ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਊਨਾ ’ਚ ਬੱਸ ਖੱਡ 'ਚ ਡਿੱਗੀ, 1 ਮੌਤ-ਕਈ ਜ਼ਖਮੀ

1 / 2ਊਨਾ ’ਚ ਬੱਸ ਖੱਡ 'ਚ ਡਿੱਗੀ, 1 ਮੌਤ-ਕਈ ਜ਼ਖਮੀ

ਊਨਾ ’ਚ ਬੱਸ ਖੱਡ 'ਚ ਡਿੱਗੀ, 1 ਮੌਤ-ਕਈ ਜ਼ਖਮੀ

2 / 2ਊਨਾ ’ਚ ਬੱਸ ਖੱਡ 'ਚ ਡਿੱਗੀ, 1 ਮੌਤ-ਕਈ ਜ਼ਖਮੀ

PreviousNext

ਪੰਜਾਬ ਦੇ ਸਰਹੱਦੀ ਇਲਾਕੇ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਚ ਪੈਂਦੇ ਇਲਾਕੇ ਊਨਾ ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਥਾਣਾ ਹਰੌਲੀ ਦੇ ਪੋਲੀਆਂ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗ ਗਈ, ਜਿਸ ਕਾਰਨ ਇਕ ਸ਼ਰਧਾਲੂ ਦੀ ਹਾਦਸੇ 'ਚ ਮੌਚ ਹੋ ਗਈ ਤੇ ਕਰੀਬ ਕਈ ਦਰਜ਼ਨ ਲੋਕ ਜ਼ਖਮੀ ਹੋ ਗਏ।

 

ਜਾਣਕਾਰੀ ਮੁਤਾਬਕ ਹੁਸਿ਼ਆਰਪੁਰ ਦੇ ਸ਼ਰਧਾਲੂ ਗੋਂਦਪੁਰ ਬਨਹੇੜਾ 'ਚ ਜਠੇਰੇ ਪੂਜ ਕੇ ਘਰ ਵਾਪਸ ਪਰਤ ਰਹੇ ਸਨ ਕਿ ਅਚਾਨਕ ਪੋਲੀਆ 'ਚ ਬੱਸ ਖੱਡ 'ਚ ਜਾ ਡਿੱਗੀ। ਕਿਹਾ ਜਾ ਰਿਹਾ ਹੈ ਕਿ ਬੱਸ 'ਚ ਲਗਭਗ 40 ਸ਼ਰਧਾਲੂ ਸਵਾਰ ਸਨ।

 

ਹਾਦਸੇ 'ਚ ਪੀੜਤਾਂ ਨੂੰ ਹਰੌਲੀ, ਖੇਤਰੀ ਹਸਪਤਾਲ ਊਨਾ ਤੇ ਪੰਜਾਬ ਦੇ ਮਾਹਿਲਪੁਰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ, ਜਿਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਹਰੌਲੀ ਪੁਲਿਸ ਟੀਮ ਹਾਦਸੇ ਵਾਲੀ ਥਾਂ 'ਤੇ ਪਹੁੰਚੀ ਤੇ ਬਚਾਅ ਅਤੇ ਰਾਹਤ ਕੰਮ ਲੱਗ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In a bus accident in the Una fell 1 dead several injured