ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IMF ਨੇ ਭਾਰਤੀ ਵਿਕਾਸ ਦੀ ਅਨੁਮਾਨਿਤ ਦਰ ਘਟਾ ਕੇ ਕੀਤੀ 7 ਫ਼ੀ ਸਦੀ

IMF ਨੇ ਭਾਰਤੀ ਵਿਕਾਸ ਦੀ ਅਨੁਮਾਨਿਤ ਦਰ ਘਟਾ ਕੇ ਕੀਤੀ 7 ਫ਼ੀ ਸਦੀ

ਕੌਮਾਂਤਰੀ ਮੁਦਰਾ ਕੋਸ਼ (IMF) ਦੇ ਅਨੁਮਾਨ ਮੁਤਾਬਕ ਭਾਰਤ ’ਚ ਸਾਲ 2019 ਅਤੇ 2020 ਦੌਰਾਨ ਕ੍ਰਮਵਾਰ 7 ਫ਼ੀ ਸਦੀ ਤੇ 7.2 ਫ਼ੀ ਸਦੀ ਦੀ ਦਰ ਨਾਲ ਵਿਕਾਸ ਹੋਵੇਗਾ।  ਕੌਮਾਂਤਰੀ ਮੁਦਰਾ ਕੋਸ਼ ਦਾ ਇਹ ਅਨੁਮਾਨ ਭਾਰਤ ਸਰਕਾਰ ਦੇ ਅਨੁਮਾਨ ਤੋਂ 0.3 ਫ਼ੀ ਸਦੀ ਘੱਟ ਹੈ।

 

 

ਇਸ ਦੇ ਬਾਵਜੂਦ ਭਾਰਤ ਦੇ ਵਿਕਾਸ ਦੀ ਰਫ਼ਤਾਰ ਵਿਸ਼ਵ ਦੀਆਂ ਪ੍ਰਮੁੱਖ ਅਰਥ–ਵਿਵਸਥਾਵਾਂ ਦੇ ਮੁਕਾਬਲੇ ਤੇਜ਼ ਹੀ ਹੋਵੇਗੀ। ਇਹ ਚੀਨ ਤੋਂ ਵੀ ਵੱਧ ਤੇਜ਼ ਹੋਵੇਗੀ। ਇਹ ਪ੍ਰਗਟਾਵਾ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਸਥਿਤ ਆਈਐੱਮਐੱਫ਼ ਨੇ ਕੀਤਾ ਹੈ।

 

 

ਪੀਟੀਆਈ ਮੁਤਾਬਕ ਦਰਅਸਲ, ਭਾਰਤ ਸਰਕਾਰ ਨੇ ਵਿਕਾਸ ਦੀ ਦਰ ਦੇ ਜਿਹੜੇ ਅਨੁਮਾਨ ਪੇਸ਼ ਕੀਤੇ ਸਨ, ਓਨੇ ਦੇਸ਼ ਨੂੰ ਲੋੜੀਂਦੇ ਹਨ ਪਰ ਆਈਐੱਮਐੱਫ਼ ਦੇ ਮਾਹਿਰਾਂ ਮੁਤਾਬਕ ਦੋਵੇਂ ਸਾਲਾਂ 2019 ਤੇ 2020 ਦੌਰਾਨ ਇਹ ਅਨੁਮਾਨਿਤ ਦਰ .3 ਫ਼ੀ ਸਦੀ ਘੱਟ ਹੀ ਰਹੇਗੀ।

 

 

ਕੌਮਾਂਤਰੀ ਮੁਦਰਾ ਕੋਸ਼ ਮੁਤਾਬਕ ਚੀਨ ਵਿੱਚ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਉਸ ਦੇ ਬਰਾਮਦੀ ਮਾਲ ਦੀ ਮੰਗ ਘਟਦੀ ਜਾ ਰਹੀ ਹੈ; ਜਿਸ ਕਾਰਨ ਉਸ ਦੇਸ਼ ਦੇ ਅਰਥਚਾਰੇ ਉੱਤੇ ਦਬਾਅ ਵਧਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਉਸ ਨੂੰ ਕਰਜ਼ੇ ਉੱਤੇ ਆਪਣੀ ਨਿਰਭਰਤਾ ਵਧਾਉਣੀ ਹੋਵੇਗੀ।

 

 

ਭਾਰਤ ਬਾਰੇ ਇਹ ਅੰਕੜੇ ਕੌਮਾਂਤਰੀ ਮੁਦਰਾ ਕੋਸ਼ ਦੇ ਭਾਰਤੀ ਮਾਮਲਿਆਂ ਦੇ ਮੁਖੀ ਤੇ ਅਰਥ–ਸ਼ਾਸਤਰੀ ਗੀਤਾ ਗੋਪੀਨਾਥ ਨੇ ਚਿੱਲੀ ਦੇਸ਼ ਦੀ ਰਾਜਧਾਨੀ ਸੈਂਟੀਆਗੋ ਵਿਖੇ ਇਹ ਰਿਪੋਰਟ ਜਾਰੀ ਕਰਦਿਆਂ ਦਿੱਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IMF cuts India s estimated growth rate to 7 per cent