ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੌਜ ਮੁਖੀ ਨੂੰ ਮਿਲ ਕੇ ਛੁੱਟੀ ’ਤੇ ਗਏ ਇਮਰਾਨ ਖ਼ਾਨ, ਕਿਤੇ ਤਖ਼ਤਾ–ਪਲਟ ਤਾਂ ਨਹੀਂ!

ਫ਼ੌਜ ਮੁਖੀ ਨੂੰ ਮਿਲ ਕੇ ਛੁੱਟੀ ’ਤੇ ਗਏ ਇਮਰਾਨ ਖ਼ਾਨ, ਕਿਤੇ ਤਖ਼ਤਾ–ਪਲਟ ਤਾਂ ਨਹੀਂ!

ਪਾਕਿਸਤਾਨ ਦੇ ਸਿਆਸੀ ਗਲਿਆਰਿਆਂ ’ਚ ਇਮਰਾਨ ਖ਼ਾਨ ਸਰਕਾਰ ਉੱਤੇ ਅਨਿਸ਼ਚਤਤਾ ਦੇ ਬੱਦਲ਼ ਛਾਏ ਹੋਏ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਨੂੰ ਹਮਾਇਤ ਦੇ ਰਹੀਆਂ ਹੋਰ ਪਾਰਟੀਆਂ ਦੇ ਰੁਖ਼ ਅਤੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਲੰਮੇ ਸਮੇਂ ਬਾਅਦ ਇਮਰਾਨ ਖ਼ਾਨ ਦੀ ਮੀਟਿੰਗ ਤੇ ਉਸ ਦੇ ਤੁਰੰਤ ਬਾਅਦ ਇਮਰਾਨ ਖ਼ਾਨ ਦੇ ਦੋ ਦਿਨਾਂ ਦੀ ਛੁੱਟੀ ’ਤੇ ਜਾਣ ਨਾਲ ਅਜਿਹੀ ਚਰਚਾ ਨੂੰ ਹੋਰ ਵੀ ਬਲ ਮਿਲਿਆ ਹੈ ਕਿ ਕਿਤੇ ਚੁੱਪ–ਚੁਪੀਤੇ ਇਮਰਾਨ ਖ਼ਾਨ ਸਰਕਾਰ ਦਾ ਤਖ਼ਤ–ਪਲਟ ਤਾਂ ਨਹੀਂ ਹੋ ਰਿਹਾ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਇਮਰਾਨ ਖ਼ਾਨ ਨੇ ਦੋ ਮਹੀਨਿਆਂ ਬਾਅਦ ਫ਼ੌਜ ਮੁਖੀ ਨਾਲ ਗੱਲਬਾਤ ਕੀਤੀ ਸੀ। ਪਾਕਿਸਤਾਨ ਦੇ ਚਰਚਿਤ ਅਖ਼ਬਾਰ ‘ਜੰਗ’ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਵਿਸ਼ਲੇਸ਼ਕਾਂ ਨੇ ਇਹ ਗੱਲ ਨੋਟ ਕੀਤੀ ਕਿ ਮੁਲਾਕਾਤ ਦੌਰਾਨ ਦੋਵੇਂ ਹਸਤੀਆਂ ਦੇ ਹਾਵ–ਭਾਵ ਬਦਲੇ ਹੋਏ ਸਨ ਤੇ ਉਹ ਸਭ ਸਹਿਜ ਨਹੀਂ ਜਾਪ ਰਿਹਾ ਸੀ।

 

 

ਅਖ਼ਬਾਰ ਮੁਤਾਬਕ ਉਸ ਮੀਟਿੰਗ ਦੌਰਾਨ ਕਿਸੇ ਦੀ ਮੁਸਕਰਾਹਟ ਰੁਕ ਨਹੀਂ ਰਹੀ ਸੀ ਤੇ ਕਿਸੇ ਦੀ ਗੰਭੀਰਤਾ ਖ਼ਤਮ ਨਹੀਂ ਹੋ ਰਹੀ ਸੀ। ਇਸ ਮੁਲਾਕਾਤ ਤੋਂ ਬਾਅਦ ਇਮਰਾਨ ਖ਼ਾਨ ਵੱਲੋਂ ਆਪਣੇ ਸਾਰੇ ਸਰਕਾਰੀ ਕੰਮਕਾਜ ਨੂੰ ਰੋਕ ਕੇ ਦੋ ਦਿਨਾਂ ਦੀ ਛੁੱਟੀ ਉੱਤੇ ਚਲੇ ਜਾਣ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ।

 

 

ਇਮਰਾਨ ਖ਼ਾਨ ਨੇ ਸੱਤਾ ਸੰਭਾਲਣ ਤੋਂ ਬਾਅਦ ਬੀਤੇ ਇੱਕ ਸਾਲ ਤੋਂ ਜ਼ਿਆਦਾ ਸਮੇਂ ’ਚ ਇੱਕ ਵੀ ਛੁੱਟੀ ਨਹੀਂ ਲਈ ਹੈ। ਜਾਣਕਾਰ ਦੱਸਦੇ ਹਨ ਕਿ ਇਮਰਾਨ ਖ਼ਾਨ ਜਿੰਨੀ ਦੇਰ ਜਾਗਦੇ ਰਹਿੰਦੇ ਹਨ, ਉਹ ਅਧਿਕਾਰਤ ਕੰਮ–ਕਾਜ ਵਿੱਚ ਹੀ ਲੱਗੇ ਰਹਿੰਦੇ ਹਨ। ਕਿਸੇ ਛੁੱਟੀ ਦੀ ਪਹਿਲਾਂ ਕੋਈ ਯੋਜਨਾ ਨਹੀਂ ਸੀ।

 

 

ਅਖ਼ਬਾਰੀ ਰਿਪੋਰਟ ਅਨੁਸਾਰ ਸ੍ਰੀ ਇਮਰਾਨ ਖ਼ਾਨ ਦੀ ਇਹ ਛੁੱਟੀ ਲੋਕਾਂ ’ਚ ਚਰਚਾ ਵਿੱਚ ਹੈ। ਸੋਸ਼ਲ ਮੀਡੀਆ ਉੱਤੇ ਕੁਝ ਲੋਕਾਂ ਨੇ ਲਿਖਿਆ ਕਿ ਇਮਰਾਨ ਖ਼ਾਨ ਨੂੰ ਵੀ ਆਪਣੇ ਪਰਿਵਾਰ ਨਾਲ ਕਦੇ ਸਮਾਂ ਬਿਤਾਉਣ ਦਾ ਸਮਾਂ ਮਿਲੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan gone on leave after meeting Army Chief Is it coup