ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IIT ਵਿਦਿਆਰਥੀ ਵੱਲੋਂ ਖੁਦਕੁਸ਼ੀ

IIT ਵਿਦਿਆਰਥੀ ਵੱਲੋਂ ਖੁਦਕੁਸ਼ੀ

ਆਈਆਈਟੀ ਹੈਦਰਾਬਾਦ ਦੇ 21 ਸਾਲਾ ਵਿਦਿਆਰਥੀ ਨੇ ਕਥਿਤ ਤੌਰ ’ਤੇ ਹੋਸਟਲ ਦੀ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਿਸ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ।

 

ਪੁਲਿਸ ਪਹਿਲਾਂ ਮੰਨ ਰਹੀ ਸੀ ਕਿ ਆਈਆਈਟੀ ਵਿਦਿਆਰਥੀ ਅਨਿਰੁਧ ਇਮਾਰਤ ਤੋਂ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ। ਪ੍ਰੰਤੂ ਜਦੋਂ ਉਸਦੇ ਮੋਬਾਇਲ ਫੋਨ ਦੀ ਜਾਂਚ ਹੋਈ ਤਾਂ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ।

 

ਵਿਦਿਆਰਥੀ ਕੋਲੋ ਬਰਾਮਦ ਮੋਬਾਇਲ ਫੋਨ ਦੀ ਜਾਂਚ ਤੋਂ ਪਤਾ ਲੱਗਿਆ ਕਿ ਘਟਨਾ ਤੋਂ ਪਹਿਲਾਂ ਉਸਨੇ ਆਪਣੇ ਦੋਸਤਾਂ ਨੂੰ ਈਮੇਲ ਕਰਕੇ ਦੱਸਿਆ ਕਿ ਉਹ ਕਾਫੀ ਜ਼ਿਆਦਾ ਤਣਾਅ ਵਿਚ ਹੈ ਅਤੇ ਆਪਣੇ ਜੀਵਨ ਦਾ ਅੰਤ ਕਰਨ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਅਨਿਰੁਧ ਨੇ ਜਾਣ ਦੇਣ ਨੂੰ ਲੈ ਕੇ ਹਫਤਾ ਪਹਿਲਾਂ ਹੀ ਆਪਣੇ ਦੋਸਤਾਂ ਨੂੰ ਈਮੇਲ ਕੀਤੀ ਸੀ।

 

ਮ੍ਰਿਤਕ ਵਿਦਿਆਰਥੀ ਵੱਲੋਂ ਦੋਸਤਾਂ ਨੂੰ ਕੀਤੀ ਗਈ ਈਮੇਲ ਨੂੰ ਪੁਲਿਸ ਨੇ ਸੁਸਾਈਡ ਨੋਟ ਦੇ ਤੌਰ ਉਤੇ ਲੈ ਰਹੀ ਹੈ। ਇਸ ਮੇਲ ਵਿਚ ਉਸਨੇ ਲਿਖਿਆ ਸੀ ਕਿ ਜ਼ਿੰਦਗੀ ਨੂੰ ਖਤਮ ਕਰਨ ਦਾ ਮੇਰਾ ਫੈਸਲਾ ਬਿਲਕੁਲ ਤਰਕ ਪੂਰਨ ਹੈ। ਇਹ ਮੈਂ ਅਨੁਭਵ ਲਗਾਇਆ ਹੈ ਕਿ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਜ਼ਿੰਦਗੀ ਹੋਰ ਜ਼ਿਆਦਾ ਸਾਜਿਸ਼ ਨਹੀਂ ਝੱਲ ਸਕਦੀ, ਰੋਜਮਰਾ ਦੀ ਜ਼ਿੰਦਗੀ ਸਮੇਂ ਦੇ ਨਾਲ ਹੋਰ ਮੁਸ਼ਕਲ ਹੁੰਦੀ ਜਾ ਰਹੀ ਹੈ।

 

ਪੁਲਿਸ ਅਨੁਸਾਰ ਤਣਾਅ ਤੋਂ ਪੀੜਤ ਵਿਦਿਆਰਥੀ ਨੇ ਕੁਝ ਦਿਨ ਪਹਿਲਾਂ ਮਨੋਰੋਗ ਡਾਕਟਰ ਨਾਲ ਸੰਪਰਕ ਵੀ ਕੀਤਾ ਸੀ। ਉਥੇ ਆਈਆਈਟੀ ਹੈਦਰਾਬਾਦ ਨੇ ਆਪਣੇ ਬਿਆਨ ਵਿਚ ਵਿਦਿਆਰਥੀ ਦੇ ਇਸ ਦੁਖਦਾਇਕ ਕਦਮ ਲਈ ਦੁਖ ਪ੍ਰਗਟ ਕੀਤਾ ਅਤੇ ਉਸਦੇ ਦੋਸਤਾਂ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IIT student ends after writing life holds no intrigue anymore