ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਇਡੂ ਆਂਧਰਾ ’ਚ ਨਹੀਂ ਬਚਾਅ ਸਕੇ ਆਪਣੀ ਸਰਕਾਰ

ਨਾਇਡੂ ਆਂਧਰਾਂ ’ਚ ਨਹੀਂ ਬਚਾਅ ਸਕੇ ਆਪਣੀ ਸਰਕਾਰ

ਸਾਲ 2003 ਵਿਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਤਤਕਾਲੀਨ ਕਾਂਗਰਸ ਆਗੂ ਵਾਈਐਸ ਰਾਜ ਸ਼ੇਖਰ ਰੇਡੀ (ਵਾਈਐਸਆਰ ਦੇ ਨਾਮ ਨਾਲ ਮਸ਼ਹੂਰ) ਤੇਲੁਗੂ ਦੇਸ਼ ਪਾਰਟੀ (ਟੀਡੀਪੀ) ਪ੍ਰਧਾਨ ਨਾਇਡੂ ਨੂੰ ਸੱਤਾ ਤੋਂ ਬਾਹਰ ਕਰਨ ਲਈ ਆਂਧਰਾ ਪ੍ਰਦੇਸ਼ ਵਿਚ ਸੂਬਾ ਪੱਧਰੀ ਮਾਰਚ ਕੀਤਾ ਸੀ।

 

ਜੇਕਰ ਸ਼ੁਰੂਆਤੀ ਰੁਝਾਨ ਆਂਧਰਾ ਪ੍ਰਦੇਸ਼ ਵਿਚ ਸੱਚ ਹੁੰਦੇ ਹਨ ਤਾਂ ਉਥੇ ਤਕਰੀਬਨ ਇਸ ਵਾਰ ਰਾਜ ਸ਼ੇਖਰ ਰੈਡੀ ਦੇ ਬੇਟੇ ਜਗਮੋਹਨ ਰੈਡੀ ਨੇ ਉਸ ਨੂੰ ਚੰਦਰ ਬਾਬੂ ਨਾਇਡੂ ਖਿਲਾਫ ਅਪਨਾਈ ਹੈ। ਸ਼ੁਰੂਆਤ ਰੁਝਾਨਾਂ ਵਿਚ 175 ਵਿਧਾਨ ਸਭਾ ਸੀਟਾਂ ਵਿਚੋਂ ਕਾਂਗਰਸ ਤੋਂ ਅਲੱਗ ਹੋ ਕੇ ਬੜੀ ਵਾਈਐਸਆਰ ਕਾਂਗਰਸ 89 ਸੀਟਾਂ ਉਤੇ ਅੱਗੇ ਚਲ ਰਹੀ ਸੀ, ਜਦੋਂ ਕਿ ਟੀਡੀਪੀ 34 ਅਤੇ ਪਵਨ ਕਲਿਆਣ ਦੀ ਜਨ ਸੈਨਾ ਪਾਰਟੀ ਇਕ ਸੀਟ ਉਤੇ ਅੱਗ ਚਲ ਰਹੀ ਸੀ। ਬਾਕੀ ਸੀਟਾਂ ਦੇ ਰੁਝਾਨ ਅਜੇ ਆਉਣੇ ਬਾਕੀ ਹਨ।

ਬਾਕੀ ਸੀਟਾਂ ਦੇ ਰੁਝਾਨ ਅਜੇ ਆ ਰਹੇ ਹਨ। ਲੋਕ ਸਭਾ ਚੋਣਾਂ ਵਿਚ ਵੀ ਉਥੇ 25 ਲੋਕ ਸਭਾ ਸੀਟਾਂ ਵਿਚੋਂ ਵਾਈਐਸਆਰ ਕਾਂਗਰਸ 16 ਜਦੋਂ ਕਿ ਟੀਡੀਪੀ 9 ਸੀਟਾਂ ਉਤੇ ਅੱਗੇ ਚਲ ਰਹੀ ਹੈ।

 

ਅਜਿਹੇ ਵਿਚ ਜਗਮੋਹਨ ਰੈਡੀ ਦਾ ਉਹ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ, ਜਿਸਦੇ ਚਲਦੇ ਉਹ ਕਾਂਗਰਸ ਤੋਂ ਅਲੱਗ ਹੋਏ ਸਨ। ਜਗਨ ਨੇ ਪਿਛਲੇ 14 ਮਹੀਨੇ ਅੰਦਰ 3,640 ਕਿਲੋਮੀਟਰ ਪੈਦਲ ਯਾਤਰਾ ਆਂਧਰਾ ਪ੍ਰਦਸ਼ ਅੰਦਰ ਕੀਤੀ ਅਤੇ ਲੋਕਾਂ ਦੇ ਸਾਹਮਣੇ ਟੀਡੀਪੀ ਖਿਲਾਫ ਆਪਣੀ ਗੱਲ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Andhra YSR Congress Jagan Reddy looks set to unseat Chandrababu Naidu