ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਨੇ ਕਬੂਲਿਆ, ਪਾਕਿ ਨੇ ਹੀ ਅੱਤਵਾਦੀਆਂ ਨੂੰ ਦਿੱਤੀ ਟ੍ਰੇਨਿੰਗ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਬੂਲ ਕੀਤਾ ਹੈ ਕਿ ਉਸ ਦੇ ਦੇਸ਼ ਨੇ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਸੀ, ਪਰ ਉਹ ਅੱਤਵਾਦੀ ਨਹੀਂ ਜੇਹਾਦੀ ਸਨ। 

 

ਇਮਰਾਨ ਨੇ ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਸੈਨਾ ਦੀ ਮੌਜੂਦਗੀ 'ਤੇ ਸਵਾਲ ਚੁਕਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਸੋਵੀਅਤ ਯੂਨੀਅਨ ਵੱਲੋਂ ਅਫ਼ਗ਼ਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਉਨ੍ਹਾਂ ਦੇ ਦੇਸ਼ ਨੇ ਅਮਰੀਕੀ ਜਾਸੂਸ ਏਜੰਸੀ ਦੀ ਮਦਦ ਨਾਲ ਜੇਹਾਦੀਆਂ ਨੂੰ ਸਿਖਲਾਈ ਦਿੱਤੀ ਸੀ। 

 

ਇਸ ਤੋਂ 10 ਸਾਲ ਬਾਅਦ, ਅਮਰੀਕਾ ਉਥੇ ਪਹੁੰਚ ਗਿਆ ਅਤੇ ਜਦੋਂ ਉਸ ਨੂੰ ਲੰਬੇ ਸੰਘਰਸ਼ ਤੋਂ ਬਾਅਦ ਵੀ ਸਫ਼ਲਤਾ ਪ੍ਰਾਪਤ ਨਹੀਂ ਹੋ ਸਕੀ ਤਾਂ ਜੇਹਾਦੀਆਂ ਨੂੰ ਅੱਤਵਾਦੀ ਕਿਹਾ ਗਿਆ ਅਤੇ ਸਾਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ 80 ਦੇ ਦਹਾਕਿਆਂ ਵਿੱਚ ਅਸੀਂ ਇਨ੍ਹਾਂ ਮੁਜਾਹਿਦੀਨਾਂ ਨੂੰ ਸੋਵੀਅਤ ਯੂਨੀਅਨ ਵਿਰੁੱਧ ਜੇਹਾਦ ਲਈ ਸਿਖਲਾਈ ਦੇ ਰਹੇ ਸੀ, ਜਦੋਂ ਉਨ੍ਹਾਂ ਨੇ ਅਫ਼ਗ਼ਾਨਿਸਤਾਨ ਉੱਤੇ ਕਬਜ਼ਾ ਕਰ ਲਿਆ। ਇਨ੍ਹਾਂ ਲੋਕਾਂ ਨੂੰ ਪਾਕਿਸਤਾਨ ਨੇ ਟ੍ਰੇਨਿੰਗ ਦਿੱਤੀ ਹੈ ਅਤੇ ਇਨ੍ਹਾਂ ਨੂੰ ਅਮਰੀਕਾ ਦੀ ਜਾਸੂਸੀ ਏਜੰਸੀ ਸੀਆਈਏ ਨੇ ਮਦਦ ਮੁਹਈਆ ਕੀਤੀ ਸੀ।

 

ਉਨ੍ਹਾਂ ਕਿਹਾ, ਇਸ ਦੇ ਇਕ ਦਹਾਕੇ ਬਾਅਦ ਜਦੋਂ ਅਮਰੀਕੀ ਅਫਗਾਨਿਸਤਾਨ ਆਏ ਸਨ, ਉਹ ਸਾਰੇ ਸਮੂਹ ਜੋ ਪਾਕਿਸਤਾਨ ਵਿੱਚ ਹਨ, ਉਹ ਕਹਿ ਰਹੇ ਹਨ ਕਿ ਜਦੋਂ ਤੋਂ ਅਮਰੀਕੀ ਉਥੇ ਆਏ ਹਨ (ਅਫ਼ਗ਼ਾਨਿਸਤਾਨ ਵਿੱਚ), ਹੁਣ ਇਸ ਨੂੰ ਅੱਤਵਾਦ ਦੱਸਿਆ ਜਾ ਰਿਹਾ ਹੈ, ਨਾ ਕਿ ਜੇਹਾਦ। ਇਹ ਕਾਫ਼ੀ ਵਿਰੋਧੀ ਹੈ ਅਤੇ ਮੇਰੇ ਖਿਆਲ ਵਿਚ ਪਾਕਿਸਤਾਨ ਨੂੰ ਨਿਰਪੱਖ ਰਹਿਣਾ ਚਾਹੀਦਾ ਸੀ। ਕਿਉਂਕਿ ਇਹੀ ਮੁਜਾਹਿਦੀਨ ਧੜੇ ਜੁੜ ਕੇ ਸਾਡੇ ਵਿਰੁੱਧ ਹੋ ਗਏ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:imran khan says pakistan gave training to terrorists