ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਚ ਵਿਦਿਅਕ ਸੰਸਥਾਨਾਂ ’ਚ IIT ਮਦਰਾਸ ਅੱਵਲ, JNU ਤੇ BHU ਵੀ ਸ਼ਾਮਲ

ਉੱਚ ਵਿਦਿਅਕ ਸੰਸਥਾਨਾਂ ’ਚ IIT ਮਦਰਾਸ ਅੱਵਲ, JNU ਤੇ BHU ਵੀ ਸ਼ਾਮਲ

ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਉੱਚ ਵਿਦਿਅਕ ਸੰਸਥਾਨਾਂ ਨੂੰ ਲੈ ਕੇ ਸੋਮਵਾਰ ਨੂੰ ਜਾਰੀ ਰਾਸ਼ਟਰੀ ਰੈਂਕਿੰਗ ਵਿੱਚ ਭਾਰਤੀ ਤਕਨਾਲੋਜੀ ਸੰਸਥਾਨ (IIT) – ਮਦਰਾਸ ਪਹਿਲੇ ਸਥਾਨ ਉੱਤੇ ਹੈ। ਮੰਤਰਾਲਾ ਸਾਲ 2016 ਤੋਂ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫ਼ਰੇਮਵਰਕ (NIRF Ranking 2019) ਦਾ ਪ੍ਰਕਾਸ਼ਨ ਕਰ ਰਿਹਾ ਹੈ, ਜਿਸ ਨੂੰ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਜਾਰੀ ਕੀਤਾ ਹੈ। ਇਸ ਸੂਚੀ ਵਿੱਚ ਭਾਰਤੀ ਵਿਗਿਆਨ ਸੰਸਥਾਨ – ਮੰਗਲੌਰ ਤੇ ਆਈਆਈਟੀ ਦਿੱਲੀ ਨੂੰ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਦਿੱਤਾ ਗਿਆ ਹੈ। ਸ਼ੁਰੂਆਤੀ 10 ਸੰਸਥਾਨਾਂ ਵਿੱਚੋਂ 7 ਆਈਆਈਟੀ ਹਨ।

 

 

ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਤੇ ਬਨਾਰਸ ਹਿੰਦੂ ਯੂਨੀਵਰਸਿਟੀ (BHU) ਇਸ ਸੂਚੀ ਵਿੱਚ ਕ੍ਰਮਵਾਰ ਸੱਤਵੇਂ ਤੇ 10ਵੇਂ ਸਥਾਨ ਉੱਤੇ ਹਨ। ਦੇਸ਼ ਭਰ ਦੇ ਕਾਲਜਾਂ ਵਿੱਚ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਨੂੰ ਇਸ ਸੂਚੀ ਵਿੱਚ ਸਰਬਸ੍ਰੇਸ਼ਠ ਦੱਸਿਆ ਗਿਆ ਹੈ; ਜਦ ਕਿ ਇਸੇ ਯੂਨੀਵਰਸਿਟੀ ਨਾਲ ਸਬੰਧਤ ਸੇਂਟ ਸਟੀਫ਼ਨਜ਼ ਕਾਲਜ ਚੌਥੇ ਨੰਬਰ ਉੱਤੇ ਹੈ। ਦੂਜੇ, ਤੀਜੇ ਤੇ ਪੰਜਵੇਂ ਸਥਾਨ ਉੱਤੇ ਕ੍ਰਮਵਾਰ: ਹਿੰਦੂ ਕਾਲਜ (ਦਿੱਲੀ), ਪ੍ਰੈਜ਼ੀਡੈਂਸੀ ਕਾਲਜ (ਚੇਨਈ) ਤੇ ਸ਼੍ਰੀਰਾਮ ਕਾਲਜ (ਦਿੱਲੀ) ਹਨ।

 

 

ਜਾਮੀਆ ਹਮਦਰਦ ਇੰਸਟੀਚਿਊਟ ਫ਼ਾਰਮੇਸੀ ਵਿੱਚ ਅੱਵਲ ਨੰਬਰ ਹੈ। ਆਈਆਈਐੱਮ ਬੈਂਗਲੁਰੂ ਮੈਨੇਜਮੈਂਟ ਕਾਲਜ ਵਿੱਚ ਪਹਿਲੇ ਨੰਬਰ ਉੱਤੇ ਮੈਡੀਕਲ ਸਾਇੰਸ ਕਾਲਜਾਂ ਵਿੱਚ AIIMS ਪਹਿਲੇ ਨੰਬਰ ਉੱਤੇ, ਨੈਸ਼ਨਲ ਲਾੱਅ ਸਕੂਲ, ਬੈਂਗਲੁਰੂ ਟਾੱਪ ਲਾੱਅ ਕਾਲਜ ਬਣਿਆ। ਇਸ ਤੋਂ ਇਲਾਵਾ ਟਾੱਪ–10 ਇੰਜੀਨੀਅਰਿੰਗ ਇੰਸਟੀਚਿਊਸ਼ਨ ਦੀ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਆਈਆਈਟੀ ਮਦਰਾਸ, ਦੂਜੇ ਉੱਤੇ ਆਈਆਈਟੀ ਦਿੱਲੀ ਤੇ ਤੀਜੇ ਉੱਤੇ ਆਈਆਈਟੀ ਬੌਂਬੇ ਹੈ। ਚੋਟੀ ਦੀਆਂ ਯੂਨੀਵਰਸਿਟੀਜ਼ ਦੀ ਗੱਲ ਕਰੀਏ, ਤਾਂ ਆਈਆਈਐੱਸ ਬੈਂਗਲੁਰੂ ਪਹਿਲੇ ਨੰਬਰ ਉੱਤੇ, ਜੇਐੱਨਯੂ ਦੂਜੇ, ਬੀਐੱਚਯੂ ਤੀਜੇ, ਯੂਨੀਵਰਸਿਟੀ ਆਫ਼ ਹੈਦਰਾਬਾਤ ਚੌਥੇ ਤੇ ਕੋਲਕਾਤਾ ਯੂਨੀਵਰਸਿਟੀ ਪੰਜਵੇਂ ਨੰਬਰ ਉੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IIT Madras No 1 in Higher Education Institutes