ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਬਣੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ, ਲਿਆ ਹਲਫ

ਪਾਕਿਸਤਾਨ ਤਹਿਰੀਕ ਏ ਇਨਸਾਫ (ਪੀਟੀਆਈ) ਦੇ ਪ੍ਰਧਾਨ ਇਮਰਾਨ ਖ਼ਾਨ ਨੇ ਅੱਜ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਹਲਫ ਲੈ ਲਿਆ। ਇਮਰਾਨ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਮਾਮੁਨ ਹੁਸੈਨ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ।। ਇਸ ਮੌਕੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਵੀ ਮੌਜੂਦ ਸਨ। ਰਾਸ਼ਟਰਪਤੀ ਭਵਨ ਵਿਖੇ ਇਸ ਸਮਾਗਮ ਚ ਭਾਰਤ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ ਹਨ। ਸਿੱਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਵੀ ਮੁਲਾਕਾਤ ਕੀਤੀ। 

 

 

 

 

 

 

 

 

 

 

 

 

 

 

 

ਸਿਰਫ ਇੱਕ ਵਾਰ 1992 ਦੇ ਵਰਲਡ ਕੱਪ ਚ ਪਾਕਿਸਤਾਨ ਕ੍ਰਿਕਟ ਟੀਮ ਦੀ ਜਿੱਤ ਸਮੇਂ ਕਪਤਾਨ ਰਹੇ ਇਮਰਾਨ ਖ਼ਾਨ ਨੇ ਸਾਲ 1996 ਚ ਆਪਣਾ ਕਦਮ ਸਿਆਸਤ ਚ ਰੱਖਿਆ। ਲਗਭਗ ਦੋ ਦਹਾਕੇ ਤੱਕ ਸਿਆਸਤ ਚ ਰਹਿਣ ਮਗਰੋਂ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਰਹੇ ਹਨ। 

 

 

 

ਆਮ ਚੋਣਾਂ ਚ ਪੀਟੀਆਈ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। ਕੁੱਲ 270 ਸੀਟਾਂ ਤੇ ਹੋਈਆਂ ਚੋਣਾਂ ਚ ਪੀਟੀਆਈ ਨੂੰ 116 ਸੀਟਾਂ ਮਿਲੀਆਂ ਸਨ। ਨੈਸ਼ਨਲ ਅਸੈਂਬਲੀ ਦੀ ਕੁੱਲ 342 ਸੀਟਾਂ ਚ 272 ਤੇ ਸਿੱਧੇ ਚੋਣਾਂ ਹੁੰਦੀਆਂ ਹਨ। ਇਸ ਤੋਂ ਇਲਾਵਾ 60 ਸੀਟਾਂ ਔਰਤਾਂ ਲਈ ਅਤੇ 10 ਘੱਟ ਗਿਣਤੀਆਂ ਲਈ ਰਾਖਵੀਂ ਹਨ। 

 

 

 

ਨੈਸ਼ਨਲ ਅਸੈਂਬਲੀ ਚ ਮਤਦਾਨ ਤੋਂ ਪਹਿਲਾਂ ਪੀਟੀਆਈ ਨੇ 9 ਆਜ਼ਾਦ ਸਾਂਸਦਾਂ ਦਾ ਸਮਰਥਨ ਪ੍ਰਾਪਤ ਕੀਤਾ ਸੀ ਅਤੇ ਔਰਤਾਂ ਅਤੇ ਘੱਟ ਗਿਣਤੀਆਂ ਲਈ ਰਾਖਵੀਆਂ 33 ਸੀਟਾਂ ਹਾਸਿਲ ਕੀਤੀਆਂ ਸਨ। ਇਸ ਤਰ੍ਹਾਂ ਉਨ੍ਹਾਂ ਕੋਲ ਕੁੱਲ 158 ਮੈਂਬਰ ਹੋ ਗਏ ਸਨ। ਉਨ੍ਹਾਂ ਕੋਲ ਕਈ ਛੋਟੇ ਦਲਾਂ ਦਾ ਸਮਰਥਨ ਵੀ ਸੀ, ਜਿਸ ਨਾਲ ਉਨ੍ਹਾਂ ਨੂੰ 175-176 ਸਾਂਸਦਾਂ ਦਾ ਸਮਰਥਨ ਮਿਲਣ ਦੀ ਸੰਭਾਵਨਾ ਸੀ। ਮਤਦਾਨ ਮਗਰੋਂ ਇਹ ਸੰਭਾਵਨਾ ਸਹੀ ਨਿਕਲੀ।

 

 

 

 

 

 

 

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imran Khan became Pakistans 22th prime minister took oath