ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਕੇਜਰੀਵਾਲ, ਅਲਕਾ ਲਾਂਬਾ ਤੇ ਹਾਮਿਦ ਅਨਸਾਰੀ ਨੇ ਪਾਈਆਂ ਵੋਟਾਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੋਟ ਪਾ ਕੇ ਪੋਲਿੰਗ ਬੂਥ ਤੋਂ ਬਾਹਰ ਆਉਂਦੇ ਹੋਏ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪਰਿਵਾਰ ਸਮੇਤ ਸਿਵਲ ਲਾਈਨਜ਼ ਸਥਿਤ ਪੋਲਿੰਗ ਬੂਥ ’ਤੇ ਆਪਣੇ ਪਰਿਵਾਰ ਸਮੇਤ ਵੋਟਾਂ ਪਾਈਆਂ।

 

 

ਸ੍ਰੀ ਕੇਜਰੀਵਾਲ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਸੁਨੀਲ ਯਾਦਵ ਤੇ ਕਾਂਗਰਸ ਦੇ ਰੋਮੇਸ਼ ਸੱਭਰਵਾਲ ਚੋਣ ਲੜ ਰਹੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੋਟ ਪਾ ਕੇ ਪੋਲਿੰਗ ਬੂਥ ਤੋਂ ਬਾਹਰ ਆਉਂਦੇ ਹੋਏ

 

ਸ੍ਰੀ ਕੇਜਰੀਵਾਲ 6–ਫ਼ਲੈਗ ਸਟਾਫ਼ ਰੋਡ ਉੱਤੇ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ਗਾਹ ਤੋਂ ਆਪਣੇ ਪਰਿਵਾਰ ਨਾਲ ਵੋਟਾਂ ਪਾਉਣ ਲਈ ਰਵਾਨਾ ਹੋਏ। ਉਨ੍ਹਾਂ ਆਪਣੀ ਰਿਹਾਇਸ਼ਗਾਹ ਤੋਂ ਕੁਝ ਹੀ ਦੂਰ ਰਾਜਪੁਰਾ ਰੋਡ ਦੇ ਟ੍ਰਾਂਸਪੋਰਟ ਵਿਭਾਗ ’ਚ ਬਣੇ ਬੂਥ ’ਚ ਵੋਟਾਂ ਪਾਈਆਂ।

 

 

ਵੋਟ ਪਾਉਣ ਤੋਂ ਪਹਿਲਾਂ ਕੇਜਰੀਵਾਲ ਨੇ ਮਾਂ ਦਾ ਆਸ਼ੀਰਵਾਦ ਲਿਆ, ਪੈਰ ਛੋਹੇ ਤੇ ਫਿਰ ਵੋਟਾਂ ਪਾਉਣ ਲਈ ਨਿੱਕਲੇ।

ਵੋਟ ਪਾਉਣ ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਮਾਂ ਤੋਂ ਆਸ਼ੀਰਵਾਦ ਲੈਂਦੇ ਹੋਏ

 

ਉੱਧਰ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ’ਚ ਖ਼ਰਾਬੀ ਕਾਰਨ ਯਮੁਨਾ ਵਿਹਾਰ ਦੇ ਸੀ–10 ਬੂਥ ਉੱਤੇ ਹੁਣ ਤੱਕ ਪੋਲਿੰਗ ਸ਼ੁਰੂ ਨਹੀਂ ਹੋ ਸਕੀ ਸੀ। ਚੋਣ ਕਮਿਸ਼ਨ ਦੀ ਤਕਨੀਕੀ ਟੀਮ ਉੱਥੇ ਪੁੱਜ ਗਈ ਸੀ। ਇਸ ਤੋਂ ਇਲਾਵਾ ਨਵੀਂ ਦਿੱਲੀ ਵਿਧਾਨ ਸਭਾ ਦੇ ਸਰਦਾਰ ਪਟੇਲ ਵਿਦਿਆਲੇ (ਸਕੂਲ) ’ਚ ਵੀ EVM ਖ਼ਰਾਬ ਹੋ ਗਈ ਹੈ।

 

 

ਉੱਧਰ ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਨੇ ਟੈਗੋਰ ਗਾਰਡਨ ਐਕਸਟੈਂਸ਼ਨ ’ਚ ਆਪਣੀ ਵੋਟ ਪਾਈ। ਅਲਕਾ ਲਾਂਬਾ ਇਸ ਵੇਲੇ ਆਮ ਆਦਮੀ ਪਾਰਟੀ ਦੇ ਪ੍ਰਹਿਲਾਦ ਸਿੰਘ ਸੈਨੀ ਤੇ ਭਾਰਤੀ ਜਨਤਾ ਪਾਰਟੀ ਦੇ ਸੁਮਨ ਗੁਪਤਾ ਵਿਰੁੱਧ ਚੋਣ ਲੜ ਰਹੇ ਹਨ।

ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸ ਦੇ ਉਮੀਦਵਾਰ ਅਲਕਾ ਲਾਂਬਾ ਵੋਟ ਪਾ ਕੇ ਬਾਹਰ ਆਉਂਦੇ ਹੋਏ

 

ਸਾਬਕਾ ਉੱਪ–ਰਾਸ਼ਟਰਪਤੀ ਹਾਮਿਦ ਅਨਸਾਰੀ ਤੇ ਸੰਘ ਦੇ ਸੀਨੀਅਰ ਆਗੂ ਰਾਮਲਾਲ ਨੇ ਨਿਰਮਾਣ ਭਵਨ ’ਚ ਆਪਣੀਆਂ ਵੋਟਾਂ ਪਾਈਆਂ। ਇਸ ਸੀਟ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਭਾਜਪਾ ਦੇ ਸੁਨੀਲ ਯਾਦਵ ਤੇ ਕਾਂਗਰਸ ਦੇ ਰੋਮੇਸ਼ ਸੱਭਰਵਾਲ ਚੋਣ ਲੜ ਰਹੇ ਹਨ।

ਭਾਰਤ ਦੇ ਸਾਬਕਾ ਉੱਪ–ਰਾਸ਼ਟਰਪਤੀ ਹਾਮਿਦ ਅਨਸਾਰੀ ਵੋਟ ਪਾਉਣ ਲਈ ਜਾਂਦੇ ਹੋਏ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Delhi Arvind Kejriwal Alka Lamba and Hamid Ansari cast vote