ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Hindustan Exclusive: ਸਰਕਾਰ ਦੇ ਕੰਮ ਤੋਂ ਖੁਸ਼ ਲੋਕਾਂ ਦੀ ਗਿਣਤੀ ਜ਼ਿਆਦਾ : ਅਮਿਤ ਸ਼ਾਹ

Hindustan Exclusive: ਸਰਕਾਰ ਤੋਂ ਖੁਸ਼ ਲੋਕਾਂ ਦੀ ਗਿਣਤੀ ਜ਼ਿਆਦਾ : ਅਮਿਤ ਸ਼ਾਹ

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ ਜਨਤਾ ਮੋਦੀ ਨਾਲ ਹੈ। ਉਨ੍ਹਾਂ ਪੂਰੇ ਦਾਅਵੇ ਨਾਲ ਕਿਹਾ ਕਿ ਭਾਜਪਾ ਪਿਛਲੀ ਵਾਰ ਤੋਂ ਜ਼ਿਆਦਾ ਸੀਟਾਂ ਜਿੱਤਕੇ ਆਵੇਗੀ ਅਤੇ ਕੇਂਦਰ ਵਿਚ ਇਕ ਫਿਰ ਐਨਡੀਏ ਦੀ ਸਰਕਾਰ ਬਣੇਗੀ। ਅਮਿਤ ਸ਼ਾਹ ਨੇ ਮੱਧ ਪ੍ਰਦੇਸ਼ ਵਿਚ ਆਪਣੇ ਚੋਣ ਪ੍ਰਚਾਰ ਦੌਰਾਨ ਹਿੰਦੁਤਸਾਨ ਦੇ ਵਿਸ਼ੇਸ਼ ਪੱਤਰਕਾਰ ਨਾਲ ਇੰਟਰਵਿਊ ਦੌਰਾਨ ਵੱਖ ਵੱਖ ਮੁੱਦਿਆਂ ਉਤੇ ਬੇਬਾਕੀ ਨਾਲ ਆਪਣੀ ਰਾਏ ਰੱਖੀ। ਉਨ੍ਹਾਂ ਮੰਨਿਆ ਕਿ ਸਰਕਾਰ ਹੋਣ ਉਤੇ ਕੁਝ ਸੱਤਾ ਵਿਰੋਧੀ ਮਾਹੌਲ ਹੁੰਦਾ ਹੈ, ਪ੍ਰੰਤੂ ਇਸ ਸਮੇਂ ਦੇਸ਼ ਵਿਚ ਸਰਕਾਰ ਦੇ ਕੰਮਕਾਜ ਤੋਂ ਖੁਸ਼ ਹੋਣ ਵਾਲੇ ਲੋਕਾਂ ਦੀ ਗਿਣਤੀ, ਨਾਰਾਜ਼ ਲੋਕਾਂ ਨਾਲੋਂ ਕਿਤੇ ਜ਼ਿਆਦਾ ਹੈ।

 

ਉਨ੍ਹਾਂ ਕਿਹਾ ਕਿ ਇਸ ਸਮੇਂ ਵੀ ਇਕ ਵੱਡੀ ਲਹਿਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਚਲ ਰਹੀ ਹੈ। ਉਸ ਸਮੇਂ ਕਾਂਗਰਸ ਵੱਲੋਂ ਕਾਂਗਰਸ ਸਰਕਾਰ ਦੀਆਂ ਨਕਾਮੀਆਂ ਤੋਂ ਜੰਮੀ ਨਿਰਾਸ਼ਾ ਮੋਦੀ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੀ ਸੀ ਅਤੇ ਅੱਜ ਮੋਦੀ ਨੇ ਜੋ ਕੰਮ ਕੀਤੇ ਹਨ ਉਸ ਨੂੰ ਹੋਰ ਅੱਗੇ ਵਧਾਉਣਾ ਹੈ, ਅਜਿਹੀ ਇਕ ਉਮੀਦ ਹੈ।  ਇਹ ਉਮੀਦਾਂ ਮੋਦੀ ਨੂੰ ਵੋਟ ਦੇਣ ਲਈ ਪ੍ਰੇਰਿਤ ਕਰ ਰਹੀ ਹੈ। ਮੈਂ ਪੂਰੇ ਦੇਸ਼ ਦਾ ਦੌਰਾ ਕੀਤਾ ਹੈ, ਪੂਰੇ ਦੇਸ਼ ਦੇ ਹਰ ਕੋਨੇ ਵਿਚ ਗਿਆ ਹਾਂ। ਦੇਸ਼ ਦਾ ਹਰ ਕੋਨਾ ਬਰਾਬਰ ਰੂਪ ਵਿਚ ਮੋਦੀ ਨਾਲ ਹੈ। ਉਨ੍ਹਾਂ ਕਿਹਾ ਕਿ ਜਦੋਂ ਨਤੀਜੇ ਆਉਣਗੇ ਤਾਂ ਪਹਿਲਾਂ ਤੋਂ ਵੱਡੇ ਅੰਤਰ ਨਾਲ ਅਤੇ ਪਹਿਲਾਂ ਤੋਂ ਵੀ ਵੱਡੇ ਖੇਤਰਾਂ ਨੂੰ ਕਵਰ ਕਰਦੇ ਹੋਏ, ਭਾਜਪਾ ਦੀ ਜਿੱਤ ਹੋਵੇਗੀ।

 

ਉਨ੍ਹਾਂ ਇਹ ਵੀ ਕਿਹਾ ਕਿ ਕੁਝ ਨਰਾਜ਼ਗੀ ਤਾਂ ਹੁੰਦੀ ਹੈ, ਪ੍ਰੰਤੂ ਸ਼ਾਸਨ ਤੋਂ ਖੁਸ਼ ਹੋਣ ਵਾਲਿਆਂ ਦੀ ਗਿਣਤੀ, ਨਾਰਾਜ ਹੋਣ ਵਾਲਿਆਂ ਦੀ ਗਿਣਤੀ ਤੋਂ ਬਹੁਤ ਜ਼ਿਆਦਾ ਹੈ। ਇਸ ਲਈ ਇਸ ਚੋਣ ਵਿਚ ਸਾਨੂੰ ਲਾਭ ਹੀ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In exclusive interview with Hindustan BJP President Amit Shah says number of people happy with government work