ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਸਰਕਾਰ ਨੇ ਮਰਿਅਮ ਨਵਾਜ਼ ਨੂੰ ਵਿਦੇਸ਼ ਜਾਣ ਤੋਂ ਰੋਕਿਆ

ਪਾਕਿਸਤਾਨ ਮੁਸਲਿਮ ਲੀਗ (ਨਵਾਜ) ਪਾਰਟੀ ਦੀ ਉਪ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਨੂੰ ਇਮਰਾਨ ਖਾਨ ਸਰਕਾਰ ਨੇ ਲੰਦਨ 'ਚ ਇਲਾਜ ਕਰਾ ਰਹੇ ਉਨ੍ਹਾਂ ਦੇ ਪਿਤਾ ਕੋਲ ਜਾਣ ਦੀ ਮਨਜੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿ ਸਰਕਾਰ ਨੇ ਇਸ ਸਬੰਧਤ 'ਚ ਉਨ੍ਹਾਂ ਦੀ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਹੈ।
 

'ਡਾਨ' ਅਖਬਾਰ ਮੁਤਾਬਿਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਅਤੇ ਸੀਨੀਅਰ ਵਕੀਲ ਡਾ. ਬਾਬਰ ਅਵਾਨ ਨੇ ਐਤਵਾਰ ਨੂੰ ਇਸ ਮਾਮਲੇ 'ਚ ਕਿਹਾ, "ਮਰਿਅਮ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ (ਈਸੀਐਲ) ਵਿੱਚ ਸ਼ਾਮਿਲ ਹੈ, ਜਿਸ ਕਾਰਨ ਸਰਕਾਰ ਕੋਲ ਉਨ੍ਹਾਂ ਨੂੰ ਵਿਦੇਸ਼ ਜਾਣ ਵਾਲੇ ਦਸਤਾਵੇਜ਼ ਨੂੰ ਰੱਦ ਕਰਨ ਦਾ ਅਧਿਕਾਰ ਹੈ। ਕਾਨੂੰਨ ਮੰਤਰੀ ਫਾਰੋਗ ਨਸੀਮ ਦੀ ਪ੍ਰਧਾਨਗੀ ਵਿਚ ਐਗਜ਼ਿਟ ਈਸੀਐਲ ਦੇ ਮਾਮਲਿਆਂ ਨੂੰ ਦੇਖਣ ਵਾਲੀ ਫੈਡਰਲ ਕੈਬਨਿਟ ਦੀ ਉਪ ਕਮੇਟੀ ਨੇ ਮਰਿਅਮ ਦੀ ਐਪਲੀਕੇਸ਼ਨ ਖਾਰਿਜ ਕਰ ਦਿੱਤੀ ਹੈ।"
 

ਅਵਾਨ ਨੇ ਦੱਸਿਆ ਕਿ ਮਰਿਅਮ ਆਪਣੇ ਬੀਮਾਰ ਪਿਤਾ ਦੀ ਦੇਖਭਾਲ ਲਈ ਲੰਦਨ ਜਾਣ ਨੂੰ ਲੈ ਕੇ ਇਹ ਸਹੂਲਤ ਮੰਗ ਰਹੀ ਸੀ। ਈਸੀਐਲ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਅਵਾਨ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਕੋਲ ਪਾਕਿਸਤਾਨ ਦੇ ਬਾਹਰ ਜਾਣ ਲਈ ਵੈਧ ਯਾਤਰਾ ਦਸਤਾਵੇਜ਼ ਹਨ ਤਾਂ ਵੀ ਸਰਕਾਰ ਭ੍ਰਿਸ਼ਟਾਚਾਰ ਅਤੇ ਸਰਕਾਰੀ ਫੰਡ ਨੂੰ ਨੁਕਸਾਨ ਪਹੁੰਚਾਉਣ ਵਿੱਚ ਸ਼ਾਮਲ ਵਿਅਕਤੀ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕ ਸਕਦੀ ਹੈ। 
 

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ 46 ਸਾਲਾ ਮਰਿਅਮ ਦਾ ਨਾਮ ਕਥਿਤ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਆਉਣ ਦੇ ਬਾਅਦ ਅਗਸਤ 2018 ਵਿੱਚ 'ਨੋ ਫਲਾਈ ਲਿਸਟ' 'ਚ ਪਾ ਦਿੱਤਾ ਗਿਆ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan Government Denies Maryam Nawaz Permission to travel abroad