ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਵਾਰ ਦੀ ਨਾਰਾਜ਼ਗੀ ਦਾ ਅਸਰ, ਭੀਮਾ–ਕੋਰੇਗਾਓਂ ਕੇਸ ਦੀ ਜਾਂਚ NIA ਨਹੀਂ ਕਰੇਗੀ

ਪਵਾਰ ਦੀ ਨਾਰਾਜ਼ਗੀ ਦਾ ਅਸਰ, ਭੀਮਾ–ਕੋਰੇਗਾਓਂ ਕੇਸ ਦੀ ਜਾਂਚ NIA ਨਹੀਂ ਕਰੇਗੀ

ਯਲਗਾਰ ਪ੍ਰੀਸ਼ਦ ਕੇਸ ਅਤੇ ਭੀਮਾ–ਕੋਰੇਗਾਓਂ ਕੇਸ ਦੀ ਜਾਂਚ ਐੱਨਆਈਏ (NIA) ਨੂੰ ਸੌਂਪੇ ਜਾਣ ਤੋਂ ਬਾਅਦ ਐੱਨਸੀਪੀ ਸ਼ਰਦ ਪਵਾਰ ਵੱਲੋਂ ਜਨਤਕ ਤੌਰ ’ਤੇ ਨਾਖ਼ੁਸ਼ੀ ਦਾ ਇਜ਼ਹਾਰ ਕੀਤੇ ਜਾਣ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਨੂੰ ਯਲਗਾਰ ਕੇਸ ਦਿੱਤਾ ਗਿਆ ਹੈ, ਭੀਮਾ–ਕੋਰੇਗਾਓਂ ਕੇਸ ਨਹੀਂ।

 

 

ਸ੍ਰੀ ਊਧਵ ਠਾਕਰੇ ਨੇ ਕਿਹਾ ਕਿ ਯਲਗਾਰ ਕੌਂਸਲ ਕੇਸ ਤੇ ਭੀਮਾ–ਕੋਰੇਗਾਓਂ ਕੇਸ ਦੋ ਵੱਖੋ–ਵੱਖਰੇ ਮਾਮਲੇ ਹਨ। ਭੀਮਾ–ਕੋਰੇਗਾਓਂ ਕੇਸ ਦਲਿਤ ਲੋਕਾਂ ਨਾਲ ਜੁੜਿਆ ਹੋਇਆ ਹੈ ਤੇ ਇਸ ਦੀ ਜਾਂਚ ਕੇਂਦਰ ਨੁੰ ਨਹੀਂ ਸੌਂਪੀ ਜਾਵੇਗੀ।

 

 

ਸ੍ਰੀ ਠਾਕਰੇ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੇਂਦਰ ਸਰਕਾਰ ਦੇ ਹਵਾਲੇ ਨਹੀਂ ਕੀਤੀ ਜਾਵੇਗੀ। ਕੇਂਦਰ ਨੂੰ ਸਿਰਫ਼ ਯਲਗਾਰ ਪ੍ਰੀਸ਼ਦ ਕੇਸ ਹੀ ਦਿੱਤਾ ਗਿਆ ਹੈ।
 

 

ਭੀਮਾ ਕੋਰੇਗਾਓਂ ਮਾਮਲਿਆਂ ਦੀ ਜਾਂਚ NIA ਨੂੰ ਦਿੱਤੇ ਜਾਣ ਤੋਂ ਸ਼ਰਦ ਪਵਾਰ ਦੇ ਬਹੁਤ ਨਾਰਾਜ਼ ਦੇ ਬਹੁਤ ਨਾਂਰਾਜ਼ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ। ਇਸ ਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਵੱਲੋਂ NPR ਭਾਵ ਰਾਸ਼ਟਰੀ ਆਬਾਦੀ ਰਜਿਸਟਰ ਨੂੰ ਮਨਜ਼ੂਰੀ ਦਿੱਤੇ ਜਾਣ ਕਾਰਨ ਵੀ ਸ੍ਰੀ ਪਵਾਰ ਖ਼ਫ਼ਾ ਦੱਸੇ ਜਾਂਦੇ ਹਨ। ਕਿਸੇ ਮਾਮਲੇ ਦੀ ਜਾਂਚ ਨੂੰ ਕੇਂਦਰੀ ਏਜੰਸੀ ਹਵਾਲੇ ਕਰਨ ਦਾ ਅਧਿਕਾਰ ਮੁੱਖ ਮੰਤਰੀ ਕੋਲ ਹੁੰਦਾ ਹੈ।

 

 

ਪਰ ਊਧਵ ਠਾਕਰੇ ਵੱਲੋਂ ਭੀਮਾ ਕੋਰੇਗਾਓਂ ਦੰਗਿਆਂ ਦੀ ਜਾਂਚ ਐੱਨਆਈ ਨੂੰ ਦਿੱਤੇ ਜਾਣ ਨੂੰ ਲੈ ਕੇ ਪ੍ਰਤੱਖ ਤੌਰ ’ਤੇ ਕੋਈ ਵਿਰੋਧ ਸਾਹਮਣੇ ਨਹੀਂ ਆਇਆ, ਇਸੇ ਲਈ ਉਹ ਊਧਵ ਠਾਕਰੇ ਦੀ ਸਰਕਾਰ ਤੋਂ ਬਹੁਤ ਨਾਰਾਜ਼ ਹਨ।

 

 

ਸ੍ਰੀ ਸ਼ਰਦ ਪਵਾਰ ਨੈ ਐਤਵਾਰ ਨੂੰ ਯਲਗਾਰ ਪ੍ਰੀਸ਼ਦ ਮਾਮਲੇ ’ਚ ਦੋਸ਼ ਲਾਇਆ ਸੀ ਕਿ ਮਹਾਰਾਸ਼ਟਰ ਦੀ ਸਾਬਕਾ ਫੜਨਵੀਸ ਸਰਕਾਰ ਕੁਝ ਲੁਕਾਉਣਾ ਚਾਹੁੰਦੀ ਸੀ, ਇਸੇ ਲਈ ਮਾਮਲੇ ਦੀ ਜਾਂਚ ਕੇਂਦਰ ਸਰਕਾਰ ਨੇ ਰਾਸ਼ਟਰੀ ਜਾਂਚ ਏਜੰਸੀ ਭਾਵ ਐੱਨਆਈਏ ਨੂੰ ਸੌਂਪ ਦਿੱਤੀ ਹੈ।

 

 

ਮਾਓਵਾਦੀਆਂ ਨਾਲ ਕਥਿਤ ਸਬੰਧ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਮਨੁੱਖੀ ਅਧਿਕਾਰ ਕਾਰਕੁੰਨਾਂ ਦੇ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਦਲ ਭਾਵ SIT ਹਵਾਲੇ ਕੀਤੇ ਜਾਣ ਦੀ ਮੰਗ ਪਹਿਲਾਂ ਹੀ ਕਰ ਚੁੱਕੇ ਸ਼ਰਦ ਪਵਾਰ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਜਾਂਚ ਐੱਨਆਈਏ ਹਵਾਲੇ ਕਰਨ ਤੋਂ ਪਹਿਲਾਂ ਰਾਜ ਸਰਕਾਰ ਨੂੰ ਭਰੋਸੇ ’ਚ ਲੈਣਾ ਚਾਹੀਦਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Impact of Pawar s anger NIA will not investigate Bhima Koregaon case