤਰਾਲੇ ਵਿੱਚ ਸਕੱਤਰ, ਸ੍ਰੀ ਅਮਿਤ ਖਰੇ; ਅਪਰ ਸਕੱਤਰ ਸ੍ਰੀ ਰਾਕੇਸ਼ ਸਰਵਾਲ, ਦਿੱਲੀ ਆਆਈਟੀ ਦੇ ਡਾਇਰੈਕਟਰ ਸ੍ਰੀ ਰਾਮਗੋਪਾਲ ਰਾਓ ਅਤੇ ਸ੍ਰੀ ਵਿਵੇਕਾਨੰਦ ਪੇਰੂਮਲ ਅਤੇ ਡਾ. ਮਨੋਜ ਮੈਨਨ ਦੀ ਅਗਵਾਈ ਹੇਠ ਆਈਆਈਟੀ ਦਿੱਲੀ ਦੇ ਵਿਗਿਆਨੀਆਂ ਦੀ ਇੱਕ ਟੀਮ ਮੌਜੂਦ ਸੀ।
ਇਸ ਮੌਕੇ ’ਤੇ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੋਵਿਡ–19 ਦਾ ਮੁਕਾਬਲਾ ਕਰਨ ਲਈ ਵਿਗਿਆਨੀਆਂ, ਵਿਦਿਆਰਥੀਆਂ ਤੇ ਖੋਜਕਾਰਾਂ ਨੂੰ ਅੱਗੇ ਆਉਣ ਲਈ ਸੱਦਾ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਦੇ ਸੱਦੇ ਦੇ ਜਵਾਬ ਵਿੱਚ, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਧੀਨ ਆਉਣ ਵਾਲੇ ਸਾਰੇ ਪ੍ਰਮੁੱਖ ਸੰਸਥਾਨ ਅੱਗੇ ਆਏ ਹਨ ਅਤੇ ਉਨ੍ਹਾਂ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਉਹ ਕੋਵਿਡ–19 ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਵਿੱਚ ਆਪਣਾ ਸਰਬੋਤਮ ਯੋਗਦਾਨ ਪਾ ਰਹੇ ਹਨ।
ਸ੍ਰੀ ਪੋਖਰਿਯਾਲ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸਦਾ ਇਹ ਆਸ ਕਰਦੇ ਹਨ ਕਿ ਅਸੀਂ ਆਪਣੀ ਤਾਕਤ ਵਿਕਸਤ ਕਰੀਏ ਤੇ ਸਾਨੂੰ ਦੁਨੀਆ ’ਤੇ ਨਿਰਭਰ ਨਹੀਂ ਹੋਣਾ ਚਾਹੀਦਾ।
ਇਸ ਲਈ, ਸਾਡੇ ਸੰਸਥਾਨਾਂ, ਖਾਸ ਤੌਰ ’ਤੇ ਆਈਆਈਟੀ ਦੀ ਖੋਜ ਸਮਰੱਥਾ ਅਤੇ ਉਸ ਦੇ ਉੱਚ ਮਿਆਰਾਂ ਨੂੰ ਧਿਆਨ ’ਚ ਰੱਖਦਿਆਂ, ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਆਈਆਈਟੀ ਨਾਲ ਮੀਟਿੰਗਾਂ ਕੀਤੀਆਂ ਗਈਆਂ, ਤਾਂ ਜੋ ਕੋਵਿਡ–19 ਦੇ ਸਬੰਧ ਵਿੱਚ ਉਨ੍ਹਾਂ ਦੀ ਖੋਜ ਤੇ ਇਨੋਵੇਸ਼ਨ ਦੀ ਪਹਿਲ ਨੂੰ ਅੱਗੇ ਵਧਾਇਆ ਜਾ ਸਕੇ।
ਸ੍ਰੀ ਪੋਖਰਿਯਾਲ ਨੇ ਵਿਗਿਆਨੀਆਂ ਦੀ ਟੀਮ ਦਾ ਅਭਿਨੰਦਨ ਕਰਦਿਆਂ ਕਿਹਾ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੂੰ ਆਪਣੇ ਸਾਰੇ ਸੰਸਥਾਨਾਂ, ਖੋਜਕਾਰਾਂ, ਸਿੱਖਿਆ ਸ਼ਾਸਤਰੀਆਂ, ਫ਼ੈਕਲਟੀ–ਮੈਂਬਰਾਂ ਅਤੇ ਵਿਦਿਆਰਥੀਆਂ ’ਤੇ ਬਹੁਤ ਮਾਣ ਹੈ, ਜੋ ਮੁਕੰਮਲ ਲੌਕਡਾਊਨ ਦੇ ਸਮੇਂ ਅਣਥੱਕ ਜਤਨ ਕਰ ਰਹੇ ਹਨ, ਤਾਂ ਜੋ ਕੋਵਿਡ–19 ਦੇ ਪ੍ਰਕੋਪ ਨਾਲ ਪੈਦਾ ਸਮੱਸਿਆਵਾਂ ਤੇ ਜਿਨ੍ਹਾਂ ਦਾ ਨਾ ਕੇਵਲ ਦੇਸ਼ ਦੀ ਜਨਤਾ ਨੂੰ ਬਲਕਿ ਪੂਰੀ ਮਨੁੱਖਤਾ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦਾ ਹੱਲ ਕੱਢਿਆ ਜਾ ਸਕੇ।
ਮੰਤਰੀ ਨੇ ਭਾਰਤ ਦੇ ਲੋਕਾਂ ਲਈ ਬਹੁਤ ਘੱਟ ਲਾਗਤ ਉੱਤੇ ਇੱਕ ਜਾਂਚ–ਕਿਟ ਵਿਕਸਤ ਕਰਨ ਲਈ ਆਈਆਈਟੀ ਦਿੱਲੀ ਦੇ ਜਤਨਾਂ ਦੀ ਸ਼ਲਾਘਾ ਕੀਤੀ। ਇਹ ਕਿਟ ਨਾ ਕੇਵਲ ਸਿਹਤ–ਸੰਭਾਲ ਸੇਵਾਵਾਂ ਨੂੰ ਮਜ਼ਬੂਤ ਬਣਾਏਗਾ, ਸਗੋਂ ਸੰਕਟ ਦੇ ਸਮੇਂ ਸਰਕਾਰ ਦਾ ਸਹਿਯੋਗ ਵੀ ਕਰੇਗਾ। ਉਨ੍ਹਾਂ ਆਈਆਈਟੀ ਦਿੱਲੀ ਕੁਸੁਮਾ ਸਕੂਲ ਆਵ੍ ਬਾਇਓਲੌਜੀਕਲ ਸਾਇੰਸੇਜ਼ (ਕੇਐੱਸਬੀਐੱਸ) ਦੇ ਖੋਜਕਾਰਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਕੋਵਿਡ–19 ਦਾ ਪਤਾ ਲਾਉਣ ਲਈ ਇੱਕ ਅਸੇ ਵਿਕਸਤ ਕੀਤਾ ਹੈ, ਜਿਸ ਨੂੰ ਆਈਸੀਐੱਮਆਰ (ICMR) ਨੇ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਆਈਸੀਐੱਮਆਰ ਨੇ 100% ਦੀ ਸੰਵੇਦਨਸ਼ੀਲਤਾ ਅਤੇ ਵਿਸ਼ੇਸ਼ਤਾ ਨਾਲ ਅਸੇ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਆਈਆਈਟੀਡੀ ਪਹਿਲਾ ਅਜਿਹਾ ਵਿਦਿਅਕ ਸੰਸਥਾਨ ਹੈ, ਜਿਸ ਨੇ ਰੀਅਲ–ਟਾਈਮ ਪੀਸੀਆਰ–ਆਧਾਰਤ ਡਾਇਓਗਨੌਸਅਕ ਅਸੇ ਲਈ ਆਈਸੀਐੱਮਆਰ ਦੀ ਮਨਜ਼ੂਰੀ ਪ੍ਰਾਪਤ ਕਰ ਲਈ ਹੈ।
ਸ੍ਰੀ ਪੋਖਰਿਯਾਲ ਨੇ ਇਸ ਗੱਲ ’ਤੇ ਖਾਸ ਤੌਰ ’ਤੇ ਚਾਨਣਾ ਪਾਇਆ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੂੰ ਉਨ੍ਹਾਂ ਦੇ ਖੋਜ–ਜਤਨਾਂ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਪ੍ਰੋਜੈਕਟ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲ ਦੀ ਤਰਜ਼ ’ਤੇ ਹੈ। ਸ੍ਰੀ ਪੋਖਰਿਯਾਲ ਨੇ ਤਕਨਾਲੋਜੀ ਅਤੇ ਖੋਜ ਨੂੰ ਕਾਨੂੰਨੀ ਤੌਰ ’ਤੇ ਮਾਨਤਾ ਦੇਣ ਵਿੱਚ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਦੇ ਜਤਨਾਂ ਲਈ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦਾ ਵੀ ਧੰਨਵਾਦ ਕੀਤਾ।
ਸ੍ਰੀ ਰਾਮਗੋਪਾਲ ਰਾਓ ਨੇ ਮੰਤਰੀ ਨੂੰ ਦੱਸਿਆ ਕਿ ਇਹ ਕੋਵਿਡ–19 ਲਈ ਪਹਿਲਾ ਜਾਂਚ–ਮੁਕਤ ਅਸੇ ਹੈ, ਜਿਸ ਨੂੰ ਆਈਸੀਐੱਮਆਰ ਨੇ ਪ੍ਰਵਾਨਗੀ ਦਿੱਤੀ ਹੈ ਅਤੇ ਇਹ ਵਿਸ਼ਿਸ਼ਟ ਅਤੇ ਕਿਫ਼ਾਇਤੀ ਉੱਚ–ਥਰੂਪੁੱਟ (ਪ੍ਰਵਾਹ ਸਮਰੱਥਾ) ਜਾਂਚ ਲਈ ਉਪਯੋਗੀ ਹੋਵੇਗਾ। ਇਸ ਅਸੇ ਨੂੰ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਫ਼ਲੋਰੋਸੈਂਟ ਜਾਂਚ ਦੀ ਜ਼ਰੂਰਤ ਨਹੀਂ ਹੁੰਦੀ। ਟੀਮ ਛੇਤੀ ਤੋਂ ਛੇਤੀ ਵਾਜਬ ਉਦਯੋਗਿਕ ਭਾਈਵਾਲਾਂ ਨਾਲ ਕਿਫ਼ਾਇਤੀ ਦਰਾਂ ’ਤੇ ਕਿਟ ਦਾ ਵੱਡੇ ਪੱਧਰ ਉੱਤੇ ਉਪਯੋਗ ਕਰਨ ਦੀ ਤਿਆਰੀ ਕਰ ਰਹੀ ਹੈ।
ਇਸ ਖੋਜ ਟੀਮ ਵਿੱਚ ਆਈਆਈਟੀ ਦਿੱਲੀ ਦੇ ਪ੍ਰਸ਼ਾਂਤ ਪ੍ਰਧਾਨ (ਪੀ–ਐੱਚ.ਡੀ. ਖੋਜਾਰਥੀ), ਆਸ਼ੂਤੋਸ਼ ਪਾਂਡੇ (ਪੀ–ਐੱਚਡੀ ਖੋਜਾਰਥੀ), ਪ੍ਰਵੀਨ ਤ੍ਰਿਪਾਠੀ (ਪੀ–ਐੱਚਡੀ ਖੋਜਾਰਥੀ), ਡਾ. ਅਖਿਲੇਸ਼ ਮਿਸ਼ਰਾ, ਡਾ. ਪਾਰੁਲ ਗੁਪਤਾ, ਡਾ. ਸੋਨਮ ਧਮੀਜਾ, ਪ੍ਰੋਫ਼ੈਸਰ ਵਿਵੇਕਨੰਦਨ ਪੇਰੂਮਲ, ਪ੍ਰੋਫ਼ੈਸਰ ਮਨੋਜ ਬੀ. ਮੈਨਨ, ਪ੍ਰੋਫ਼ੈਸਰ ਵਿਸ਼ਵਜੀਤ ਕੁੰਡੂ, ਪ੍ਰੋਫ਼ੈਸਰ ਗੋਮਸ ਸ਼ਾਮਲ ਹਨ।