ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਰਸਤਿਓਂ ਅਫ਼ਗ਼ਾਨਿਸਤਾਨ ਦੇ ਸੁੱਕੇ ਮੇਵਿਆਂ ਦੀ ਭਾਰਤ ਆਮਦ ਜਾਰੀ

ਪਾਕਿ ਰਸਤਿਓਂ ਅਫ਼ਗ਼ਾਨਿਸਤਾਨ ਦੇ ਸੁੱਕੇ ਮੇਵਿਆਂ ਦੀ ਭਾਰਤ ਆਮਦ ਜਾਰੀ

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਭਾਵੇਂ ਤਣਾਅ ਵਧ ਗਿਆ ਹੈ ਪਰ ਪਾਕਿ ਰਸਤੇ ਅਫ਼ਗ਼ਾਨਿਸਤਾਨ ਤੋਂ ਸੁੱਕੇ ਮੇਵਿਆਂ ਦੀ ਆਮਦ ਆਮ ਵਾਂਗ ਜਾਰੀ ਹੈ। ਦੋ ਕੁ ਦਿਨ ਪਹਿਲਾਂ ਸੁੱਕੇ ਮੇਵਿਆਂ ਨਾਲ ਲੱਦੇ ਦੋ ਟਰੱਕ ਵਾਹਗਾ ਬਾਰਡਰ ਰਾਹੀਂ ਅਟਾਰੀ ਸਥਿਤ ਇੰਟੈਗਰੇਟਡ ਪੋਸਟ ’ਤੇ ਪੁੱਜੇ ਸਨ।

 

 

ਪਾਕਿਸਤਾਨ ਤੋਂ ਤਾਂ ਬੀਤੀ 9 ਅਗਸਤ ਦੇ ਬਾਅਦ ਤੋਂ ਕੋਈ ਵਸਤੂ ਭਾਰਤ ਬਰਾਮਦ ਨਹੀਂ ਕੀਤੀ ਗਈ। ਉਸ ਦਿਨ ਤੱਕ ਪਾਕਿਸਤਾਨ ਤੋਂ ਲੂਣ ਦੇ ਕਈ ਟਰੱਕ ਭਾਰਤ ਆਏ ਸਨ; ਉਨ੍ਹਾਂ ਨੂੰ ਕਸਟਮ ਵਿਭਾਗ ਦੀ ਝੰਡੀ ਮਿਲ ਚੁੱਕੀ ਹੈ।

 

 

ਭਾਰਤੀ ਬਰਾਮਦਕਾਰ ਮੰਨਦੇ ਹਨ ਕਿ ਪਾਕਿਸਤਾਨ ਨੂੰ ਭਾਰਤ ਨਾਲ ਕਾਰੋਬਾਰ ਦੀ ਜ਼ਰੂਰਤ ਹੈ ਕਿਉਂਕਿ ਭਾਰਤੀ ਅਰਥ–ਵਿਵਸਥਾ ਪਾਕਿਸਤਾਨੀ ਅਰਚਥਚਾਰੇ ਤੋਂ ਕਈ ਗੁਣਾ ਵੱਡੀ ਹੈ। ਪਾਕਿਸਤਾਨ ਵੱਲੋਂ ਭਾਰਤ ਨਾਲ ਵਪਾਰਕ ਰਿਸ਼ਤੇ ਖ਼ਤਮ ਕਰਨ ਦਾ ਅਸਰ ਪਾਕਿਸਤਾਨ ਵਿੱਚ ਮਹਿੰਗਾਈ ਦੇ ਤੌਰ ਉੱਤੇ ਪੈ ਰਿਹਾ ਹੈ।

 

 

ਭਾਰਤ ਤੇ ਪਾਕਿਸਤਾਨ ਵਿਚਾਲੇ ਦੁਵੱਲਾ ਕਾਰੋਬਾਰ ਹੁਣ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ। ਪਾਕਿਸਤਾਨ ਨੇ ਭਾਰਤ ਨਾਲ ਲੱਗਦੇ ਬਾਕੀ ਸਾਰੇ ਰਾਹ ਬੰਦ ਕਰ ਦਿੱਤੇ ਹਨ ਪਰ ਅਟਾਰੀ–ਵਾਹਗਾ ਰਸਤਾ ਹਾਲੇ ਵੀ ਖੁੱਲ੍ਹਾ ਹੈ। ਹੁਣ ਜੇ ਕਿਸੇ ਵਿਅਕਤੀ ਦੀ ਆਮਦੋ–ਰਫ਼ਤ ਹੋ ਰਹੀ ਹੈ, ਤਾਂ ਉਹ ਸਿਰਫ਼ ਇਸੇ ਰਸਤੇ ਤੋਂ ਹੋ ਰਹੀ ਹੈ।

 

 

ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲਣ ਵਾਲੀ ਦਿੱਲੀ–ਲਾਹੌਰ ਬੱਸ, ਅੰਮ੍ਰਿਤਸਰ–ਲਾਹੌਰ ਬੱਸ ਵੀ ਬੰਦ ਕਰ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Import of Dry Fruits from Afghanistan through Pakistan continues