ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਖੇਤੀਬਾੜੀ ਨਾਲ ਜੁੜੀਆਂ ਵਸਤਾਂ ਦੀ ਇੰਪੋਰਟ–ਐਕਸਪੋਰਟ ਮੁੜ ਸ਼ੁਰੂ

ਭਾਰਤ ’ਚ ਖੇਤੀਬਾੜੀ ਨਾਲ ਜੁੜੀਆਂ ਵਸਤਾਂ ਦੀ ਇੰਪੋਰਟ–ਐਕਸਪੋਰਟ ਮੁੜ ਸ਼ੁਰੂ

ਭਾਰਤ ਸਰਕਾਰ ਦੇ ਖੇਤੀਬਾੜੀ ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਲੌਕਡਾਊਨ ਦੇ ਸਮੇਂ ਦੌਰਾਨ ਖੇਤਰੀ ਪੱਧਰ ’ਤੇ ਕਿਸਾਨਾਂ ਤੇ ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ ਦੀ ਸੁਵਿਧਾ ਲਈ ਕਈ ਕਦਮ ਚੁੱਕ ਰਿਹਾ ਹੈ। ਅਪਟੇਡਟ (ਤਾਜ਼ਾ) ਸਥਿਤੀ ਨਿਮਨਲਿਖਤ ਅਨੁਸਾਰ ਹੈ:

  1. ਲੌਕਡਾਊਨ ਦੇ ਸਮੇਂ ਦੌਰਾਨ ਮਾਹਿਰਾਂ / ਅਧਿਕਾਰੀਆਂ ਵੱਲੋਂ ‘ਘਰ ਤੋਂ ਕੰਮ’ (ਵਰਕ ਫ਼੍ਰੌਮ ਹੋਮ) ਦੁਆਰਾ ਸਰਟੀਫ਼ਿਕੇਟਸ ਆਦਿ ਜਾਰੀ ਕਰਨ ਦੀ ਸੁਵਿਧਾ ਲਈ ‘ਵਰਚੁਅਲ ਪ੍ਰਾਈਵੇਟ ਨੈੱਟਵਰਕ’ (ਵੀਪੀਐੱਨ) ਰਾਹੀਂ ‘ਸੈਕਰੇਟਰੀਏਟ ਆਵ੍ ਸੈਂਟਰਲ ਇਨਸੈਕਟੀਸਾਈਡ ਬੋਰਡ ਐਂਡ ਰਜਿਸਟ੍ਰੇਸ਼ਨ ਕਮੇਟੀ’ (ਸੀਆਈਬੀ ਐਂਡ ਆਰਸੀ) ਦੇ ਸੀਆਰਓਪੀ (CROP – ਕ੍ਰੌਪ) ਸਾਫ਼ਟਵੇਅਰ ਵਰਤਣ ਲਈ ਜਤਨ ਕੀਤੇ ਗਏ ਹਨ। ਇਸ ਕੋਸ਼ਿਸ਼ ਨੇ ਦੇਸ਼ ਵਿੱਚ ਨਿਰਮਾਣ ਤੇ ਫ਼ਸਲਾਂ ਦੀ ਸੁਰੱਖਿਆ ਲਈ ਲੋੜੀਂਦੇ ਰਸਾਇਣਾਂ ਦੇ ਉਤਪਾਦਨ ਵਿੱਚ ਸ਼ਾਮਲ ਉਦਯੋਗਿਕ ਇਕਾਈਆਂ / ਪਲਾਂਟ ਆਦਿ ਨੂੰ ਸੁਖਾਵੇਂ ਢੰਗ ਨਾਲ ਚੱਲਦਾ ਰੱਖਣ ਲਈ ਰਸਾਇਣਾਂ / ਇੰਟਰਮੀਡੀਏਟਸ / ਕੱਚੀਆਂ ਸਮੱਗਰੀਆਂ ਦੀ ਦਰਾਮਦ ਨਾਲ ਸਬੰਧਤ ਸਰਟੀਫ਼ਿਕੇਟ ਆਵ੍ ਰਜਿਸਟ੍ਰੇਸ਼ਨ ਜਾਰੀ ਕਰਨ ਵਿੱਚ ਵਰਨਣਯੋਗ ਯੋਗਦਾਨ ਪਾਇਆ ਹੈ ਅਤੇ ਇਸੇ ਕਾਰਨ ਕਿਸਾਨਾਂ ਵਾਸਤੇ ਕੀਟ–ਨਾਸ਼ਕਾਂ ਤੇ ਫ਼ਸਲਾਂ ਦੀ ਸੁਰੱਖਿਆ ਲਈ ਰਸਾਇਣਾਂ ਦੀ ਸਮੇਂ–ਸਿਰ ਉਪਲਬਧਤਾ ਯਕੀਨੀ ਹੋ ਸਕੀ ਹੈ।
  2. ਇਸ ਸਮੇਂ ਦੌਰਾਨ ਹੁਦ ਤੱਕ, ਸੀਆਈਬੀ ਐਂਡ ਆਰਸੀ ਨੇ 1.25 ਲੱਖ ਮੀਟ੍ਰਿਕ ਟਨ ਤੋਂ ਵੱਧ ਵੱਖੋ–ਵੱਖਰੇ ਰਸਾਇਣਾਂ ਦੀ ਦਰਾਮਦ ਲਈ 33 ਅਦਦ ਇੰਪੋਰਟ (ਦਰਾਮਦ) ਪਰਮਿਟ ਜਾਰੀ ਕੀਤੇ ਗਏ ਹਨ। ਬਰਾਮਦਾਂ (ਐਕਸਪੋਰਟਸ) ਲਈ 189 ਸਰਟੀਫ਼ਿਕੇਟ ਵੀ ਕੀਟ–ਨਾਸ਼ਕਾਂ ਦੀਆਂ ਬਰਾਮਦਾਂ ਦੀ ਸੁਵਿਧਾ ਲਈ ਜਾਰੀ ਕੀਤੇ ਗਏ ਹਨ। 1263 ਰਜਿਸਟ੍ਰੇਸ਼ਨ ਸਰਟੀਫ਼ਿਕੇਟਸ ਕੀਟ–ਨਾਸ਼ਕਾਂ ਦੇ ਦੇਸ਼ ਵਿੱਚ ਨਿਰਮਾਣ ਦੀ ਸੁਵਿਧਾ ਲਈ ਵੱਖੋ–ਵੱਖਰੇ ਵਰਗਾਂ ਵਿੱਚ ਜਾਰੀ ਕੀਤੇ ਗਏ ਹਨ।
  3. ਲੌਕਡਾਊਨ ਕਾਰਨ, ਵਿਭਾਗ ਨੇ ਸਾਲ 2020 ਦੀਆਂ ਖ਼ਰੀਫ਼ (ਸਾਉਣੀ) ਦੀਆਂ ਫ਼ਸਲਾਂ ਬਾਰੇ 16 ਅਪ੍ਰੈਲ, 2020 ਨੂੰ ਵਿਡੀਓ ਕਾਨਫ਼ਰੰਸ ਰਾਹੀਂ ਰਾਸ਼ਟਰੀ ਕਾਨਫ਼ਰੰਸ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ, ਕੇਂਦਰੀ ਰਾਜ ਮੰਤਰੀ (ਖੇਤੀਬਾੜੀ) ਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਖ਼ਰੀਫ਼ ਦੇ ਮੌਸਮ ਦੀ ਕਾਸ਼ਤ ਦੌਰਾਨ ਫ਼ਸਲਾਂ ਦੇ ਪ੍ਰਬੰਧ ਦੀਆਂ ਚੁਣੌਤੀਆਂ ਤੇ ਨੀਤੀਆਂ ਬਾਰੇ ਰਾਜਾਂ ਨਾਲ ਵਿਚਾਰ–ਵਟਾਂਦਰਾ ਕਰਨਗੇ ਤੇ ਬਲਾਕ ਪੱਧਰਾਂ ਉੱਤੇ ਫ਼ਸਲਾਂ ਦੇ ਪ੍ਰਬੰਧ ਨਾਲ ਸਬੰਧਤ ਬੀਜਾਂ, ਖਾਦਾਂ, ਕੀਟ–ਨਾਸ਼ਕਾਂ ਤੇ ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ ਦੀ ਸਮੇਂ–ਸਿਰ ਉਪਲਬਧਤਾ ਅਤੇ ਹੋਰ ਮਾਮਲਿਆਂ ਬਾਰੇ ਵਿਚਾਰ–ਵਟਾਂਦਰਿਆਂ ਦਾ ਮਾਰਗ–ਦਰਸ਼ਨ ਕਰਨਗੇ।
  4. ਏਪੀਈਡੀਏ (ਅਪੇਡਾ) ਨੇ ਬਹੁਤ ਜਤਨ ਕੀਤੇ ਹਨ ਅਤੇ ਆਵਾਜਾਈ, ਕਰਫ਼ਿਊ ਪਾਸਾਂ, ਪੈਕੇਜਿੰਗ ਯੂਨਿਟਾਂ ਨਾਲ ਸਬੰਧਤ ਮਸਲੇ ਹੱਲ ਕੀਤੇ ਗਏ ਹਨ। ਸਾਰੇ ਪ੍ਰਮੁੱਖ ਉਤਪਾਦਾਂ ਜਿਵੇਂ ਕਿ ਚੌਲ, ਮੂੰਗਫਲੀ, ਪ੍ਰੋਸੈੱਸਡ ਭੋਜਨ, ਮਾਸ, ਪੋਲਟਰੀ, ਡੇਅਰੀ ਤੇ ਆਰਗੈਨਿਕ ਉਤਪਾਦਾਂ ਜਿਹੇ ਸਾਰੇ ਪ੍ਰਮੁੱਖ ਉਤਪਾਦਾਂ ਦੀਆਂ ਬਰਾਮਦਾਂ ਸ਼ੁਰੂ ਹੋ ਗਈਆਂ ਹਨ।
  5. ਰੇਲਵੇਜ਼ ਨੇ ਛੇਤੀ ਨਸ਼ਟ ਹੋਣ ਯੋਗ ਬਾਗ਼ਬਾਨੀ ਉਤਪਾਦ, ਖੇਤੀਬਾੜੀ ਲਈ ਕੰਮ ਆਉਣ ਵਾਲੀਆਂ ਵਸਤਾਂ, ਦੁੱਧ ਤੇ ਡੇਅਰੀ ਉਤਪਾਦਾਂ ਸਮੇਤ ਜ਼ਰੂਰੀ ਵਸਤਾਂ ਦੀ ਤੇਜ਼–ਰਫ਼ਤਾਰ ਨਾਲ ਸਪਲਾਈ ਲਈ 67 ਰੂਟਾਂ ’ਤੇ 236 ਪਾਰਸਲ ਸਪੈਸ਼ਲ (ਜਿਨ੍ਹਾਂ ਵਿੱਚੋਂ 171 ਟਾਈਮ–ਟੇਬਲ ਪਾਰਸਲ ਰੇਲਾਂ ਹਨ) ਰੇਲ–ਗੱਡੀਆਂ ਚਲਾਈਆਂ ਹਨ, ਇਸ ਨਾਲ ਕਿਸਾਨਾਂ / ਐੱਫ਼ਪੀਓਜ਼ / ਵਪਾਰੀਆਂ ਤੇ ਕੰਪਨੀਆਂ ਨੂੰ ਪੂਰੇ ਦੇਸ਼ ਵਿੱਚ ਸਪਲਾਈ–ਲੜੀ ਜਾਰੀ ਰੱਖਣ ਦੀ ਸੁਵਿਧਾ ਮਿਲੇਗੀ। ਰੇਲਵੇਜ਼ ਨੇ ਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਤੇ ਰਾਜਾਂ ਦੇ ਹੈੱਡਕੁਆਰਟਰਜ਼ (ਰਾਜਧਾਨੀਆਂ) ਤੋਂ ਲੈ ਕੇ ਰਾਜ ਦੇ ਸਾਰੇ ਭਾਗਾਂ ਤੱਕ ਵਿਚਾਲੇ ਨਿਯਮਤ ਕੁਨੈਕਟੀਵਿਟੀ ਸਥਾਪਤ ਕਰ ਦਿੱਤੀ ਹੈ।
  6. ਰੇਲਵੇਜ਼ ਨੇ ਰਾਜ ਸਰਕਾਰਾਂ ਸਮੇਤ ਈ–ਕਾਮਰਸ ਇਕਾਈਆਂ ਤੇ ਹੋਰ ਗਾਹਕਾ ਵੱਲੋਂ ਵਧੇਰੇ ਮਾਤਰਾ ’ਚ ਤੁਰੰਤ ਆਵਾਜਾਈ ਪਾਰਸਲ ਵੈਨਾਂ ਦੇ ਇੰਤਜ਼ਾਮ ਵੀ ਉਪਲਬਧ ਕਰਵਾਏ ਹਨ।
  7. ਪਾਰਸਲ ਸਪੈਸ਼ਲ ਰੇਲ–ਗੱਡੀਆਂ ਨਾਲ ਸਬੰਧਤ ਵੇਰਵਿਆਂ ਲਈ ਲਿੰਕ ਵੈੱਬਸਾਈਟ indianrailways.gov.in ਉੱਤੇ ਉਪਲਬਧ ਹੈ ਅਤੇ ਪਾਰਸਲ ਸਪੈਸ਼ਲ ਰੇਲਾਂ ਦੇ ਵੇਰਵਿਆਂ ਲਈ ਸਿੱਧਾ ਲਿੰਕ ਨਿਮਨਲਿਖਤ ਅਨੁਸਾਰ ਹੈ:

https://enquiry.indianrail.gov.in/mntes/q?opt=TrainRunning&subOpt=splTrnDtl

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Import Export of Allied items related to Agriculture started again in India