ਅਗਲੀ ਕਹਾਣੀ

​​​​​​​ਬਿਹਾਰ ’ਚ ਸਰੇਆਮ ਇੰਝ ਚੱਲ ਰਿਹੈ ਮੁਟਿਆਰਾਂ ਨੂੰ ਵੇਚਣ–ਖ਼ਰੀਦਣ ਦਾ ਧੰਦਾ

​​​​​​​ਬਿਹਾਰ ’ਚ ਸਰੇਆਮ ਇੰਝ ਚੱਲ ਰਿਹੈ ਮੁਟਿਆਰਾਂ ਨੂੰ ਵੇਚਣ–ਖ਼ਰੀਦਣ ਦਾ ਧੰਦਾ

ਬਿਹਾਰ ਦੀ ਰਾਜਧਾਨੀ ਪਟਨਾ ਦੇ ਪੱਤਰਕਾਰ ਨਗਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਪੁਲਿਸ ਵੀ ਹੈਰਾਨ ਹੈ। ਪੰਜ ਮਹੀਨੇ ਪਹਿਲਾਂ 12ਵੀਂ ਜਮਾਤ ਵਿੱਚ ਪੜ੍ਹਨ ਵਾਲੀ ਇੱਕ ਲੜਕੀ ਨੂੰ ਅਗ਼ਵਾ ਕੀਤਾ ਗਿਆ ਸੀ। ਜਦੋਂ ਉਸ ਨੂੰ ਹੋਸ਼ ਆਇਆ ਸੀ, ਤਾਂ ਉਹ ਖ਼ੁਦ ਨੂੰ ਰਾਜਸਥਾਨ ਵਿੱਚ ਪਾਇਆ, ਉਹ ਦੁਲਹਨ ਦੇ ਰੂਪ ਵਿੱਚ।

 

 

ਕੁਝ ਦਿਨਾਂ ਪਿੱਛੋਂ ਉਸ ਨੂੰ ਪਤਾ ਲੱਗਾ ਕਿ ਜਿਸ ਨਾਲ ਉਸ ਦਾ ਵਿਆਹ ਹੋਇਆ ਹੈ, ਉਸ ਦੇ ਜੀਜੇ ਨੇ ਉਸ ਨੂੰ ਡੇਢ ਲੱਖ ਰੁਪਏ ਵਿੱਚ ਖ਼ਰੀਦਿਆ ਸੀ। ਫਿਰ ਉਸ ਨੇ ਆਪਣੇ ਸਾਲ਼ੇ ਨੂੰ ਤੋਹਫ਼ੇ ਵਿੱਚ ਦੇ ਦਿੱਤਾ ਸੀ ਤੇ ਸਾਲ਼ੇ ਨੇ ਉਸ ਨੂੰ ਆਪਣੀ ਪਤਨੀ ਬਣਾ ਲਿਆ। ਲਗਾਤਾਰ ਦੁੱਖ ਸਹਿਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਪਟਨਾ ਪੁੱਜੀ ਤੇ ਆਪਣੇ ਪਿਤਾ ਤੇ ਪੁਲਿਸ ਨੂੰ ਆਪਣੀ ਦਰਦਨਾਕ ਕਹਾਣੀ ਸੁਣਾਈ।

 

 

ਉਸ ਦੀ ਕਹਾਣੀ ਸੁਣ ਕੇ ਸਭ ਦੇ ਲੂੰ–ਕੰਡੇ ਖੜ੍ਹੇ ਹੋ ਗਏ। ਇਹ ਕਹਾਣੀ ਦਰਅਸਲ ਬਿਹਾਰ ਵਿੱਚ ਚੱਲ ਰਹੀ ਮਨੁੱਖੀ ਸਮੱਗਲਿੰਗ ਦੀ ਸੱਚਾਈ ਦੱਸਣ ਲਈ ਕਾਫ਼ੀ ਹੈ।

 

 

ਲੜਕੀ ਨੇ ਹੱਡ–ਬੀਤੀ ਸੁਣਾਉਂਦਿਆਂ ਦੱਸਿਆ ਕਿ 7 ਦਸੰਬਰ, 2018 ਦੀ ਸਵੇਰ ਨੂੰ 9:30 ਵਜੇ ਦੇ ਲਗਭਗ ਮੁਹੱਲੇ ਵਿੱਚ ਇੱਕ ਦੁਕਾਨ ਤੋਂ ਸਾਮਾਨ ਲੈ ਕੇ ਘਰ ਜਾ ਰਹੀ ਸੀ ਕਿ ਘਰ ਦੇ ਲਾਗੇ ਹੀ ਗਲੀ ਵਿੱਚ ਅਚਾਨਕ ਕਾਲੇ ਰੰਗ ਦੀ ਕਾਰ ਉਸ ਕੋਲ ਆ ਕੇ ਰੁਕੀ।

 

 

ਕਾਰ ਵਿੱਚ ਬੈਠੇ ਦੋ ਜਣਿਆਂ ਨੇ ਉਸ ਦੇ ਮੂੰਹ ਉੱਤੇ ਕੋਈ ਸਪ੍ਰੇਅ ਛਿੜਕ ਕੇ ਉਸ ਨੂੰ ਅੰਦਰ ਘਸੀਟ ਲਿਆ। ਉਸ ਨੇ ਚੀਕਣ ਦਾ ਬਹੁਤ ਜਤਨ ਕੀਤਾ ਪਰ ਕਾਰ ਵਿੱਚ ਬੈਠੇ ਲੋਕਾਂ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ। ਉਹ ਤੜਪਦੀ ਰਹੀ ਤੇ ਕੁਝ ਚਿਰ ਪਿੱਛੋਂ ਬੇਹੋਸ਼ ਹੋ ਗਈ।

 

 

ਇੰਝ ਬਿਹਾਰ ਵਿੱਚ ਮਨੁੱਖੀ, ਖ਼ਾਸ ਕਰ ਕੇ ਮੁਟਿਆਰਾਂ (ਜਵਾਨ ਕੁੜੀਆਂ) ਦੀ ਸਮੱਗਲਿੰਗ ਦਾ ਧੰਦਾ ਸਰੇਆਮ ਚੱਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Bihar Human Smuggling is going on such a way