ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਛਾ ਸ਼ਕਤੀ ਬਹੁਤ ਜ਼ਰੂਰੀ : ਮੋਦੀ

ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਛਾ ਸ਼ਕਤੀ ਬਹੁਤ ਜ਼ਰੂਰੀ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 69ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕੇਵੜੀਆ ਵਿਚ ਨਮਾਮਿ ਦੇਵੀ ਨਰਮਦੇ ਮਹਾਂਉਤਸਵ ਵਿਚ ਹਿੱਸਾ ਲਿਆ ਅਤੇ ਲੋਕਾਂ ਨੂੰ ਸੰਬੋਧਨ ਕੀਤਾ।

 

ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਨਿਰਮਾਣ ਤੇ ਰਚਨਾ ਦੇ ਦੇਵਤਾ ਵਿਸ਼ਵਕਰਮਾ ਜੀ ਦੀ ਜਯੰਤੀ ਵੀ ਹੈ। ਨਵੇਂ ਭਾਰਤ ਦੇ ਨਿਰਮਾਣ ਦੇ ਜਿਸ ਸੰਕਲਪ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ, ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਇੱਛਾ ਸ਼ਕਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਸਰਦਾਰ ਸਰੋਵਰ ਡੈਮ ਅਤੇ ਸਰਦਾਰ ਸਾਹਿਬ ਦੀ ਦੁਨੀਆ ਦੀ ਸਭ ਤੋਂ ਉਚੀ ਮੂਰਤੀ, ਦੋਵੇਂ ਹੀ ਇਸ ਇੱਛਾ ਸ਼ਕਤੀ, ਉਸ ਸੰਕਲਪ ਸ਼ਕਤੀ ਦੇ ਪ੍ਰਤੀਕ ਹਨ।

 

ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਪ੍ਰੇਰਣਾ ਤੋਂ ਅਸੀਂ ਨਵੇਂ ਭਾਰਤ ਨਾਲ ਜੁੜੇ ਸੰਕਲਪ ਨੂੰ ਸਿੱਧ ਕਰਾਂਗੇ, ਹਰ ਟੀਚੇ ਨੂੰ ਪ੍ਰਾਪਤ ਕਰਾਂਗੇ।  ਉਨ੍ਹਾਂ ਕਿਹਾ ਕਿ ਅੱਜ ਦਾ ਇਹ ਮੌਕਾ ਬਹੁਤ ਭਾਵਨਾਤਮਕ ਵੀ ਹੈ। ਸਰਦਾਰ ਪਟੇਲ ਨੇ ਜੋ ਸੁਪਨਾ ਦੇਖਿਆ ਸੀ, ਉਹ ਦਹਾਕਿਆਂ ਬਾਅਦ ਪੂਰਾ ਹੋ ਰਿਹਾ ਹੈ ਅਤੇ ਉਹ ਵੀ ਸਰਦਾਰ ਸਾਹਿਬ ਦੀ ਮੂਰਤੀ ਦੀਆਂ ਅੱਖਾਂ ਦੇ ਸਾਹਮਣੇ। ਅਸੀਂ ਪਹਿਲੀ ਵਾਰ ਸਰਦਾਰ ਸਰੋਵਰ ਬੰਨ੍ਹ ਨੂੰ ਪੂਰਾ ਭਰਿਆ ਹੋਇਆ ਦੇਖਿਆ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਹੋ ਰਹੇ ਸਫਲ ਪ੍ਰਯੋਗਾਂ ਨੂੰ ਅਸੀਂ ਪੂਰੇ ਦੇਸ਼ ਵਿਚ ਅੱਗੇ ਵਧਾਉਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Gujarat on his birthday PM Modi says state a model of development