ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਫ਼ੈਸਲੇ 'ਤੇ ਭਾਰਤ ਵਿਰੁਧ ਪਾਕਿ PM ਇਮਰਾਨ ਖ਼ਾਨ ਨੇ ਚੁੱਕੇ ਇਹ ਤਿੰਨ ਕਦਮ

1 / 2ਕਸ਼ਮੀਰ ਫ਼ੈਸਲੇ 'ਤੇ ਭਾਰਤ ਵਿਰੁਧ ਪਾਕਿ PM ਇਮਰਾਨ ਖ਼ਾਨ ਨੇ ਚੁੱਕੇ ਇਹ ਤਿੰਨ ਕਦਮ

2 / 2ਕਸ਼ਮੀਰ ਫ਼ੈਸਲੇ 'ਤੇ ਭਾਰਤ ਵਿਰੁਧ ਪਾਕਿ PM ਇਮਰਾਨ ਖ਼ਾਨ ਨੇ ਚੁੱਕੇ ਇਹ ਤਿੰਨ ਕਦਮ

PreviousNext

ਜੰਮੂ ਕਸ਼ਮੀਰ (Jammu and Kashmir) ਨਾਲ ਭਾਰਤ ਸਰਕਾਰ ਵੱਲੋਂ ਆਰਟੀਕਲ 370 (Article 370) ਹਟਾਏ ਜਾਣ ਦੇ ਫ਼ੈਸਲੇ ਤੋਂ ਬਾਅਦ ਪਾਕਿਸਤਾਨ (Paksitan) ਹੈਰਾਨ ਹੋ ਗਿਆ ਹੈ। ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੇ ਭਾਰਤ ਸਰਕਾਰ ਦੇ ਫ਼ੈਸਲੇ ਤੋਂ ਬਾਅਦ, ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Imran Khan) ਲਗਾਤਾਰ ਬੈਠਕਾਂ ਕਰ ਰਹੇ ਹਨ ਅਤੇ ਭਾਰਤ ਵਿਰੁੱਧ ਬਿਆਨਬਾਜ਼ੀ ਵੀ ਕਰ ਰਹੇ ਹਨ।

 

ਭਾਰਤੀ ਸੰਸਦ ਨੇ ਆਰਟੀਕਲ 370 ਨੂੰ ਹਟਾਉਣ ਸਬੰਧੀ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਪਾਕਿ ਪੀਐਮ ਇਮਰਾਨ ਖ਼ਾਨ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਕੀਤੀ। ਇਸ ਬੈਠਕ ਵਿੱਚ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਖ਼ਤਮ ਕਰਨ ਸਮੇਤ ਕਈ ਫ਼ੈਸਲੇ ਲਏ ਹਨ।


ਏ.ਐੱਨ.ਆਈ. ਦੇ ਅਨੁਸਾਰ ਇਮਰਾਨ ਖ਼ਾਨ ਨੇ ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਇੱਕ ਬੈਠਕ ਕੀਤੀ। ਮੀਟਿੰਗ ਵਿੱਚ ਤਿੰਨ ਮਹੱਤਵਪੂਰਨ ਕਾਰਵਾਈਆਂ ਕਰਨ ਦਾ ਫ਼ੈਸਲਾ ਲਿਆ ਹੈ। ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਨੇ ਜੋ ਤਿੰਨ ਫ਼ੈਸਲੇ ਲਏ ਹਨ ਉਹ ਇਸ ਪ੍ਰਕਾਰ ਹਨ:
 

1. ਭਾਰਤ ਨਾਲ ਕੂਟਨੀਤਕ ਸਬੰਧਾਂ ਨੂੰ ਘਟਾਉਣ ਦਾ ਫੈਸਲਾ
2. ਭਾਰਤ ਨਾਲ ਦੁਵੱਲੇ ਵਪਾਰ 'ਤੇ ਪਾਬੰਦੀ
3. ਭਾਰਤ ਨਾਲ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਾ

 

 

 


 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਭਾਰਤ ਵੱਲੋਂ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਰੁਤਬਾ ਵਾਪਸ ਲੈਣ ਤੋਂ ਬਾਅਦ ਉਹ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਕੋਲ ਲੈ ਜਾਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan in Pakistan National Security Committee metting decided to take action against india