ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਇਮੇਜਿੰਗ ਸੈਟੇਲਾਇਟ ਦੀ ਸਫ਼ਲ ਲਾਂਚਿੰਗ, ਕਰੇਗਾ ਸਰਹੱਦਾਂ ਦੀ ਰਾਖੀ

ਭਾਰਤ ਦਾ ਇਮੇਜਿੰਗ ਸੈਟੇਲਾਇਟ ਅੱਜ ਜਾਵੇਗਾ ਪੁਲਾੜ ’ਚ, ਕਰੇਗਾ ਸਰਹੱਦਾਂ ਦੀ ਰਾਖੀ

ਇਸਰੋ ਦਾ PSLV ਰਾਕੇਟ ਅੱਜ ਬੁੱਧਵਾਰ ਨੂੰ ਆਪਣੇ 50ਵੇਂ ਮਿਸ਼ਨ ’ਤੇ ਚਲਾ ਗਿਆ ਹੈ। PSLV C-48 ਰਾਕੇਟ ਨੂੰ ਬਾਅਦ ਦੁਪਹਿਰ 3:25 ਵਜੇ ਇੱਕ ਤਾਕਤਵਰ ਇਮੇਜਿੰਗ ਸੈਟੇਲਾਇਟ ਰੀਸੈਟ–2ਬੀਆਰ1 ਅਤੇ 9 ਵਿਦੇਸ਼ੀ ਸੈਟੇਲਾਇਟਸ ਸਮੇਤ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਇਹ ਇਸਰੋ ਦੀ ਇਤਿਹਾਸਕ ਪ੍ਰਾਪਤੀ ਹੈ।

 

 

ਇਮੇਜਿੰਗ ਸੈਟੇਲਾਇਟ ਭਾਰਤੀ ਸਰਹੱਦਾਂ ਦੀ ਨਿਗਰਾਨੀ ਵਿੱਚ ਫ਼ੌਜ ਲਈ ਮਦਦਗਾਰ ਸਿੱਧ ਹੋ ਸਕਦਾ ਹੈ। ਇਸਰੋ ਦਾ RiSAT-2BR1 ਇੰਨਾ ਤਾਕਤਵਰ ਨਿਗਰਾਨੀ ਕੈਮਰਾ ਸੈਟੇਲਾਇਟ ਹੈ ਕਿ ਇਹ ਬੱਦਲਾਂ ਦੇ ਬਾਵਜੂਦ ਬਹੁਤ ਹਾਈ ਰੈਜ਼ੋਲਿਯੂਸ਼ਨ ਵਾਲੀਆਂ ਸਾਫ਼ ਤਸਵੀਰਾਂ ਲੈ ਸਕਦਾ ਹੈ। ਇਹ ਇਮੇਜਿੰਗ ਸੈਟੇਲਾਇਟ ਐਕਸ–ਬੈਂਡ ਸਿੰਥੈਟਿਕ ਐਪਰਚਰ ਰਾਡਾਰ ਨਾਲ ਲੈਸ ਜੋ ਰੱਖਿਆ ਵਰਤੋਂ ਲਈ ਸਭ ਤੋਂ ਵਧੀਆ ਹੈ।

 

 

ਇਹ ਦਿਨ ਤੇ ਰਾਤ ਦੇ ਨਾਲ ਹੀ ਹਰੇਕ ਮੌਸਮ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦਾ ਹੈ। ਸਰਹੱਦਾਂ ਦੀ ਨਿਗਰਾਨੀ ਵਿੱਚ ਇਸ ਦੀ ਬਿਹਤਰ ਵਰਤੋਂ ਹੋਵੇਗੀ। ਇਸ ਰਾਕੇਟ ਨੇ ਸਾਰੇ 10 ਸੈਟੇਲਾਇਟਸ ਨੂੰ 576 ਕਿਲੋਮੀਟਰ ਉੱਤੇ ਪੁਲਾੜ ਦੇ ਪੰਧ ਵਿੱਚ ਸਥਾਪਤ ਕਰ ਦਿੱਤਾ ਹੈ।

 

 

RiSAT-2BR1 ਇਸਰੋ ਵੱਲੋਂ ਤਿਆਰ ਇੱਕ ਰਾਡਾਰ ਇਮੇਜਿੰਗ ਭਾਵ ਆਬਜ਼ਰਵੇਸ਼ਨ ਸੈਟੇਲਾਇਟ ਹੈ। ਇਸ ਦਾ ਵਜ਼ਨ 628 ਕਿਲੋਗ੍ਰਾਮ ਹੈ ਤੇ ਇਸ ਸੈਟੇਲਾਇਟ ਦੀ ਮਿਸ਼ਨ–ਮਿਆਦ 5 ਸਾਲ ਹੋਵੇਗੀ। ਖੇਤੀਬਾੜੀ, ਜੰਗਲ ਤੇ ਆਫ਼ਤ ਪ੍ਰਬੰਧ ਵਿੱਚ ਸਹਾਇਤਾ ਉਪਲਬਧ ਕਰਵਾਉਣ ਦੇ ਮੰਤਵ ਨਾਲ ਤਿਆਰ ਕੀਤਾ ਇਹ ਸੈਟੇਲਾਇਟ ਆਪਣੇ ਨਾਲ 9 ਹੋਰ ਛੋਟੇ ਸੈਟੇਲਾਇਟਸ ਨੂੰ ਲੈ ਕੇ ਗਿਆ ਹੈ।

 

 

ਇਨ੍ਹਾਂ ਵਿੱਚ ਇਜ਼ਰਾਇਲ, ਇਟਲੀ ਜਾਪਾਨ ਦਾ ਇੱਕ–ਇੱਕ ਅਤੇ ਅਮਰੀਕਾ ਦੇ ਛੇ ਸੈਟੇਲਾਇਟ ਸ਼ਾਮਲ ਹਨ। ਬੁੱਧਵਾਰ ਨੂੰ ਲਾਂਚ ਹੋਏ PSLV-C48 ਰਾਕੇਟ ਦੀ ਸਫ਼ਲਤਾ ਲਈ ਇਸਰੋ ਮੁਖੀ ਕੇ. ਸ਼ਿਵਨ ਮੰਗਲਵਾਰ ਨੂੰ ਤਿਰੂਪਤੀ ਬਾਲਾਜੀ ਪੁੱਜੇ। ਉਨ੍ਹਾਂ ਇੱਥੇ ਪੂਜਾ ਕੀਤੀ ਤੇ ਮਿਸ਼ਨ ਦੀ ਸਫ਼ਲਤਾ ਲਈ ਅਰਦਾਸ ਕੀਤੀ।

 

 

ਸ੍ਰੀ ਸ਼ਿਵਨ ਨੇ ਕਿਹਾ ਕਿ PSLV-C48 ਇਸਰੋ ਦੀ ਇੱਕ ਇਤਿਹਾਸਕ ਪ੍ਰਾਪਤੀ ਹੈ ਕਿਉਂਕਿ ਇਹ PSLV ਲਈ 50ਵੀਂ ਤੇ ਸ਼੍ਰੀਹਰੀਕੋਟਾ ਦੀ 75ਵੀਂ ਲਾਂਚਿੰਗ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imaging Satellite to be launched today will secure India s borders