ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾੜੀ ਜਿਹੀ ਗੱਲ ’ਤੇ ਜ਼ਹਿਰੀਲਾ ਟੀਕਾ ਲਗਾ ਕੇ ਦੋਸਤ ਦਾ ਕੀਤਾ ਕਤਲ

ਤਿੰਨ ਦੋਸਤਾਂ ਨੇ ਮਾੜੀ ਜਿਹੇ ਵਿਵਾਦ ਪਿਛੇ ਆਪਣੇ ਹੀ ਇਕ ਸਾਥੀ ਦਾ ਜਹਿਰਲਾ ਟੀਕਾ ਲਗਾ ਕੇ ਜਾਨੋ ਮਾਰ ਦਿੱਤਾ। ਘਟਨਾ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਆਲੋਪੁਰ ਪਿੰਡ ਦੀ ਹੈ।

 

ਪੁਲਿਸ ਮੁਤਾਬਕ 12 ਮਈ ਨੂੰ ਨਹਿਰ ਦੀ ਪਟੜੀ ਤੇ ਇਕ ਲਾਸ਼ ਮਿਲੀ ਜਿਸਦੀ ਪਛਾਣ ਚੰਦਰਪ੍ਰਕਾਸ਼ ਵਜੋਂ ਹੋਈ ਸੀ। ਕਤਲ ਦੇ ਤਫ਼ਤੀਸ਼ ਖੇਤਰੀ ਅਫ਼ਸਰ (CO) ਨਗੀਨਾ ਪ੍ਰਵੀਨ ਕੁਮਾਰ ਨੂੰ ਇਹ ਜਾਂਚ ਕਰਨ ਨੂੰ ਦਿੱਤੀ ਗਈ ਸੀ। ਇਸ ਪੜਤਾਲ ਦੇ ਆਧਾਰ 'ਤੇ ਪੁਲਿਸ ਨੇ ਅੱਜ ਮ੍ਰਿਤਕ ਦੇ ਦੋਸਤ ਰਾਹੁਲ ਅਤੇ ਰਿੰਕੂ ਨੂੰ ਗ੍ਰਿਫ਼ਤਾਰ ਕਰ ਲਿਆਦੋਨਾਂ ਨੇ ਆਪਣੇ ਦੋਸਤ ਨੂੰ ਕਤਲ ਕਰਨ ਦਾ ਖੁਲਾਸਾ ਕੀਤਾ ਹੈ

 

ਦੋਨਾਂ ਦੋਸ਼ੀਆਂ ਨੇ ਦਸਿਆ ਕਿ ਚੰਦਰਪ੍ਰਕਾਸ਼ ਅਤੇ ਰਾਹੁਲ ਵਿਚਾਲੇ ਮਾਮੂਲੀ ਵਿਵਾਦ ਸੀ, ਜਿਸ ਕਾਰਨ ਗੁੱਸੇ ਚ ਰਾਹੁਲ, ਰਿੰਕੂ ਅਤੇ ਸ਼ਿਵਮ ਨੇ ਯੋਜਨਾ ਬਣਾ ਕੇ ਚੰਦਰਪ੍ਰਕਾਸ਼ ਨੂੰ 12 ਮਈ ਨੂੰ ਜ਼ਬਰੀ ਕੀੜੇ ਮਾਰਨ ਵਾਲਾ ਇੰਜੈਕਸ਼ਨ ਲਗਾ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਇਨ੍ਹਾਂ ਦੇ ਤੀਜੇ ਸਾਥੀ ਸ਼ਿਵਮ ਨੂੰ ਲੱਭ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In a minor dispute the murder of friend killed by poisonous injection