ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ, ਖੱਬੇ ਪੱਖੀਆਂ ਨਾਲ ਮਿਲਕੇ ਕੌਮੀ ਪੱਧਰ ਚੋਣ ਲੜਾਂਗੇ : ਮਮਤਾ ਬੈਨਰਜੀ

ਕਾਂਗਰਸ, ਖੱਬੇ ਪੱਖੀਆਂ ਨਾਲ ਮਿਲਕੇ ਕੌਮੀ ਪੱਧਰ ਚੋਣ ਲੜਾਂਗੇ : ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਲੋਕਤੰਤਰ ਨਮੋਤੰਤਰ ਵਿਚ ਬਦਲ ਗਿਆ ਹੈ ਅਤੇ ਦੇਸ਼ ਵਿਚ ਸਥਿਤੀ ਐਮਰਜੈਂਸੀ ਤੋਂ ਵੀ ਜ਼ਿਆਦਾ ਖਰਾਬ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰੀ ਰਾਜਨੀਤਿਕ ਗਠਜੋੜ (ਰਾਜਗ) ਨੂੰ ਸੱਤਾ ਤੋਂ ਬੇਦਖਲ ਕਰਨ ਲਈ ਵਿਰੋਧੀ ਪਾਰਟੀਆਂ ਰਾਸ਼ਟਰੀ ਪੱਧਰ ਉਤੇ ਇਕਜੁੱਟ ਹੋ ਕੇ ਲੜਨਗੀਆਂ।

 

ਇੱਥੇ ਜੰਤਰ ਮੰਤਰ ਉਤੇ ਆਯੋਜਿਤ ਆਮ ਆਦਮੀ ਪਾਰਟੀ (ਆਪ) ਦੀ ਮਹਾਂਰੈਲੀ ਵਿਚ ਤ੍ਰਿਣਮੂਲ ਕਾਂਗਰਸ ਦੀ ਮੁੱਖੀ ਨੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨਾਲ ਉਨ੍ਹਾਂ ਦੇ ਘਰ ਉਤੇ ਪੁੱਛਗਿੱਛ ਕਰਨ ਦੇ ਸੀਬੀਆਈ ਦੇ ਅਸਫਲ ਯਤਨ ਨੂੰ ਲੈ ਕੇ ਵੀ ਕੇਂਦਰ ਉਤੇ ਹਮਲਾ ਬੋਲਿਆ ਅਤੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਸਰਕਾਰ ਨੂੰ ਐਨਾ ਹੇਠਾਂ ਡਿੱਗਦੇ ਨਹੀਂ ਦੇਖਿਆ।

 

ਲੋਕ ਸਭਾ ਦੇ ਅਣਮਿੱਥੇ ਸਮੇਂ ਤੱਕ ਉਠਾਏ ਜਾਣ ਦੇ ਬਾਅਦ ਉਨ੍ਹਾਂ ਕਿਹਾ ਕਿ ਸੰਸਦ ਵਿਚ ਚੁਣੇ ਹੋਏ ਆਗੂ ਦੇ ਤੌਰ ਉਤੇ ਅੱਜ ਪ੍ਰਧਾਨ ਮੰਤਰੀ ਦਾ ਆਖਰੀ ਦਿਨ ਸੀ।

 

ਬੈਨਰਜੀ ਨੇ ਕਿਹਾ ਕਿ ਹਰ ਕੋਈ ਗੱਬਰ ਸਿੰਘ ਤੋਂ ਡਰਦਾ ਹੈ। ਅਜਿਹੇ ਦੋ ਗੱਬਰ ਸਿੰਘ ਹਨ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਅਤੇ (ਭਾਜਪਾ ਪ੍ਰਧਾਨ ਅਮਿਤ) ਸ਼ਾਹ।

 

ਤੇਲਗੂ ਦੇਸ਼ਮ ਪਾਰਟੀ ਮੁੱਖੀ ਐਨ ਚੰਦਰਬਾਬੂ ਨਾਇਡੂ, ਨੈਸ਼ਨਲ ਕਾਨਫਰੰਸ ਦੇ ਮੁੱਖੀ ਫਾਰੂਕ ਅਬਦੁਲਾ, ਰਾਸ਼ਟਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਅਤੇ ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਰੈਲੀ ਵਿਚ ਆਪਣੀ–ਆਪਣੀ ਗੱਲ ਕਹੀ। ਬੈਨਰਜੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਰਾਸ਼ਟਰੀ ਪੱਧਰ ਉਤੇ ਇਕਜੁੱਟ ਹੋ ਕੇ ਲੜੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In AAP Maharally CM Mamata Banerjee says Will fight together with Cong Left at national level