ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ਨਨ ਰੇਪ ਕੇਸ: ਮੁਲਕੱਲ ਖਿਲਾਫ ਬਿਆਨ ਦੇਣ ਵਾਲੇ ਪਾਦਰੀ ਦੀ ਸ਼ੱਕੀ ਹਾਲਾਤਾਂ ’ਚ ਮੌਤ

1 / 2ਮੁਲਕੱਲ ਖਿਲਾਫ ਬਿਆਨ ਦੇਣ ਵਾਲੇ ਪਾਦਰੀ ਦੀ ਸ਼ੱਕੀ ਹਾਲਾਤਾਂ ’ਚ ਮੌਤ

2 / 2ਪਾਦਰੀ ਕੁਰਿਆਕੋਸ ਕੱਟੂਥਾਰਾ ਦੀ ਮੌਤ

PreviousNext

ਕੇਰਲ ਦੇ ਚਰਚਾ ਚ ਬਣੇ ਹੋਏ ਨਨ ਰੇਪ ਕੇਸ ਦੇ ਆਰੋਪੀ ਬਿਸ਼ਪ ਫਰੈਂਕੋ ਮੁਲਕੱਲ ਖਿਲਾਫ ਬਿਆਨ ਦੇਣ ਵਾਲੇ ਪਾਦਰੀ ਕੁਰਿਆਕੋਸ ਕੱਟੂਥਾਰਾ ਦੀ ਮੌਤ ਹੋ ਗਈ ਹੈ। ਕੁਰਿਆਕੋਸ ਦੀ ਉਮਰ ਲਗਭਗ 62 ਸਾਲ ਸੀ। ਕੁਰਿਆਕੋਸ ਦੀ ਲਾਸ਼ ਸੋਮਵਾਰ ਨੂੰ ਦਸੂਹਾ ਚ ਉਨ੍ਹਾਂ ਦੇ ਕਮਰੇ ਚ ਮਿਲੀ। ਪਾਦਰੀ ਕੁਰਿਆਕੋਸ ਕੱਟੂਥਾਰਾ ਸੇਂਟ ਪਾਲ ਕਾਨਵੈਂਟ ਸਕੂਲ ਦੇ ਉਪ ਡਾਇਰੈਕਟ ਅਤੇ ਕੈਥੋਲਿਕ ਚਰਚ ਦੇ ਸਹਾਇਕ ਪਾਦਰੀ ਸਨ।

 

 

 

 

ਦਸੂਹਾ ਦੇ ਡੀਐਸਪੀ ਏਆਰ ਸ਼ਰਮਾ ਮੁਤਾਬਕ ਪਾਦਰੀ ਕੁਰਿਆਕੋਸ ਦਸੂਹਾ ਦੇ ਸੈਂਟ ਪਾਲਸ ਚਰਚ ਚ ਰਹਿੰਦੇ ਸਨ ਅਤੇ ਉੱਥੇ ਦੇ ਹੀ ਇੱਕ ਕਮਰੇ ਤੋਂ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੇ ਸਰੀਰ ਤੇ ਕਿਸੇ ਕਿਸਮ ਦੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਪਰ ਮੌਕੇ ਤੋਂ ਬਲੱਡ ਪ੍ਰੈੱਸ਼ਰ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਦੂਜੇ ਪਾਸੇ ਉਨ੍ਹਾਂ ਦੇ ਬਿਸਤਰੇ ਤੇ ਉਲਟੀ ਕਰਨ ਦੇ ਨਿਸ਼ਾਨ ਹਨ। ਲੱਗਦਾ ਹੈ ਜਿਵੇਂ ਮਰਨ ਤੋਂ ਪਹਿਲਾਂ ਉਨ੍ਹਾਂ ਨੂੰ ਬਹੁਤ ਜਿ਼ਆਦ ਉਲਟੀਆਂ ਲੱਗੀਆਂ ਹੋਣਗੀਆਂ। ਬਾਕੀ ਪੂਰੇ ਮਾਮਲੇ ਦੀ ਹਾਲੇ ਜਾਂਚ ਚੱਲ ਰਹੀ ਹੈ।

 

ਦੱਸਣਯੋਗ ਹੈ ਕਿ ਆਰੋਪੀ ਬਿਸ਼ਪ 15 ਅਕਤੂਬਰ ਨੂੰ ਹੀ ਕੇਰਲ ਹਾਈਕੋਰਟ ਨੇ ਕੁੱਝ ਸ਼ਰਤਾਂ ਨਾਲ ਜ਼ਮਾਨਤ ਦਿੱਤੀ ਹੈ। ਜ਼ਮਾਨਤ ਮਿਲਣ ਮਗਰੋਂ ਮੁਲਕੱਲ 17 ਅਕਤੂਬਰ ਨੂੰ ਹੀ ਜਲੰਧਰ ਪੁੱਜਿਆ ਹੈ। ਉਸਦੇ ਜਲੰਧਰ ਪਰਤਣ ਦੇ 5 ਦਿਨਾਂ ਮਗਰੋਂ ਹੀ ਉਕਤ ਪਾਦਰੀ ਕੁਰਿਆਕੋਸ ਦੀ ਮੌਤ ਦੀ ਖ਼ਬਰ ਆਈ ਹੈ।

   

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In a statement to the pastors suspicious death against mulakala